Share on Facebook

Main News Page

“ਸਿੰਘ ਨਾਦ” ਰੇਡਿਓ ‘ੇ ਇਸ ਹਫਤੇ ਹੋਵੇਗਾ ਮੋਦੀ ਦੀ ਯੂਕੇ ਫੇਰੀ ਸੰਬਧੀ ਵਿਸੇਸ਼ ਪ੍ਰੋਗਰਾਮ
-: ਅਦਾਰਾ ਸਿੰਘ ਨਾਦ ਰੇਡਿਓ

ਪਿਛਲੇ ਤਕਰੀਬਨ ਦੋ ਸਾਲਾਂ ਤੋਂ ਵਿਦੇਸ਼ੀ ਦੌਰੇ ਦਾ ਰਿਕਾਰਡ ਤੋੜ ਭਾਰਤ ਦੀ ਬਹੁਗਿਣਤੀ ਦਾ ਪ੍ਰਧਾਨ ਮੰਤਰੀ ਮੋਦੀ ਹੁਣ ਇਸ ਸਾਲ ਦੇ ਨਵੰਬਰ ਮਹੀਨੇ ਵਿੱਚ ਯੂਕੇ ਦੇ ਮਾਹਿਰ ਚਿੱਤਰਕਾਰਾਂ ਕੋਲੋਂ ਤਸਵੀਰਾਂ ਖਿਚਵਾਉਣ ਲਈ ਇੱਥੇ ਪਹੁੰਚ ਰਿਹਾ ਹੈ।

ਇਸ ਲਈ ਸਿੰਘਨਾਦ ਰੇਡਿਉ ਵੱਲੋਂ ਇਸ ਸ਼ਨੀਵਾਰ ਇਸ ਦੀ ਬਾਹਰੀ ਤਸਵੀਰ ਪਿੱਛੇ ਛਿਪੀ ਹੋਈ ਅਸਲ ਤਸਵੀਰ ਸੰਬੰਧੀ ਗੱਲਬਾਤ ਕੀਤੀ ਜਾਵੇਗੀ ਅਤੇ ਨਾਲ ਹੀ ਯੂ.ਕੇ. ਦੇ ਸਿੰਘ ਸਭਾ ਸਾਉਥਹਾਲ ਗੁਰਦਵਾਰੇ ਸਮੇਤ ਕੁੱਝ ਹੋਰ ਗੁਰਦਵਾਰਿਆਂ ਦੇ ਪ੍ਰਧਾਨ ਜੋ ਕਿ ਮੋਦੀ ਦੇ ਗਲ ਵਿੱਚ ਫੁੱਲਾਂ ਵਾਲਾ ਹਾਰ ਪਾਉਣ ਲਈ ਉਤਾਵਲੇ ਹਨ, ਉਹਨਾਂ ਸੰਬੰਧੀ ਭੀ ਵਿਚਾਰ ਚਰਚਾ ਕੀਤੀ ਜਾਵੇਗੀ। ਗੁਰਮੇਲ ਮੱਲੀ (ਪ੍ਰਧਾਨ ਸਿੰਘ ਸਭਾ ਸਾਉਥਹਾਲ) ਜੋ ਕਿ ਮੋਦੀ ਦੇ ਸਵਾਗਤੀ ਪ੍ਰੋਗਾਮ ਵਿੱਚ ਸਭ ਤੋਂ ਮੋਹਰੀ ਹਨ, ਨੂੰ ਖੁੱਲਾ ਸੱਦਾ ਹੈ ਕਿ ਉਹ ਭੀ ਆਪਣਾ ਪੱਖ ਸਿੰਘਨਾਦ ਰੇਡਿਉ ਤੋਂ ਸੰਗਤਾਂ ਸਾਹਮਣੇ ਰੱਖ ਸਕਦੇ ਹਨ।

03 ਅਕਤੂਬਰ 2015 ਦਿਨ ਸ਼ਨਿੱਚਰਵਾਰ - ਵਿਸ਼ਾ ਮੋਦੀ ਦੀ ਯੂਕੇ ਫੇਰੀ ਅਤੇ ਯੂਕੇ ਦੇ ਕੁਝ ਗੁਰਦਵਾਰਿਆਂ ਦੇ ਪ੍ਰਧਾਨਾ ਵੱਲੋਂ ਮੋਦੀ ਦੇ ਸਵਾਗਤੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਸੰਬੰਧੀ।

ਪ੍ਰੋਗਰਾਮ ਦਾ ਸਮਾਂ- ਸ਼ਨਿੱਚਰਵਾਰ
ਯੂ.ਕੇ. - 04:00 PM
ਯੂਰਪ - 05:00 PM
ਯੂ.ਐਸ.ਏ - 11:00 AM
ਟੋਰਾਂਟੋ - 11:00 AM
ਇੰਡੀਆ - 08:30 PM

ਪ੍ਰੋਗਰਾਮ ਵਿੱਚ ਲਾਇਵ ਭਾਗ ਲੈਣ ਵਾਲੇ ਵਿਦਵਾਨਾਂ ਦਾ ਵੇਰਵਾ

- ਸਿਰਦਾਰ ਗੁਰਤੇਜ ਸਿੰਘ (Ex IAS and Sikh Schoar)
- ਸ. ਜਗਦੀਸ਼ ਸਿੰਘ (National Liberal Party UK)
- ਸ. ਅਰਿਦਮਨ ਜੀਤ ਸਿੰਘ (Human Right Activist)
- ਸ. ਚਰਨਜੀਤ ਸਿੰਘ (Khalsa Panchayat)

04 ਅਕਤੂਬਰ 2015, ਦਿਨ ਐਤਵਾਰ - ਚੱਲ ਰਾਹੀ ਲੜੀ ਅਨੁਸਾਰ ਸਿਰਦਾਰ ਗੁਲਜਾਰ ਸਿੰਘ ''ਗੁਰਬਿਲਾਸ ਪਾਤਸ਼ਾਹੀ ਛੇਵੀਂ'' ਸੰਬੰਧੀ ਭਾਈ ਜੋਗਿੰਦਰ ਸਿੰਘ (ਤਾਰਨ ਤਾਰਨ) ਨਾਲ ਵਿਚਾਰ ਕਰਨਗੇ।

ਪ੍ਰੋਗਰਾਮ ਦਾ ਸਮਾਂ - ਐਤਵਾਰ
ਯੂ.ਕੇ. - 05:00 PM
ਯੂਰਪ - 06:00 PM
ਯੂ.ਐਸ.ਏ - 12:00 Noon
ਟੋਰਾਂਟੋ - 12:00 Noon
ਇੰਡੀਆ - 09:30 PM


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top