ਘੱਗਾ
ਜੀ ਵੱਲੋਂ ਜਾਰੀ ਇੱਕ ਪੋਸਟਰ ਜੋ ਉਹਨਾਂ ਨੇ Trailer ਦੇ ਰੂਪ ਵਿੱਚ ਜਾਰੀ ਕੀਤਾ ਹੈ
ਫੇਸਬੁੱਕ ਤੋਂ ਮੇਰੇ ਤੱਕ ਪਹੁੰਚਿਆ।
ਘੱਗਾ ਜੀ ਮੇਰੀ
ਤੁਹਾਨੂੰ ਇਹੋ ਸਲਾਹ ਹੈ "ਕਿ ਹਰ ਕਿਸੇ ਨੂੰ ਬਾ-ਦਲੀਲ
ਗੱਲ ਕਰਨ ਦਾ ਹੱਕ ਹੈ। ਵਿਚਾਰ ਦੀ ਦੁਨੀਆਂ ਵਿੱਚ ਜ਼ਰੂਰੀ ਨਹੀਂ ਇੱਕ ਦੂਜੇ ਨਾਲ
ਸਹਿਮਤ ਹੋਇਆ ਜਾਵੇ ਕਿਉਂਕਿ ਹਰ ਇੱਕ ਦਾ ਬੌਧਿਕ ਵਿਕਾਸ ਵੱਖੋ-ਵੱਖਰੇ ਪੜਾਅ 'ਤੇ
ਹੁੰਦਾ ਹੈ, ਪਰ ਵਿਚਾਰਵਾਨ ਲੋਕ ਜਦੋਂ ਨਿੱਜੀ ਹਮਲਿਆਂ ਤੱਕ ਅੱਪੜ ਜਾਣ ਤਾਂ ਉਹ
ਬੌਧਿਕ ਵਿਕਾਸ ਦੇ ਦਾਇਰੇ ਤੋਂ ਕੋਹਾਂ ਦੂਰ ਬੌਧਿਕ ਦਿਵਾਲੀਆਪਨ ਤੱਕ ਜਾ ਅੱਪੜਦੇ ਹਨ।
ਇਸ ਪੋਸਟਰ ਵਿੱਚ ਮੇਰੇ ਲਈ ਆਪ ਜੀ ਵਰਗੇ ਵਿਦਵਾਨ ਦੁਆਰਾ "ਮੀਸਣਾ" ਲਿਖਣਾ,
ਆਪ ਨੂੰ ਸੋਭਾ ਨਹੀਂ ਦੇ ਰਿਹਾ, ਬਲਕਿ ਆਪ ਦੀ ਸੰਵਾਦੀ ਕਮਜ਼ੋਰੀ ਦਾ ਝਲਕਾਰਾ ਪਾ ਰਿਹਾ
ਹੈ। ਬਾਕੀ ਤੁਸੀਂ ਜੀ ਸਦਕੇ ਮੇਰੀ ਗੱਲਬਾਤ ਪ੍ਰਤੀ ਆਪਣੇ
ਇਤਰਾਜ ਜ਼ਾਹਿਰ ਕਰੋ, ਪਰ ਸ਼ਬਦਾਂ ਦੀ ਚੋਣ ਵਿਦਵਤਾ ਦੇ ਦਾਇਰੇ ਵਿੱਚ ਰਹਿ ਕੇ ਕਰਿਉ।"
ਨਿਗਾਹ - ਘੱਗਾ ਜੀ
ਸਾਡੀ ਨਿਗਾਹ ਪਿਛਲੇ ਢਾਈ ਸਾਲ ਤੋਂ ਨਵ ਉੱਭਰ ਰਹੇ ਗੁਰੂ ਡੰਮ ਢੱਡਰੀਆਂਵਾਲੇ ਵੱਲ
ਹੈ, ਅਗਰ ਆਪ ਜੀ ਨੂੰ "ਚੁੱਕ" ਦੇ ਕੇ ਸਾਡੇ ਨਾਲ ਉਲਝਾਉਣ ਦੀ ਕੋਈ ਸਿਆਸਤ ਹੈ, ਤਾਂ
ਅਸੀਂ ਤੁਹਾਨੂੰ ਸਪਸ਼ੱਟ ਕਰਨਾ ਚਾਹੁੰਦੇ ਹਾਂ ਕਿ ਇਹ ਕਾਰਜ ਖੁਦ ਢੱਡਰੀਆਂ
ਵਾਲੇ ਦਾ ਗੁਰੂ ਹਰਨੇਕ ਭੀ ਨਹੀਂ ਕਰ ਪਾਇਆ। ਉਸਨੇ ਅਨੇਕਾਂ ਸਾਡੀਆਂ ਆਡਿਉ ਚਲਾ ਕੇ
ਪਾਣੀ ਪੀ-ਪੀ ਕੇ ਕੋਸਿਆ ਅਤੇ ਗਾਲੀ ਗਲੌਚ ਕਰਦਾ ਰਿਹਾ, ਤੇ ਕਰ ਰਿਹਾ ਹੈ,
ਪਰ ਸਾਡਾ ਪਖੰਡੀ ਸਾਧਾਂ ਪ੍ਰਤੀ ਲੋਕਾਈ ਨੂੰ ਜਾਗਰੂਕ ਕਰਣ
ਦਾ Vision ਨਹੀਂ ਭਟਕਾ ਸਕਿਆ ਅਤੇ ਸਿਵਾਏ ਉਸਦੀਆਂ ਗੁਰ ਨਿੰਦਾ ਸੰਬੰਧੀ
ਆਡਿਉ ਦੇ ਕਿਸੇ ਇੱਕ ਦਾ ਭੀ ਜੁਆਬ ਦੇਣ ਦੀ ਲੋੜ ਮਹਿਸੂਸ ਨਹੀਂ ਕੀਤੀ, ਸਗੋਂ ਧਿਆਨ
ਨਵੇਂ ਗੁਰੂ ਡੰਮ ਦੇ ਮੋਢੀ ਢੱਡਰੀਆਂ ਵਾਲੇ ਵੱਲ ਕੇਂਦਰਿਤ ਰੱਖਿਆ।
ਭਾਵ ਜੇ ਤੁਹਾਡੀ ਇਹ Strategy ਹੈ ਤਾਂ, ਇੱਥੇ ਕੰਮ ਨਹੀਂ ਆਉਣੀ।
ਅਖੀਰ 'ਤੇ ਸ਼ੇਖ ਸਾਦੀ
ਦੇ ਸ਼ੇਅਰ ਰਾਹੀਂ ਆਪਣੀ ਗੱਲ ਨੂੰ ਸੰਖੇਪਦਾ ਹਾਂ
ਅਤੇ ਜੇ ਤੁਹਾਡੀ ਆਡਿਉ ਰਿਲੀਜ਼ ਹੋ ਗਈ ਤਾਂ 5 ਜਨਵਰੀ 2020 ਐਤਵਾਰ ਵਾਲੇ
ਦਿਨ ਢੱਡਰੀਆਂ ਵਾਲੇ ਦੀ ਤਸੱਲੀਬਖਸ਼ ਮੁਰਮੰਤ ਤੋਂ ਬਾਅਦ ਤੁਹਾਡੀ ਆਡਿਉ 'ਤੇ ਵਿਚਾਰ
ਕਰਾਂਗੇ।
ਤਵੰਗਰੀ ਬਦਿਲਸਤ ਨ ਬਮਾਲ
ਧਨੀ ਹੋਣਾ ਧਨ 'ਤੇ ਨਹੀਂ, ਸਗੋਂ ਹਿਰਦੇ
ਦੀ ਵਿਸ਼ਾਲਤਾ ਨਾਲ ਸੰਬੰਧਿਤ ਹੈ।
ਬਜੁਰਗੀ ਬਅਕਲਸਤ ਨ ਬਸਾਲ
ਉਸੇ ਤਰ੍ਹਾਂ ਬਜ਼ੁਰਗੀ ਦਾ ਸਬੰਧ ਅਕਲ ਨਾਲ
ਹੈ, ਉਮਰ ਨਾਲ ਨਹੀਂ।
ਧੰਨਵਾਦ