Share on Facebook

Main News Page

ਨਵੇਂ ਉੱਠ ਰਹੇ "ਅਪਗ੍ਰੇਡ" ਗੁਰੂਡੰਮ ਦਾ ਮੁੱਖ ਦੋਸ਼ੀ ਕੇਵਲ ਹਰਨੇਕ ਤੇ ਢੱਡਰੀਆਂ ਵਾਲਾ ਹੀ ਨਹੀਂ,
ਸਗੋਂ ਚੁੱਪੀ ਧਾਰੀ ਬੈਠੇ ਜਾਗਰੂਕ ਕਥਾਕਾਰ ਤੇ ਪੰਥ ਦਰਦੀ ਵੀ ਬਰਾਬਰ ਦੇ ਦੋਸ਼ੀ ਹਨ

-: ਸਿਰਦਾਰ ਪ੍ਰਭਦੀਪ ਸਿੰਘ
02 May 2018

ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਨਿਊਜ਼ੀਲੈਂਡ ਵਾਲੀ ਬੈਂਡ ਪਾਰਟੀ ਅੱਜ ਕੱਲ ਕਾਲੇ ਕੰਧਾਰ ਤੋਂ ਅਗਲਾ ਸੁਰ ਹੀ ਲਾਉਂਦੀ ਪ੍ਰਤੀਤ ਹੋ ਰਹੀ ਹੈ, ਭਾਵ ਕਿ ਨਿੱਕੇ ਮੋਟੇ ਸਾ, ਰੇ, ਗਾ, ਮਾ ਰੂਪੀ ਪ੍ਰਚਾਰਕ ਤਾਂ ਹੁਣ ਕਿਤੇ ਹੇਠਾਂ ਰਹਿ ਗਏ ਹਨ। ਹੁਣ ਇਹਨਾਂ ਦਾ ਕਾਲੇ ਕੰਧਾਰ ਤੋਂ ਅਗਲਾ ਅੜਿੰਗ ਰਾਗ ਲਗਾਤਾਰ ਗੁਰੂ ਅਤੇ ਬਾਬਾ ਦੀਪ ਸਿੰਘ ਵਰਗੇ ਜਰਨੈਲਾਂ ਕੰਨੀ ਹੋਇਆ ਪਿਆ ਹੈ।

ਇਹਨਾਂ ਦੇ ਬਿਆਨ ਮੁਤਾਬਿਕ ਬਾਬਾ ਦੀਪ ਸਿੰਘ ਦਰਬਾਰ ਦੀ ਬੇਅਦਬੀ ਦਾ ਬਦਲਾ ਹਥਿਆਰਬੰਦ ਜੱਦੋ ਜਹਿਦ ਕਰਕੇ ਨਹੀਂ ਲੈ ਸਕਦੇ, ਉਹ ਇਸ ਲਈ ਕਿਉਂਕਿ ਸਾਡਾ ਕਾਕਾ ਢੱਡਰੀਆਂ ਵਾਲਾ ਭੀ ਫੜਾਂ ਮਾਰ ਕੇ ਅੰਦਰ ਵੜ ਕੇ ਬੈਠਾ ਜਾਂਦਾ ਹੈ। ਜਿਹੜਾ ਕੰਮ ਸਾਡਾ ਕਾਕਾ ਨਹੀਂ ਕਰ ਸਕਦਾ ਉਹ ਕਿਵੇਂ ਕੋਈ ਗੁਰੂ ਜਾਂ ਕੋਈ ਜਰਨੈਲ ਕਰ ਸਕਦਾ ਹੈ? ਇਸ ਕਾਕੇ ਨੂੰ ਆਮ ਨਾ ਸਮਝਿਉ, ਆਉਣ ਵਾਲੇ ਸਮੇਂ ਵਿੱਚ ਡੇਰੇ ਦੀ ਸਥਾਪਤੀ ਰਾਹੀਂ ਗੁਰੂ ਸ਼ਰੀਕ ਹੋਣ ਰਾਹ ਖੋਲਿਆ ਜਾ ਰਿਹਾ ਹੈ ਤੇ ਬੈਂਡ ਪਾਰਟੀ ਇਸੇ ਮਿਸ਼ਨ 'ਤੇ ਲੱਗੀ ਹੈ।

ਇੱਕ ਉਲ੍ਹਾਮਾ ਉਹਨਾਂ ਜਾਗਰੂਕਾਂ, ਵਿਦਵਾਨਾਂ ਜਾਂ ਕੌਮਪ੍ਰਸਤਾਂ ਨੂੰ ਭੀ ਦੇਣਾ ਚਾਹੁੰਦਾ ਹਾਂ ਜਿੰਨ੍ਹਾਂ ਦੇ ਸਾਹਮਣੇ ਬਿੱਲਾ ਪ੍ਰਗਟ ਰੂਪ ਹੈ, ਪਰ ਕਬੂਤਰ ਵਾਂਗ ਅੱਖਾਂ ਮੀਟ ਕੇ ਬਚਾਉ ਕਰਨਾ ਲੋਚਦੇ ਹਨ। ਇਹ ਉਹੋ ਜਮਾਤ ਹੈ ਜੋ ਅੱਧ-ਵਿਚਾਲੇ ਜਿਹੇ ਰਹਿੰਦੀ ਹੈ ਇਹਨਾਂ ਨੂੰ ਪਹਿਲਾਂ ਪਹਿਲ ਲੱਗਦਾ ਸੀ ਕਿ ਇਹ ਸਿੰਘਨਾਦ ਅਤੇ ਵਿਰਸਾ ਰੇਡਿਉ ਦਾ ਨਿੱਜੀ ਝਗੜਾ ਹੈ, ਪਰ ਅੱਜ ਤਾਂ ਗੱਲ ਸਪਸ਼ੱਟ ਹੋ ਗਈ ਹੋਣੀ ਚਾਹੀਦੀ ਹੈ। ਜਿਹੜੀ ਗੱਲੋਂ ਤੁਹਾਨੂੰ ਛੇ ਮਹੀਨੇ ਪਹਿਲਾਂ ਸਿੰਘਨਾਦ ਤੋਂ ਆਗਾਜ਼ ਕਰ ਰਹੇ ਸੀ, ਕਿ ਕੇਵਲ ਤੰਦ ਹੀ ਨਹੀਂ ਸਗੋਂ ਸਾਰੀ ਤਾਣੀ ਹੀ ਵਿਗੜੀ ਹੈ, ਜਿਸਨੂੰ ਬਹੁਤ ਥੋੜੇ ਸੱਜਣ ਸਨ ਜਿਹਨਾਂ ਨੇ ਵੱਡਾ ਦਿਲ ਕਰਕੇ ਇਸ ਵਿਗੜੀ ਤਾਣੀ ਹਰਨੇਕ ਪਿੱਛੇ ਢੱਡਰੀਆਂ ਵਾਲੇ ਦੇ ਰੋਲ ਨੂੰ ਸਮਝਣ ਦੀ ਕੋਸਿਸ਼ ਕੀਤੀ, ਨਹੀਂ ਤਾਂ ਬਹੁਤੇ ਵਿਚਾਰੇ ਤਾਂ ਲੰਬਰਦਾਰੀਆਂ ਜਹੀਆਂ ਹੀ ਨਿਭਾ ਰਹੇ ਸਨ।

ਇਸ ਨਵੇਂ ਉੱਠ ਰਹੇ ਗੁਰੂਡੰਮ ਦਾ ਮੁੱਖ ਦੋਸ਼ੀ ਕੇਵਲ ਹਰਨੇਕ ਤੇ ਢੱਡਰੀਆਂ ਵਾਲਾ ਹੀ ਨਹੀਂ, ਸਗੋਂ ਚੁੱਪੀ ਧਾਰੀ ਬੈਠੇ ਜਾਗਰੂਕ ਕਥਾਕਾਰ ਤੇ ਪੰਥ ਦਰਦੀ ਵੀ ਬਰਾਬਰ ਦੇ ਦੋਸ਼ੀ ਹਨ, ਜੋ ਨਾਨਕ ਸ਼ਾਹ ਫ਼ਕੀਰ ਦੀ ਫਿਲਮ ਵਰਗੇ Safe Zone ਵਿੱਚ ਤਾਂ ਵੱਡੇ ਵੱਡੇ ਬਿਆਨ ਦਾਗਣੇ ਸ਼ੁਰੂ ਕਰ ਦਿੰਦੇ ਹਨ, ਪਰ ਜਿਥੇ ਕੋਈ ਜੁਆਬੀ ਕਾਰਵਾਈ ਹੋਣੀ ਹੋਵੇ ਉਥੇ ਘੇਸਲ ਮਾਰ ਜਾਂਦੇ ਹਨ। ਅੰਜਰੇਜ ਲਿਖਾਰੀ Leonard Mosley ਦੇ ਬਚਨ ਯਾਦ ਆਉਂਦੇ ਹਨ ਕਿ Is there such thing like a far seeing Sikh ?.

ਅਜੇ ਭੀ ਮੌਕਾ ਹੈ ਜਾਗ ਪਵੋ ...............ਨਹੀਂ ਤਾਂ ਫਿਰ ਸਮਾਂ ਲੰਘਣ ਤੋਂ ਬਾਅਦ ਕਥਾ ਹੀ ਰਹਿ ਜਾਵੇਗੀ ਪੱਲੇ!!!!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top