04 ਜਨਵਰੀ 2020 ਨੂੰ ਪ੍ਰੋ. ਇੰਦਰ ਸਿੰਘ
ਘੱਗਾ ਜੀ ਨੇ ਸਿਰਦਾਰ ਪ੍ਰਭਦੀਪ ਸਿੰਘ ਦੀ 29 ਦਸੰਬਰ 2019 ਵਾਲੇ ਰੇਡੀਉ
ਪ੍ਰੋਗ੍ਰਾਮ
ਜਿਸ ਵਿੱਚ ਇਹ ਗਿਆ ਸੀ ਕਿ "ਸਿਰ ਵਰਤਣ ਵਾਲੇ ਹੀ ਸੀਸ ਦੇ ਸਕਦੇ ਹਨ" ਦੇ ਜਵਾਬ ਵਿੱਚ
ਆਪਣੀ ਆਡੀਉ ਵਿੱਚ ਇਹ ਕਿਹਾ ਕਿ...
"ਜੈਸੀ ਮੈ ਆਵੈ
ਖਸਮ ਕੀ ਬਾਣੀ..." ਇਹਦਾ ਧਿਆਨ ਰਵੇ "ਖਸਮ"
ਮਾਨੇ ਹੁੰਦਾ ਹੈ "ਬਲਾਤਕਾਰੀ
" ...
ਜੋਰ ਜਬਰ ਕਰਣ ਵਾਲਾ, ਕਤਲੋਗਾਰਤ ਕਰਣ ਵਾਲਾ, ਧੱਕੇਸ਼ਾਹੀ
ਕਰਣ ਵਾਲੇ ਨੂੰ ਅਰਬੀ ਵਿੱਚ ਬਲਾਤਕਾਰੀ ਕਹਿੰਦੇ ਨੇ,
ਇਹ ਅਕਾਲਪੁਰਖ ਨੂੰ ਨਹੀਂ ਇੱਥੇ
ਆਖਿਆ ਗਿਆ... ਇਹ ਹੈ ਘੱਗਾ ਜੀ ਦਾ ਕਥਿਤ ਅਪਗ੍ਰੇਡ ਗਿਆਨ!
ਘੱਗਾ ਜੀ ਨੂੰ ਪਿੱਛੇ ਜਿਹੇ ਵੀ ਸਲਾਹ ਦਿੱਤੀ ਸੀ ਕਿ ਗੱਲ
ਕਰਣ ਤੋਂ ਪਹਿਲਾਂ ਸੋਚ ਲਿਆ ਕਰੋ, ਜਵਾਬ ਦੇਣ ਦੀ ਕਾਹਲ਼ ਨਾ ਕਰਿਆ ਕਰੋ, ਪਰ ਇਨ੍ਹਾਂ
ਦੀ ਇਹ ਆਦਤ ਹੀ ਇਨ੍ਹਾਂ ਦੀ ਦੁਰਗਤੀ ਦਾ ਅਹਿਮ ਕਾਰਣ ਹੈ।
✌️ ਦੂਸਰਾ ਕਾਰਣ ਹੈ ਕਿ ਘੱਗਾ ਜੀ ਹੁਣ
ਕਥਿਤ ਅਪਗ੍ਰੇਡ ਮਹਿਕਮੇ ਦੀ ਚੁੱਕ ਵਿੱਚ ਆਏ ਹੋਏ ਹਨ। ਜਿਹੜੇ ਯੂ.ਟਿਯੂਬ
ਚੈਨਲ ਤੋਂ ਇਨ੍ਹਾਂ ਦੀ ਹੁਣ ਵਾਲੀਆਂ ਆਡੀਉ ਅਪਲੋਡ ਹੋ ਰਹੀਆਂ ਹਨ ਉਹ ਹੈ "ਤੱਤ
ਗੁਰਮਤਿ ਗਿਆਨ" ਉਹ ਚੈਨਲ 'ਤੇ ਬਹੁਤਾਤ ਹੀ ਆਡੀਉ ਅਪਗ੍ਰੇਡ ਮਹਿਕਮੇ ਨਾਲ ਸਬੰਧਿਤ ਹਨ।
ਹੋਰ ਤਾਂ ਹੋਰ
ਖਪੱਗ੍ਰੇਡਾਂ ਦੇ ਮੁੱਖੀ ਚਵਲ਼-ਏ-ਕੌਮ ਹਰਨੇਕ ਵੀ
ਘੱਗਾ ਜੀ ਨੂੰ ਹੱਲਾਸ਼ੇਰੀ ਦੇ ਰਿਹਾ ਹੈ, ਜਿਹੜਾ ਹਾਲੇ ਪਿਛਲੇ ਕੁੱਝ ਕੁ ਮਹੀਨਿਆਂ
ਤੱਕ ਉਨ੍ਹਾਂ ਨੂੰ ਗਰਕ ਗਏ ਆਖਕੇ ਗਾਹਲ਼ਾਂ ਕੱਢਦਾ ਹੁੰਦਾ ਸੀ।
ਘੱਗਾ ਜੀ ਦੀ ਇਹ ਆਡੀਉ ਸੁਣਕੇ ਇਹ ਪੁਖਤਾ ਕਿਹਾ ਜਾ ਸਕਦਾ
ਹੈ ਕਿ ਘੱਗਾ ਜੀ ਬਿਨਾ ਸੋਚ ਵੀਚਾਰ ਕੇ ਬੋਲਦੇ ਹਨ, ਜਿਸ ਨਾਲ ਉਨ੍ਹਾਂ ਦੇ ਪਿਛਲੇ ਸਮੇਂ
ਕੀਤੇ ਕਾਰਜਾਂ ਉੱਤੇ ਵੀ ਵੱਡਾ ਸਵਾਲੀਆ ਚਿੰਨ੍ਹ ਲੱਗ ਰਿਹਾ ਹੈ।
👉 ਇਸ ਆਡੀਉ ਵਿੱਚ ਤਾਂ ਅਤਿਕਥਨੀ ਹੀ
ਕਰ ਦਿੱਤੀ ਕਿ ਗੁਰਬਾਣੀ ਵਿੱਚ
"ਜੈਸੀ ਮੈ ਆਵੈ
ਖਸਮ ਕੀ ਬਾਣੀ..." ਇਹਦਾ ਧਿਆਨ ਰਵੇ "ਖਸਮ"
ਮਾਨੇ ਹੁੰਦਾ ਹੈ "ਬਲਾਤਕਾਰੀ "!!!
ਸਿਰਦਾਰ ਪ੍ਰਭਦੀਪ ਸਿੰਘ ਨੇ ਬੜੇ ਸਹਿਜ਼ ਨਾਲ ਗੁਰਬਾਣੀ ਅਤੇ ਸ਼ਬਦਕੋਸ਼ਾਂ ਰਾਹੀਂ ਘੱਗਾ
ਜੀ ਦੀ ਇਸ ਗਲਤਬਿਆਨੀ ਨੂੰ ਇਸ ਆਡੀਉ ਵਿੱਚ ਜਵਾਬ ਦਿੱਤਾ ਹੈ। ਜ਼ਰੂਰ ਸੁਣੋ।
ਘੱਗਾ ਜੀ ਨੇ ਸਾਬਿਤ ਕਰ ਦਿਤਾ ਕਿ
ਬਜੁਰਗੀ ਬਅਕਲਸਤ ਨ ਬਸਾਲ
ਬਜ਼ੁਰਗੀ ਦਾ ਸਬੰਧ ਅਕਲ ਨਾਲ ਹੈ, ਉਮਰ ਨਾਲ ਨਹੀਂ।
ਹੇਠਾਂ ਪੇਸ਼ ਹੈ "ਖਸਮ" ਦਾ ਅਰਥ ਭਾਈ ਕਾਹਨ ਸਿੰਘ ਨਾਭਾ ਕਿਰਤ "ਮਹਾਨ ਕੋਸ਼" ਅਤੇ
ਪੰਜਾਬੀ ਪੀਡੀਆ ਵਿੱਚੋਂ।