ਕੌਮੀ
ਬੁਨਿਆਦ ਮਰਿਯਾਦਾ 'ਤੇ ਨਹੀਂ, ਸਗੋਂ ਅਕੀਦਤ ਵਿਲਖਣਤਾ 'ਤੇ ਖੜੀ ਹੁੰਦੀ ਹੈ, ਜੋ
ਤੁਹਾਡੇ ਕੋਲ ਗੁਰੂ ਗਰੰਥ ਦੇ ਰੂਪ ਵਿੱਚ ਹੈ। ਇਸ ਗਰੰਥ ਤੋਂ ਹੀ ਸਮਾਜੀ ਜਾਂ ਧਾਰਮਿਕ
ਮਰਿਯਾਦਾ ਰੂਪੀ ਪੰਥ ਨਿਕਲਦਾ ਹੈ। ਪਰ ਯਾਦ ਰੱਖੋ ਕਿ ਜੇ ਸਾਡੇ ਰਾਹੀਂ ਗਰੰਥ ਤੋਂ ਪੰਥ (ਮਰਿਯਾਦਾ)
ਤਿਆਰ ਕਰਦਿਆਂ ਕੋਈ ਚੂਕ ਹੋ ਗਈ ਹੈ, ਤਾਂ ਉਸਨੂੰ ਮੰਨ ਕੇ ਚੱਲਣਾ ਤੇ ਸੋਧਣ ਲਈ ਬਜਿੱਦ
ਰਹਿਣਾ ਹੀ ਕੌਮੀ ਹੋਂਦ ਨੂੰ ਜਿਉਂਦਾ ਰੱਖ ਸਕਦਾ ਹੈ। ਸੋਧ
ਰਹਿਤ ਮੌਜੂਦਾ ਮਰਿਯਾਦਾ ਦਾ ਇੱਕ ਅੱਖਰ ''ਭਗਉਤੀ'' ਹੀ ਕਾਫੀ ਹੈ, ਤੁਹਾਨੂੰ
ਸਿੱਖ ਕੌਮ ਤੋਂ ਹਿੰਦੂ ਕੌਮ ਵਿੱਚ ਤਬਦੀਲ ਕਰਨ ਲਈ, ਕਿਉਂਕਿ ਭਗਉਤੀ ਅਜੋਕੀ ਮਰਿਯਾਦਾ ਦਾ
ਪ੍ਰਥਮ ਆਦਰਸ਼ ਹੈ (ਪ੍ਰਿਥਮ ਭਗਉਤੀ ਸਿਮਰਿ ਕੈ) ਜੋ ਗੁਰੂ ਗਰੰਥ
ਦੇ ਪ੍ਰਥਮ ਆਦਰਸ਼ ਤੋਂ ਬਿਲਕੁਲ ਵਿਰੁੱਧ ਖੜਾ ਹੈ।
ਵਿਦਵਾਨਾਂ, ਪ੍ਰਚਾਰਕਾਂ, ਲਿਖਾਰੀਆਂ ਅਤੇ ਨਾਨਕ ਪੰਥ ਦਰਦੀਆਂ ਨੂੰ ਜੋ ਇਸ ਮਰਿਯਾਦਾ ਦੀਆਂ
ਤਰੁੱਟੀਆਂ ਨੂੰ ਪਹਿਚਾਣਦੇ ਹਨ, ਉਹ ਜੇ ਇਸਦੀ ਸੋਧ ਸੰਬੰਧੀ ਕਿਸੇ ਲਹਿਰ ਦਾ ਹਿੱਸਾ ਨਹੀਂ
ਬਣਨਾ ਲੋਚਦੇ, ਤਾਂ ਘੱਟੋ ਘੱਟ ਉਹਨਾਂ ਨੂੰ ਇਸਨੂੰ ਸਿਧਾਂਤ
ਰੂਪ ਵਿੱਚ ਪ੍ਰਚਾਰਨ ਤੋਂ ਸੰਕੋਚ ਜ਼ਰੂਰ ਕਰਨਾ ਚਾਹੀਦਾ ਹੈ।
ਬਾਕੀ ਸੱਜਣੋ ਕਿਸੇ ਭੀ ਇਨਕਲਾਬ ਲਈ ਕਦੇ
ਸਮਾਂ ਆਪ-ਮੁਹਾਰੇ ਨਹੀਂ ਆਉਂਦਾ, ਸਗੋਂ ਸਮਾਂ ਬਣਾਉਣਾ ਪੈਂਦਾ ਹੈ, ਸੁਧਾਰਵਾਦੀ ਜਾਂ
ਪ੍ਰਚਿਲਤ ਨੀਤੀ ਨੂੰ ਤਿਆਗ ਕੇ ਇਨਕਲਾਬੀ ਪਿਰਤ ਪਾਉਣੀ ਪੈਦੀ ਹੈ।
ਅਖੀਰ 'ਤੇ ਇਹੋ ਹੀ ਕਹਾਂਗਾ ਕਿ ਕਿਤੇ ਇਹ ਗੱਲ ਨਾ ਹੋ ਜਾਵੇ ਕਿ
ਸਲੋਕ ਭਗਤ ਕਬੀਰ ਜੀਉ ਕੇ
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥216॥
ਪੰਨਾਂ 1376