Share on Facebook

Main News Page

ਅਭਾਗੇ ਦੇਸ਼ ਵਿੱਚ ਪੈਦਾ ਹੋਈ ਬੱਚੀ ਆਸਿਫਾ !
ਜਿੱਥੇ ਦੇਵੀਆਂ ਦੀ ਮੂਰਤੀ ਤਾਂ ਪੂਜੀ ਜਾ ਸਕਦੀ ਹੈ, ਪਰ ਜਿਊਂਦੀ ਮੂਰਤ ਦਾ ਸਨਮਾਨ ਨਹੀਂ ਕੀਤਾ ਜਾਂਦਾ

-: ਸਿਰਦਾਰ ਪ੍ਰਭਦੀਪ ਸਿੰਘ 
13 Apr 2018

ਬੱਚੀ ਆਸਿਫਾ ਤੂੰ ਬੜੇ ਅਭਾਗੇ ਦੇਸ਼ ਵਿੱਚ ਪੈਦਾ ਹੋਈ ਸੀ। ਇਥੇ ਦੇਵੀਆਂ ਦੇ ਰੂਪ ਵਿੱਚ ਔਰਤ ਦੀ ਮੂਰਤੀ ਪੂਜੀ ਤਾਂ ਜਾ ਸਕਦੀ ਹੈ, ਪਰ ਜਿਊਂਦੀ ਮੂਰਤ ਦਾ ਸਨਮਾਨ ਨਹੀਂ ਕੀਤਾ ਜਾਂਦਾ। ਇੱਥੋਂ ਦਾ ਮਰਦ ਕਿਸੇ ਦਾ ਮਾਨਸਿਕ ਤਸ਼ੱਦਦ ਕਰਨ ਲਈ ਭੀ ਔਰਤ (ਮਾਂ ਭੈਣ) ਨੂੰ ਗਾਲ ਦੇ ਰੂਪ ਵਿੱਚ ਵਰਤਦਾ ਹੈ। ਤੇਰੀ ਮਾਸੂਮੀਅਤ ਦਾ ਕਤਲ ਅਤੇ ਉਹਨਾਂ ਹੈਵਾਨਾਂ ਦੀ ਹੈਵਾਨੀਅਤ ਨੂੰ ਫਲਦਾਇਕ ਹੁੰਦਾ ਵੇਖ ਕੇ ਤਾਂ ਇਹ ਹੀ ਮਹਿਸੂਸ ਕਰ ਰਿਹਾਂ ਹਾਂ ਕਿ ਕਿਤੇ ਬੰਦੇ ਬਹਾਦੁਰ ਵਰਗੇ ਜਰਨੈਲ ਦਾ ਰਾਜ ਹੁੰਦਾ ਤਾਂ ਔਰਤ ਆਪਣੀ ਇੱਜਤ ਨੂੰ ਬਚਾਉਣ ਖਾਤਿਰ ਜੇ ਆਤਮਦਾਹ ਭੀ ਕਰ ਲੈਂਦੀ ਤੇ ਜਾਲਿਮ ਵੱਲੋਂ ਉਸਦੀ ਲਾਸ਼ ਦਾ ਮਰਨ ਉਪਰੰਤ ਉਸਦੇ ਧਰਮ ਮੁਤਾਬਿਕ ਸੰਸਕਾਰ ਕਰਨ ਦੀ ਬਜਾਏ ਜੇ ਕਬਰ ਵਿੱਚ ਭੀ ਦਫਨਾ ਦਿੱਤਾ ਜਾਂਦਾ ਤਾਂ ਬੰਦੇ ਵਰਗੇ ਜਰਨੈਲ ਉਸਨੂੰ ਕਬਰ ਵਿੱਚੋਂ ਕੱਢ ਕੇ ਸੰਸਕਾਰਦੇ ਅਤੇ ਨਾਲ ਹੀ ਜ਼ਾਲਿਮ ਨੂੰ ਸੋਧਾ ਲਾ ਦਿੰਦੇ।

ਇਸ ਪੱਖੋਂ ਤਾਂ ਮੈਂ ਆਪਣੇ ਦੁਸ਼ਮਨ ਔਰੰਗਜੇਬ ਦੀ ਭੀ ਤਾਰੀਫ਼ ਕਰਨੀ ਚਾਹਾਂਗਾ ਕਿ ਉਸਦਾ ਰਾਜ ਕਾਲ ਭੀ ਅਜੋਕੇ ਭਾਜਪਾਈ ਰਾਜ ਤੋਂ ਚੰਗਾ ਸੀ ਜਿਸ ਵੱਲੋਂ ਮੰਦਿਰਾਂ ਅਤੇ ਉਸ ਵਿੱਚ ਬਣੀਆਂ ਗੁਪਤ ਗੁਫਾਵਾਂ ਨੂੰ ਢਹਾ ਕੇ ਬੱਚੀ ਆਸਿਫਾ ਵਰਗੀਆਂ ਹਜਾਰਾਂ ਰਾਮਜਣੀਆਂ ਅਤੇ ਦੇਵਦਾਸੀਆਂ ਨੂੰ ਪੁਜਾਰੀਆਂ ਦੀ ਹਵਸ਼ ਤੋਂ ਆਜ਼ਾਦ ਕਰਵਾਇਆ।

ਰਾਵਣ ਨੂੰ ਸਾੜ ਕੇ ਰਾਮ ਦੇ ਨਾਅਰੇ ਲਾਉਣ ਵਾਲਿਓ, ਕੀ ਖਿਆਲ ਹੈ ਤੁਹਾਡਾ ਉਸ ਰਾਵਣ ਬਾਰੇ ਜੋ ਤੁਹਾਡੀ ਜਗਤ ਮਾਤਾ ਨੂੰ ਚੱਕ ਕੇ ਤਾਂ ਲੈ ਗਿਆ, ਪਰ ਉਸਨੂੰ ਛੂਹਿਆ ਤੱਕ ਨਹੀਂ। ਸ਼ੁਕਰ ਕਰਿਆ ਕਰੋ ਕਿ ਉਹ ਇਮਾਨ ਦਾ ਪੱਕਾ ਰਾਵਣ ਸੀ ਜੇ ਕਿਤੇ ਆਸਿਫਾ ਨਾਲ ਹੈਵਾਨੀਅਤ ਕਰਨ ਵਾਲਿਆਂ ਵਾਂਗ ਰਾਮ ਭਗਤ ਹੁੰਦਾ ਤਾਂ ਕੀ ਹੁੰਦਾ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top