ਕੈਨੇਡਾ
ਵਾਲਿਉ, ਥੋੜਾ ਸਬਰ ਅਤੇ ਸਹਿਜ ਤੋਂ ਕੰਮ ਲੈਣਾ ਪਵੇਗਾ। ਫਰਕ ਕੇਵਲ ਇੰਨਾ
ਕੁ ਹੈ ਕਿ ਤੁਸੀਂ ਪੁਰਾਣੇ ਆ ਕੇ ਵੱਸੇ ਹੋ, ਅਤੇ ਵਿਦਿਆਰਥੀ ਅਜੇ ਪਹੁੰਚੇ ਹੀ
ਹਨ। ਤੁਸੀਂ ਉੱਥੋ ਦੇ ਸਿਸਟਮ ਨੂੰ ਅਪਣਾਅ ਲਿਆ ਹੈ ਅਤੇ
ਇਹ ਵਿਚਾਰੇ ਅਜੇ ਕਬਾਇਲੀ ਮੁਲਕ ਵਿੱਚੋਂ ਨਿਕਲ ਕੇ
ਹੀ ਆਏ ਹਨ, ਬਿਨਾਂ ਸ਼ੱਕ ਆਦਤਾਂ ਨਾਲ ਆਉਣਗੀਆਂ।
ਇਹ ਸਾਡੇ
ਆਪਣੇ ਹੀ ਬੱਚੇ ਹਨ, ਜੇ ਤੁਹਾਡੇ ਮੁਤਾਬਿਕ ਵਿਗੜੇ ਨਜ਼ਰ ਆਉਂਦੇ ਹਨ ਤਾਂ
ਦੁਰਕਾਰੋ ਨਾ, ਸਗੋਂ ਗਲ ਨਾਲ ਲਾਵੋ, ਨਿਕਲ ਲੈਣ ਦਿਉ ਪੰਜਾਬ ਦੀ
ਨੋਜਵਾਨੀ ਨੂੰ ਬਾਹਰ, ਕਿਤੇ ਮਨੁੱਖੀ ਕਦਰਾਂ ਕੀਮਤਾਂ ਸਮਝਣ ਵਾਲੇ ਦੇਸ਼ ਵਿੱਚ,
ਬਚ ਲੈਣ ਦਿਉ ਚਿੱਟੇ ਦੇ ਸੌਦਾਗਰਾਂ ਤੋਂ ਇਹਨਾਂ ਨੂੰ, ਨਹੀਂ ਤਾਂ ਵੇਖਣਾਂ ਕਿਤੇ
ਸਾਡੀ ਜਵਾਨੀ ਚਿੱਟੇ ਦੀ ਭੇਟ ਨਾ ਚੜ ਜਾਵੇ।