* ਇਸ ਹਫਤੇ ਦੇ
ਲਾਇਵ ਪ੍ਰੋਗਰਾਮ ਵਿੱਚ ਵਿਸੇਸ਼ ਮਹਿਮਾਨ ਹੋਣਗੇ :
ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਅਤੇ
ਸਿੱਖ ਚਿੰਤਕ ਪ੍ਰੋ. ਭੁਪਿੰਦਰ ਸਿੰਘ ਸੋਲਿਸਟਰ
12 ਜੂਨ 2016 ਦਿਨ ਐਤਵਾਰ ਨੂੰ ਸਰੋਤਿਆਂ ਦੀ ਪੁਰਜ਼ੋਰ ਮੰਗ 'ਤੇ ਸਿੰਘਨਾਦ ਰੇਡਿਉ 'ਤੇ
ਵਿਸੇਸ਼ ਲਾਇਵ ਕੀਤਾ ਜਾਵੇਗਾ, ਜਿਸ ਵਿੱਚ ਧੁੰਮਾ ਅਤੇ ਇਸਦੇ ਯੂ.ਕੇ. ਵਾਲੇ ਬਲੂੰਗੜਿਆਂ ਦੀ
ਅਸਲੀਅਤ ਸਰੋਤਿਆਂ ਸਾਹਮਣੇ ਲਿਆਂਦੀ ਜਾਵੇਗੀ।
ਸਾਨੂੰ ਆਸ ਹੈ ਕਿ ਟਕਸਾਲ ਦੀ ਮਰਿਯਾਦਾ
ਵਾਲੇ ਚਾਰ ਰੰਗਾਂ ਦੇ ਵਿਰੁੱਧ ਸਤਰੰਗੀ ਪੀਂਘ (ਸੱਤ ਰੰਗਾਂ ਵਾਲੀ ਪੀਂਘ,
Rainbow) ਵੱਲੋਂ ਇਹਨਾਂ ਦੇ ਕੋਠਿਆਂ 'ਤੇ ਚੜ ਆਉਣ ਦੀ ਜੋ ਦੁਸ਼ਿੱਟਤਾ ਹੋਈ ਹੈ, ਉਸਦੇ
ਵਿਰੋਧ ਦੇ ਤੋਂ ਵਿਹਲੇ ਹੋ ਕੇ ਇਹ ਸਾਰੇ ਅਕਾਸ਼ੋਂ ਥੱਲੇ ਉੱਤਰ ਆਏ ਹੋਣਗੇ ਅਤੇ ਇਸ ਐਤਵਾਰ
ਬੰਦਾ ਮਾਰੂ ਛਬੀਲਾਂ ਦੇ ਸੰਬੰਧ ਵਿੱਚ ਆਪਣੇ ਦਿੱਤੇ ਹੋਏ ਬਿਆਨ ਨੂੰ ਜਾਂ ਤਾਂ ਸਿਧਾਂਤਿਕ
ਪੈਂਤੜੇ ਤੋਂ ਸਿੱਧ ਕਰਨਗੇ, ਜਾਂ ਭਾਈ ਅਜਨਾਲਾ ਵਾਂਗ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ
ਸੰਗਤਾਂ ਤੋਂ ਭੁੱਲ ਬਖਸ਼ਾਉਣਗੇ।
ਇਸ ਵਿਸੇਸ਼ ਲਾਇਵ ਪ੍ਰੋਗਰਾਮ ਵਿੱਚ ਇਸ ਹਫਤੇ ਡਾ. ਹਰਜਿੰਦਰ ਸਿੰਘ
ਦਿਲਗੀਰ ਅਤੇ ਪ੍ਰੋ. ਭੁਪਿੰਦਰ ਸਿੰਘ ਸੋਲਿਸਟਰ ਸ਼ਿਰਕਤ ਕਰਣਗੇ।
ਪ੍ਰੋਗਰਾਮ ਦਾ ਸਮਾਂ :
ਯੂਕੇ : 06:00 pm
ਯੂਰਪ : 07:00 pm
ਇੰਡੀਆ : 10:30 pm
ਕੈਨੇਡਾ (ਟਰੋਂਟੋ): 01:00 pm
ਕੈਨੇਡਾ (ਵੈਨਕੁਵਰ): 10:00 am