Share on Facebook

Main News Page

ਮੋਦੀ ਦੀ ਯੂ.ਕੇ ਫੇਰੀ ਅਤੇ ਪੂਛਾਂ ਵਾਲੇ ਅਖੌਤੀ ਸਿੱਖ
-: ਸਿਰਦਾਰ ਪ੍ਰਭਦੀਪ ਸਿੰਘ, ਟਾਈਗਰ ਜਥਾ

ਮੋਦੀ ਜੋ ਕਿ ਅਮਰੀਕਾ ਵਿੱਚ ਫੋਟੋ ਸੈਸ਼ਨ ਕਰਵਾਉਣ ਤੋਂ ਬਾਅਦ ਅਗਲੇ ਮਹੀਨੇ ਨਵੰਬਰ ਵਿੱਚ ਯੂ.ਕੇ ਦੀ ਫੇਰੀ 'ਤੇ ਆ ਰਿਹਾ ਹੈ। ਇਸ ਸੰਬੰਧੀ ਯੂਰਪ ਇੰਡੀਆ ਫੋਰਮ ਵੱਲੋਂ ਮੋਦੀ ਦੇ ਸਵਾਗਤ ਸੰਬੰਧੀ 402 ਸੰਸਥਾਵਾਂ ਦੀ ਜਾਰੀ ਕੀਤੀ ਹੋਈ ਸੂਚੀ ਵਿੱਚੋਂ ਕੁਝ ਕੁ ਗੁਰਦਵਾਰੇ ਭੀ ਸ਼ਾਮਿਲ ਹਨ। ਗੁਰਦਵਾਰਾ ਉਹ ਸੰਸਥਾ ਹੈ ਜੋ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੀ ਸ਼ਕਤੀ ਦਾ ਡੱਟ ਕੇ ਵਿਰੋਧ ਕਰਦੀ ਹੈ, ਪਰ ਇੱਥੇ ਤਾਂ ਮਸਲਾ ਹੁਣ ਮਾਲਿਕ ਅੱਗੇ ਪੂਛ ਹਿਲਾਉਣ ਦਾ ਬਣ ਚੁੱਕਾ ਹੈ।

ਯੂਕੇ ਵਿੱਚ ਇਸ ਵੇਲੇ ਪੂਛ ਹਿਲਾਉਣ ਦੀ ਪ੍ਰੀਕਿਰਿਆ ਵਿੱਚ ਸਭ ਤੋਂ ਮੋਹਰੀ ਗੁਰਮੇਲ ਮੱਲੀ ਦਾ ਨਾਮ ਆ ਰਿਹਾ ਹੈ, ਜੋ ਕਿ ਸ਼ੇਰ ਗਰੁੱਪ ਵੱਲੋਂ ਸਿੰਘ ਸਭਾ ਸਾਉਥਾਲ ਦੀ ਕਮੇਟੀ ਦਾ ਪ੍ਰਧਾਨ ਹੈ। ਸਿੰਘਸਭਾ ਸਾਉਥਾਲ ਦੀ ਸਟੇਜ ਦੀ ਦੁਰਵਰਤੋਂ ਗਾਹੇ-ਬਗਾਹੇ ਇਸ ਕਮੇਟੀ ਵੱਲੋਂ ਚੱਲਦੀ ਰਹਿੰਦੀ ਹੈ। ਕਦੇ ਆਰ.ਐਸ.ਐਸ ਦੇ ਨੁਮਾਇੰਦਿਆਂ ਦਾ ਸਿਰੋਪੇ ਨਾਲ ਸਤਿਕਾਰ ਅਤੇ ਹੁਣ ਆਰ.ਐਸ.ਐਸ ਦੇ ਪਿਉ ਦੇ ਸਤਿਕਾਰ ਲਈ ਪੱਬਾਂ ਭਾਰ ਹੋਣਾ।

ਸਿੱਖ, ਮੁਸਲਮਾਨ, ਕ੍ਰਿਸਚਨ ਅਤਿਆਦਿ ਭਾਰਤ ਵਿੱਤ ਘੱਟ ਗਿਣਤੀ ਹੋਣ ਕਰਕੇ ਹਮੇਸ਼ਾ ਆਰ.ਐਸ.ਐਸ ਅਤੇ ਸਹਿਯੋਗੀ ਜਥੇਬੰਦੀਆਂ ਦਾ ਜੋਰ ਲੱਗਾ ਰਹਿੰਦਾ ਹੈ, ਕਿ ਕਿਸੇ ਤਰਾਂ ਭੀ ਇਹਨਾਂ ਨੂੰ ਏਕਾਕੇਂਦ੍ਰਿਤ ਵਿਚਾਰਧਾਰਾ (ਹਿੰਦੂ ਰਾਸ਼ਟਰਵਾਦੀ) ਦੇ ਰੰਗ ਵਿੱਚ ਰੰਗ ਵਿੱਚ ਰੰਗਿਆ ਜਾਵੇ, ਉਹ ਭਾਵੇਂ ਸ਼ਾਸਤਰ ਰਾਹੀਂ ਹੋਵੇ ਜਾਂ ਸਸ਼ਤਰ ਰਾਹੀਂ। ਸ਼ਾਸਤਰ ਰੂਪੀ ਹੀਲਾਂ ਤਾ ਹਰ ਰੋਜ਼ ਵਰਤਿਆ ਜਾਂਦਾ ਹੈ, ਪਰ ਸ਼ਸਤਰ ਰੂਪੀ ਹਥਿਆਰ ਇਹ ਘੱਟ ਗਿਣਤੀਆਂ ਦੁਆਰਾ ਬਣਾਈ ਗਈ ਲੋਕ ਲਹਿਰ ਦਾ ਰੁੱਖ ਬਦਲ ਕੇ ਇਹਨਾਂ ਨੂੰ ਚਾਰ-ਪੰਜ ਦਹਾਕੇ ਤੱਕ ਅੱਧ ਮੋਇਆ ਕਰਨ ਲਈ ਵਰਤਦੇ ਹਨ, ਭਾਵੇਂ 84 ਦੌਰਾਨ ਇੰਦਰਾ ਰਾਹੀਂ ਹੋਵੇ, ਜਾਂ 2002 ਵਿੱਚ ਉਸੇ ਹੀ ਵਿਚਾਰ ਧਾਰਾ ਦੇ ਅਨੁਆਈ ਮੋਦੀ ਦੁਆਰਾ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਦੇ ਰਾਹੀਂ ਹੋਵੇ।

ਮੋਦੀ ਵਰਗੇ ਕਾਤਿਲ ਸਖਸ਼ੀਅਤਾਂ ਦੀ ਹਵਾ ਬਣਾਉਣ ਵਾਲੇ ਲੋਕ ਭੀ ਇਹਨਾਂ ਘੱਟ ਗਿਣਤੀਆਂ ਦੀ ਕਤਲਗਾਹ ਵਿੱਚੋਂ ਹੀ ਪਾਏ ਜਾਂਦੇ ਹਨ। ਯਾਦ ਰਹੇ ਕਿ ਇਹ ਲੋਕ ਕਾਤਿਲ ਨਾਲੋਂ ਕਿਤੇ ਵੱਧ ਆਮ ਲੋਕਾਂ ਦੇ ਕਤਲੇਆਮ ਦਾ ਜਿੰਮੇਵਾਰ ਹੋਇਆ ਕਰਦੇ ਹਨ, ਕਿਉਂਕਿ ਕਾਤਿਲ ਤਾਂ ਸਿਰਫ ਗੋਲ਼ੀ ਚਲਾਉਣ ਜਾਂ ਅੱਗ ਲਾਉਣ ਵਾਲਾ ਹੁੰਦਾ ਹੈ, ਪਰ ਨਿਸ਼ਾਨਦਹੀ ਜਾਂ ਟਾਰਗਿਟ ਕਰਵਾਉਣ ਵਾਲੇ ਤਾਂ ਇਹ ਹੁੰਦੇ ਹਨ, ਜੋ ਤੁਹਾਡੇ ਵਿੱਚ ਹੀ ਬੈਠੇ ਹੁੰਦੇ ਹਨ। ਮੋਦੀ ਦੇ ਸਵਾਗਤ ਸੰਬਧੀ ਪੱਬਾਂ ਭਾਰ ਹੋਏ ਗੁਰਮੇਲ ਮੱਲੀ ਦੀ ਭੀ ਕੁਝ ਐਸੀ ਹੀ ਸਖਸ਼ੀਅਤ ਉੱਘੜ ਕੇ ਸਾਹਮਣੇ ਆਈ ਹੈ। ਇਥੇ ਇਹ ਭੀ ਜ਼ਿਕਰ ਕਰ ਦੇਣਾ ਬੇਹਤਰ ਸਮਝਦਾ ਹਾਂ ਕਿ ਮੁਸਲਮਾਨਾਂ ਵੱਲੋਂ ਭੀ ਇੱਕ ਐਸੀ ਹੀ ਕਿਸਮ ਦਾ ਵਿਅਕਤੀ ਮਿਸਟਰ ਮਲਿਕ (ਯੂਕੇ ਦੀ ਇਮੀਗ੍ਰੇਸਨ ਦਾ ਮਸ਼ਹੂਰ ਵਕੀਲ) ਭੀ ਮੋਦੀ ਨਾਲ ਬੈਠ ਕੇ ਚਾਹ-ਪਾਣੀ ਪੀਣ ਵਾਲਿਆਂ ਵਿੱਚ ਵਿਸੇਸ਼ ਤੌਰ 'ਤੇ ਸੱਦੀ ਦਾ ਦੱਸਿਆ ਗਿਆ ਹੈ। ਹੁਣ ਇਹ ਤਾਂ ਮਲਿਕ ਜਾਣਦਾ ਹੈ ਕਿ ਇਹ ਮੋਦੀ ਨਾਲ ਬੈਠ ਕੇ ਚਾਹ ਪੀਵੇਗਾ ਜਾਂ 2002 ਵਿੱਚ ਮੋਦੀ ਵੱਲੋਂ ਕਤਲ ਕਰਵਾਏ ਗਏ ਆਪਣੇ ਹੀ ਮੁਸਲਮਾਨ ਭਰਾਵਾਂ ਦਾ ਖੂਨ?

ਟਾਈਗਰ ਜਥੇ ਵੱਲੋਂ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਉ ਗੁਰਦਵਾਰਾ ਸਿੰਘ ਸਭਾ ਸਾਉਥਹਾਲ ਦੀ ਦੁਰਵਰਤੋਂ ਹੋਣ ਤੋਂ ਬਚਾਈਏ ਅਤੇ ਜੇ ਗੁਰਮੇਲ ਮੱਲੀ (ਸਿੰਘ ਸਭਾ ਸਾਉਥਾਲ ਦਾ ਮੌਜੂਦਾ ਪ੍ਰਧਾਨ) ਇਸ ਮਨੁੱਖਤਾ ਦੇ ਕਾਤਿਲ ਨੂੰ ਸਿੰਘ ਸਭਾ ਦੀ ਸਟੇਜ ਤੋਂ ਸਰੋਪਾ ਦੇ ਕੇ ਨਿਵਾਜਣ ਦੀ ਕੋਸਿਸ਼ ਕਰੇ, ਤਾਂ ਇਹਨਾਂ ਬੇਜ਼ਮੀਰੇ ਪ੍ਰਬੰਧਕਾਂ ਦਾ ਡੱਟ ਕੇ ਵਿਰੋਧ ਕਰੀਏ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top