Share on Facebook

Main News Page

ਖੱਪਗ੍ਰੇਡੀਆਂ ਦਾ ਮੋਹਰੀ ਸਾਧ ਢੱਡਰੀਆਂਵਾਲਾ ਬਨਾਮ ਪ੍ਰਿਥੀਚੰਦ
-: ਸਿਰਦਾਰ ਪ੍ਰਭਦੀਪ ਸਿੰਘ
06.08.19

ਸਾਧ (ਖੱਪਗ੍ਰੇਡੀਆਂ ਦਾ ਮੋਹਰੀ) ਆਪਣੀਆਂ ਯੋਗਤਾਵਾਂ ਗਿਣਾ ਰਿਹ ਸੀ ਮੈਂ ਲੰਗਰ ਦਾ ਪ੍ਰਬੰਧ ਕਰਦਾ, ਪਿਸ਼ਾਬਖਾਨੇ ਦਾ ਪ੍ਰਬੰਧ ਕਰਦਾ, ਏ.ਸੀ ਦਾ ਪ੍ਰਬੰਧ ਅਤੇ ਹੋਰ ਸਾਰਾ ਪ੍ਰਬੰਧ ਕਿਵੇਂ ਚੱਲਦਾ ਸਾਰਾ ਧਿਆਨ ਰੱਖਣਾ ਪੈਂਦਾ ।

ਹੈ ਨਾ, ਸਾਰੇ ਗੁਣ ਪ੍ਰਿਥੀਚੰਦ ਵਾਲੇ ? ਉਹ ਭੀ ਪ੍ਰਬੰਧ ਦਾ ਹੀ ਧਨੀ ਸੀ। ਲੰਗਰ ਦਾ ਪ੍ਰਬੰਧ, ਸੰਗਤ ਦਾ ਪ੍ਰਬੰਧ, ਮਾਇਆ ਦਾ ਪ੍ਰਬੰਧ ਅਤਿਆਦਿ ਦੀ ਹਉਮੈਂ ਹੀ ਉਸਨੂੰ ਲੈ ਡੁੱਬੀ ਪਰ ਜਦੋਂ ਗੱਲ ਸਰਕਾਰੀ ਪ੍ਰਬੰਧ ਦੀਆਂ ਅਵਾਮ ਮਾਰੂ ਨੀਤੀਆਂ ਨੂੰ ਵੰਗਾਰਣ ਦੀ ਆਈ ਤਾਂ ਸ਼ੇਰ ਦੀ ਭਬਕ ਮਾਰ ਕੇ ਹਕੂਮਤ ਨੂੰ ਵੰਗਾਰਨ ਵਾਲਾ ਉਸ ਸਮੇਂ ਲੋਕਾਂ ਦੀਆਂ ਨਜ਼ਰਾਂ ਵਿੱਚ ਗੁਰੂ ਅਰਜੁਨ ਸਾਹਿਬ ਪ੍ਰਵਾਨ ਹੋਇਆ ।

1) ਵਿਗਿਆਨੀ ਤਸ਼ੱਦਦ ਦਾ ਮਾਰਿਆ ਇਹ ਪੁਜਾਰੀ ਇੰਨਾ ਹੀ ਦੱਸ ਦੇਵੇ ਕਿ ਇਸ ਨੇ ਕਿਸੇ ਭੀ ਸਰਕਾਰੀ ਧੱਕੇ ਦਾ ਜੇ ਅੱਜ ਤੱਕ ਵਿਰੋਧ ਕੀਤਾ ਹੋਵੇ ?

2) ਕੇ.ਪੀ.ਐਸ ਗਿੱਲ ਵਰਗਿਆਂ ਨੂੰ ਸੁਰਖਰੂ ਕਰਕੇ ਕੀ ਇਹ ਸਟੇਟ ਦੀ ਨੀਤੀ ਨੂੰ ਲਾਗੂ ਨਹੀਂ ਕਰ ਰਹੇ?

3) ਕੀ ਇਹਨਾਂ ਨੇ ਗੁਰੂ ਯੋਗਤਾ, ਗੁਰੂ ਗ੍ਰੰਥ ਦੀ ਸਿਰਮੌਰਤਾ ਅਤੇ ਬਾਬਾ ਦੀਪ ਸਿੰਘ ਵਰਗੇ ਜੋਧਿਆਂ 'ਤੇ ਸਵਾਲ ਖੜੇ ਕਰਕੇ ਆਰ ਐਸ ਐਸ ਦੀ ਗੁਰੂ ਪ੍ਰਤੀ ਸ਼ੰਕਾ ਖੜੀ ਕਰਨ ਵਾਲੀ ਨੀਤੀ ਨੂੰ ਨਹੀਂ ਪ੍ਰਚਾਰਿਆ ?

4) ਜਦੋਂ ਤੁਹਾਡੇ ਮੁਤਾਬਕ ਗੁਰੂ ਗ੍ਰੰਥ ਗੁਰੂ ਨਹੀਂ, ਕੇਵਲ ਗਿਆਨ ਹੀ ਗੁਰੂ ਹੈ ਉਹ ਭਾਵੇ ਜਿਥੇ ਮਰਜੀ ਹੋਵੇ ਅਤੇ ਗੁਰੂ ਗ੍ਰੰਥ ਕੇਵਲ ਇੱਕ ਜਰੀਆ ਹੈ ਤੇ ਫਿਰ ਭੀ ਬਾਰ ਬਾਰ ਇਹ ਕਹਿਣਾ ਕਿ ਮੇਰੀ ਸਾਰੀ ਪ੍ਰੌਪਰਟੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੈ। ਕਿਸ ਗੱਲ ਦਾ ਸੰਕੇਤ ਹੈ ? ਕੀ ਇਹ ਕੇਵਲ ਲੋਕਾਂ ਤੋਂ ਠੱਗੀ ਮਾਰ ਕੇ ਪੈਸੇ ਇੱਕਠੇ ਕਰਕੇ ਗੁਰੂ ਗ੍ਰੰਥ ਦੀ ਆੜ ਵਿੱਚ ਆਪਣੀ ਅਯਾਸ਼ ਜਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਤੱਕ ਹੀ ਸੀਮਤ ਨਹੀਂ ?

5) ਕੁਦਰਤ ਨੂੰ ਅੰਤ ਮੰਨਣ ਵਾਲਿਉ ਤੁਹਾਡੇ 'ਤੇ ਪਿੱਛੇ ਜਿਹੇ ਇਖਲਾਕੋਂ ਹੀਣੇ ਜਿਸਨੂੰ ਹੋਰ ਸ਼ਬਦਾਂ ਵਿੱਚ ਗੈਰ ਕੁਦਰਤੀ ਸੰਬੰਧਾਂ ਵਾਲੇ ਇਲਜ਼ਾਮ ਤੁਹਾਡੇ ਇੱਕ ਪੁਰਾਣੇ ਸਾਥੀ ਨੇ ਲਗਾਏ ਹਨ, ਜਿਸ ਵਿੱਚ ਕੁਦਰਤ ਵਾਲੇ ਰੱਬ ਦੇ ਹੁਕਮ ਦੀ ਖਿਲਾਫੀਅਤ ਹੋ ਰਹੀ ਹੈ, ਕੀ ਇਹ ਬਿੱਟੂ ਵਾਲੀ ਬੁਝਾਰਤ ਨੂੰ ਸੁਲਝਾ ਕੇ ਕੁਦਰਤੀ ਅੰਸ਼ ਇਹ ਲੁਕਾਈ ਅਤੇ ਆਪਣੇ ਕੁਦਰਤ ਵਾਲੇ ਰੱਬ ਦੀ ਕਚਿਹਰੀ ਵਿੱਚ ਸੁਰਖਰੂ ਹੋਵੋਗੇ ?

ਅਖੀਰ 'ਤੇ ਇਹ ਕਹਾਂਗਾ ਕਿ ਜੇ ਬਾਰ ਬਾਰ ਪ੍ਰਬੰਧ ਵਾਲੀ ਹੀ ਮੱਖੀ ਤੇ ਮੱਖੀ ਮਾਰਨੀ ਹੈ ਤਾਂ ਇਸ ਗੱਲੋਂ ਰਾਧਾ ਸੁਆਮੀ ਕਿਹੜੇ ਘੱਟ ਹਨ ? ਸਫਾਈ, ਏ.ਸੀ, ਭੀੜਾਂ ਨੂੰ ਸਾਂਭਣ ਦਾ ਪ੍ਰਬੰਧ, ਫਰੀ ਹਸਪਤਾਲ ਅਤੀਆਦਿ ਤੇਰੇ ਤੋਂ ਕਿਤੇ ਵੱਡਾ ਅਤੇ ਬਿਹਤਰ ਹੋਵੇਗਾ, ਪਰ ਗੁਰੂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ।

ਅਗਲੀ ਕਾਰਵਾਈ ਰੇਡੀਉ ਤੋਂ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top