Share on Facebook

Main News Page

ਅਖੌਤੀ ਜਥੇਦਾਰ ਗੁਰਬਚਨ ਸਿੰਘ ਦੇ ਅਸਤੀਫਾ ਦੇਣ ਜਾਂ ਕੰਨੋਂ ਫੜ ਬਾਹਰ ਕੱਢੇ ਜਾਣ ਤੋਂ ਬਾਅਦ ਹੋਣ ਵਾਲੇ ਨੁਕਸਾਨ
-: ਸਿਰਦਾਰ ਪ੍ਰਭਦੀਪ ਸਿੰਘ
050918
   
  1. ਅਕਾਲੀਆਂ ਦੇ ਹੋ ਰਹੇ ਵਿਰੋਧ ਵੱਲੋਂ ਧਿਆਨ ਭਟਕਾਉਣਾ।

  2. ਕਾਂਗਰਸੀਆਂ ਵੱਲੋਂ ਪੰਥਪ੍ਰਸਤ ਹੋਣ ਵਾਲੇ ਭੁਲੇਖੇ ਦੀ ਸਥਾਪਤੀ ਹੋਵੇਗੀ।

  3. ਅਕਾਲੀਆਂ ਦੀ ਹੀ ਦੇਖ ਰੇਖ ਹੇਠ ਨਵ ਨਿਯੁਕਤ ਜਥੇਦਾਰ ਫਿਰ ਕੌਮੀ ਭਾਵਨਾਵਾਂ ਦਾ ਖਿਲਵਾੜ ਕਰੇਗਾ ਅਤੇ ਇਹ ਧੋਖਾਖਾਣੀ ਕੌਮ 5-7 ਸਾਲ ਅਰਾਮ ਨਾਲ ਸਿੰਘ ਸਾਬ ਸਿੰਘ ਸਾਬ ਕਰਦੀ ਫਿਰ ਆਪਣੀ ਲੁੱਟ ਕਰਵਾਏਗੀ।

  4. ਇਹ ਭੀ ਸੰਭਵ ਹੈ ਕਿ ਇਸ ਵਾਰ ਜਥੇਦਾਰੀ ਵਾਲਾ ਖੋਟਾ ਸਿੱਕਾ ਚਲਾਉਣ ਦਾ ਮੌਕਾ ਕਾਂਗਰਸ ਦੇ ਹਿੱਸੇ ਆ ਜਾਵੇ। ਕਾਂਗਰਸ ਦੇ ਖਿਡਾਰੀ ਭੀ ਤਿਆਰ ਬਰ ਤਿਆਰ ਹਨ।

  5. ਨਵ ਨਿਯੁਕਤ ਜਥੇਦਾਰ ਦੀਆਂ ਹੁਕਮਨਾਮੇ ਰੂਪੀ ਬੇਈਮਾਨੀ ਦਾ ਸਿਲਸਲਾ ਨਵੇਂ ਸਿਰੋਂ ਸ਼ੁਰੂ ਹੋਵੇਗਾ ਅਤੇ ਪੰਥ ਦਰਦੀਆਂ ਦੁਆਰਾ ਉਸਦੀ ਪੋਲ ਖੋਲਣ ਦਾ ਸਿਲਸਿਲਾ। ਬੱਸ ! ਇਹਨਾਂ ਚਿੰਤਕਾਂ ਦੀ ਊਰਜਾ ਇਹਨਾਂ ਜਥੇਦਾਰਾਂ ਨੂੰ ਧੋਖਾਖਾਣੀ ਕੌਮ ਦੇ ਸਾਹਮਣੇ ਨਾਨਕ ਪੰਥ ਵਿਰੋਧੀ ਸਾਬਿਤ ਕਰਨ 'ਤੇ ਹੀ ਖ਼ਰਾਬ ਹੁੰਦੀ ਰਹੇਗੀ।

 ਅਖ਼ੀਰ ਕੀ ਕੀਤਾ ਜਾਵੇ ?

ਕੇਵਲ ਇੱਕੋ ਇੱਕ ਹੱਲ ਕਿ ਇਸ ਪੁਜਾਰੀ ਪ੍ਰਥਾ ਦਾ ਜੂਲ਼ਾ ਗਲ਼ੋਂ ਲਾ ਦੇਈਏ। ਸ਼ਿਰੋਮਣੀ ਕਮੇਟੀ ਦਾ ਪ੍ਰਬੰਧ ਸਹੀ ਹੱਥਾਂ ਵਿੱਚ ਲਿਆਉਣ ਲਈ ਯਤਨਸ਼ੀਲ ਹੋਈਏ, ਨਹੀਂ ਤਾਂ ਅਕਾਲੀਆਂ ਦੇ ਰਾਜ ਦੌਰਾਨ ਤਾਂ ਜਥੇਦਾਰੀ ਦਾ ਹਾਲ ਤਾਂ " ਉਤਰ ਕਾਟੋ ਮੇਰੀ ਵਾਰੀ " ਵਾਲਾ ਹੀ ਰਹੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top