ਸਿੰਘਨਾਦ
ਰੇਡਿਉ 'ਤੇ ਪ੍ਰੋਗਰਾਮ ''ਤਬ ਜਾਨਹੁਗੇ
ਜਬ ਉਘਰੈਗੋ ਪਾਜ'' ਦਾ ਲੜੀਵਾਰ
ਵਿਸੇਸ਼ ਲਾਇਵ
ਪ੍ਰੋਗਰਾਮ
ਇਸ
ਸ਼ੁਕਰਵਾਰ 03 ਨਵੰਬਰ 2017 ਨੂੰ
ਉਲੀਕਿਆ ਗਿਆ ਹੈ।
ਵਿਸ਼ਾ :
1.
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨਾਲ “ਸਿੱਖਾਂ
ਦੀ ਨਸਲਕੁਸ਼ੀ ਕਿਵੇਂ ਕੀਤੀ ਜਾ ਰਹੀ ਹੈ” ਵਿਸ਼ੇ ‘ਤੇ
2. ਸ. ਵਰਪਾਲ ਸਿੰਘ ਜੀ ਨਾਲ “ਰੇਡਿਓ
ਵਿਸ਼ਟਾ” ਉਤੇ ਕੀਤੀ ਗਈ ਕਾਰਵਾਈ ’ਤੇ
3. ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਗੁਰੂ
ਨਿੰਦਾ ਪ੍ਰਤੀ ਚੁੱਪੀ ਬਾਬਤ
👉
ਨੋਟ : ਸਿੰਘਨਾਦ 'ਤੇ
ਹਮੇਸ਼ਾਂ ਗੁਰਮੱਤ ਸਿਧਾਂਤ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਕੀਤੇ ਜਾਂਦੇ ਹਨ। ਕਿਸੇ
ਨਿੱਜ ਨੂੰ ਆਧਾਰ ਬਣਾ ਕੇ ਪ੍ਰੋਗਰਾਮ ਕਰਨੇ ਸਿੰਘਨਾਦ ਦੀ ਰੀਤ ਨਹੀਂ ਹੈ। ਇਸ ਲਈ ਅਸੀਂ
ਅੱਜ ਭੀ ਇਸ ਪ੍ਰੋਗਰਾਮ ਦਾ ਸਮਾਂ ਅਤੇ ਵਿਸ਼ਾ ਕਿਸੇ ਹੋਰ ਉਸਾਰੂ ਕਾਰਜ ਲਈ ਵਰਤ ਸਕਦੇ
ਹਾਂ।
ਜੇਕਰ
ਭਾਈ ਰਣਜੀਤ ਸਿੰਘ ਆਪਣੀ ਸਥਿਤੀ ਸਪਸੱਟ ਕਰਨ ਕਿ ਹਰਨੇਕ ਦੁਆਰਾ ਕੀਤੀ ਗੁਰੂ ਨਿੰਦਾ
ਸੰਬੰਧੀ ਉਹਨਾਂ ਦੇ ਨਾਮ ਦੀ ਵਰਤੋ ਂਇੱਕ ਨਹੀਂ ਸਗੋਂ ਦੁਰਵਰਤੋਂ ਹੋਈ ਹੈ।
ਪਰ ਜੇ ਇਹਨਾਂ ਦੁਆਰਾ ਇਸੇ ਤਰਾਂ ਚੁੱਪੀ ਕਾਇਮ ਰਹੀ, ਤਾਂ ਜੋ ਭੀ ਆਉਣ ਵਾਲੇ ਸਮੇਂ
ਵਿੱਚ ਕੌਮ ਵਿੱਚ ਤਕਰੀਰਕ ਉੱਥਲ ਪੁੱਥਲ ਹੋਵੇਗੀ ਉਸਦੇ ਜ਼ਿੰਮੇਵਾਰ ਇਹ ਖੁਦ ਹੋਣਗੇ।
ਜਾਗਰੂਕ ਲਹਿਰ ਦੇ ਕਿਸੇ ਭੀ ਪ੍ਰਚਾਰਕ ਨੂੰ ਆਪਣੀ ਮਨਮਰਜੀ ਜਾਂ ਆਪਣੇ ਤਰੀਕੇ ਨਾਲ
ਕੰਮ ਕਰਨ ਦਾ ਹੱਕ ਨਹੀਂ ਹੁੰਦਾ, ਇੱਥੇ ਤਾਂ "ਗੁਰਿ ਕਹਿਆ
ਸਾ ਕਾਰ ਕਮਾਵਹੁ" ਦਾ ਸਿਧਾਂਤ ਚੱਲਦਾ ਹੈ। ਹਾਂ! ਆਪਣੀ ਮਰਜ਼ੀ ਡੇਰਾਵਾਦੀਆਂ ਵਿੱਚ
ਚੱਲਦੀ ਹੈ। ਇਥੇ ਤੁਹਾਨੂੰ ਇਸ ਲਹਿਰ ਦੇ ਪਾਂਧੀਆਂ ਵੱਲੋਂ
ਬੇਨਤੀ ਭੀ ਕੀਤੀ ਜਾਣੀ ਹੈ (ਜੋ ਅਸੀਂ ਪਿਛੇ ਕਰ ਚੁੱਕੇ ਸੀ), ਸਲਾਹ ਭੀ
ਮਿਲਣੀ ਹੈ, ਹਦਾਇਤ ਭੀ ਮਿਲੇਗੀ ਅਤੇ ਜੇ ਪਾਣੀ ਸਿਰ ਉੱਤੋਂ ਲੰਘ ਜਾਵੇ ਤਾਂ ਫਿਟਕਾਰ
ਭੀ ਮਿਲੇਗੀ।