"ਕੀ ਕਥਿਤ
ਨਾਨਕਸਰ... ਭਗਤੀ ਦਾ ਘਰ ਹੈ?" ਵਿਸ਼ੇ ਉੱਤੇ ਖ਼ਾਲਸਾ ਨਿਊਜ਼ ਵੱਲੋਂ ਗੁਰਪਾਲ
ਸਿੰਘ ਹੰਸਰਾ ਨੂੰ ਖੁੱਲਾ ਸੱਦਾ ਅਤੇ ਹੋਰ ਗੁਰਮਤਿ ਵਿਰੋਧੀ ਕਾਰਿਆਂ 'ਤੇ ਰੇਡੀਉ
ਸਿੰਘਨਾਦ 'ਤੇ ਵੀਚਾਰ ਚਰਚਾ, ਜਿਸ ਵਿੱਚ ਨਾਨਕਸਰੀਆਂ ਵੱਲੋਂ ਗੁਰਪਾਲ ਸਿੰਘ ਹੰਸਰਾ
ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ, ਪਰ ਉਹ ਆਏ ਨਹੀਂ। ਇਸ ਵੀਚਾਰ ਚਰਚਾ ਵਿੱਚ
ਗੁਰਪਾਲ ਸਿੰਘ ਹੰਸਰਾ ਵੱਲੋਂ ਚੈਲੰਜ ਕੀਤੇ ਜਾਣ 'ਤੇ ਸੰਪਾਦਕ ਖ਼ਾਲਸਾ ਨਿਊਜ਼ ਹਾਜ਼ਰ
ਸੀ। ਉਨ੍ਹਾਂ ਨੇ ਕਿਹਾ
📻 ਮੈਂ ਅੱਜ
ਦੇ ਪ੍ਰੋਗਰਾਮ ਸਬੰਧੀ ਕੁੱਝ ਕਹਿਣਾ ਚਾਹਾਂਗਾ... ਪਿਛਲੇ ਦਿਨੀਂ ਜਦੋਂ ਦਾ
ਭਾਈ ਸਰਬਜੀਤ ਸਿੰਘ ਧੂੰਦਾ ਨੇ ਨਾਨਕਸਰ ਭਗਤੀ ਦਾ ਘਰ ਬਾਰੇ ਬਾਰੇ ਇਤਰਾਜ਼ ਕੀਤਾ, ਉਸ
ਤੋਂ ਕੁੱਝ ਦਿਨ ਬਾਅਦ ਅਮਰੀਕਾ ਰਹਿੰਦੇ ਗੁਰਪਾਲ ਸਿੰਘ ਹੰਸਰਾ ਨਾਮੀ ਵਿਅਕਤੀ ਨੇ
ਅਖਬਾਰ 'ਚ ਖਬਰ ਲਵਾਈ ਕਿ "ਪ੍ਰਚਾਰਕ ਧੂੰਦਾ ਵੱਲੋਂ ਨਾਨਕਸਰ ਕਲੇਰਾਂ ਨੂੰ ਭਗਤੀ ਦਾ
ਘਰ 'ਤੇ ਇਤਰਾਜ਼ ਕਰਨ ਵਿਰੁੱਧ ਜੇਕਰ ਭਾਈ ਧੂੰਦਾ ਨੇ ਮਾਫੀ ਨਾ ਮੰਗੀ ਤਾਂ ਧਾਰਮਿਕ
ਭਾਵਨਾ ਨਾਲ ਖਿਲਵਾੜ ਕਰਨ 'ਤੇ ਹੋਵੇਗਾ ਕੇਸ ਦਰਜ।" ਫਿਰ ਅਗਲੇ ਕਿਹਾ ਕਿ 19 ਫਰਵਰੀ
ਨੂੰ ਅਕਾਲ ਤਖ਼ਤ 'ਤੇ ਸ਼ਿਕਾਇਤ ਕੀਤੀ ਜਾਵੇਗੀ।
️🎯ਖ਼ਾਲਸਾ
ਨਿਊਜ਼ 'ਤੇ ਉਹੀ ਖਬਰ ਲਗਾਈ ਗਈ ਜਿਸ ਕਾਰਣ ਹੰਸਰਾ ਵੱਲੋਂ ਬਹੁਤ ਹੀ ਨੀਵੇਂ
ਦਰਜੇ ਦੀ ਬਿਆਨਬਾਜ਼ੀ ਕੀਤੀ ਗਈ ਜਿਸ ਕਾਰਣ ਉਨ੍ਹਾਂ ਦੇ ਕਈ ਕੁਮੈਂਟ ਡੀਲੀਟ ਵੀ ਕਰਨੇ
ਪਏ। ਹੰਸਰਾ ਦਾ ਕਹਿਣਾ ਕਿ "ਦਸ ਕਿਹੜੀ ਗੱਲ ਗਲਤ ਕੀਤੀ ਹੈ.....ਸਵਾਦ ਤਾਂ ਹੈ ਜੇ
ਧੁੰਦਾ, ਖਾਲਸਾ ਨਿਊਜ ਵਾਲੇ ਜਾਂ ਕੋਈ ਮਿਸ਼ਨਰੀ ਬਹਿ ਕੇ ਦਾਸ ਨਾਲ ਵੀਚਾਰ ਕਰਨ..."
ਇਸ ਲਈ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ ਕਿ ਗੁਰਪਾਲ ਸਿੰਘ ਹੰਸਰਾ
ਆਉਣ ਤੇ ਕਰਣ ਵੀਚਾਰ। ਗੁਰਪਾਲ ਸਿੰਘ ਹੰਸਰਾ ਨੂੰ ਇਸ ਸੰਵਾਦ ਬਾਰੇ ਸ਼ੁਕਰਵਾਰ ਵਾਲੇ
ਦਿਨ ਪਤਾ ਚੱਲ ਗਿਆ ਹੋਣਾ ਕਿਉਂਕਿ ਖ਼ਾਲਸਾ ਨਿਊਜ਼ 'ਤੇ ਇਹ ਪੋਸਟ 21 Feb 2020
ਤਰੀਕ ਨੂੰ ਪਾ ਦਿੱਤੀ ਗਈ ਸੀ ਅਤੇ ਗੁਰਪਾਲ ਸਿੰਘ ਹੰਸਰਾ ਨੂੰ ਇਤਲਾਹ ਕਰ ਦਿੱਤੀ ਗਈ
ਸੀ।
☝️ਇੱਕ ਗੱਲ
ਦੱਸ ਦੇਵਾਂ ਕਿ ਹੰਸਰਾ ਵੱਲੋਂ ਇਕ ਵੀਡੀਉ ਵੀ ਬਣਾਈ ਗਈ ਜਿਸ ਵਿੱਚ ਉਨ੍ਹਾਂ
ਨੇ ਉਹੀ ਗੱਲਾਂ ਕੀਤੀਆਂ ਜਿਹੜੀਆਂ ਆਮ ਕਰਕੇ ਸੰਪਰਦਾਈ ਲੋਕ ਮਿਸ਼ਨਰੀ ਪ੍ਰਚਾਰਕਾਂ
ਵਿਰੁੱਧ ਕਰਦੇ ਆ ਰਹੇ ਨੇ। ਉਨ੍ਹਾਂ ਗੱਲਾਂ ਦਾ ਜਵਾਬ ਤਾਂ ਭਾਂਈ ਧੂੰਦਾ ਜੀ ਦੇਣ ਤਾਂ
ਚੰਗਾ, ਪਰ ਹੰਸਰਾ ਵੱਲੋਂ ਖ਼ਾਲਸਾ ਨਿਊਜ਼ ਨੂੰ ਵੀਚਾਰ ਲਈ ਕਿਹਾ ਗਿਆ ਸੀ। ਗੁਰਪਾਲ
ਸਿੰਘ ਹੰਸਰਾ ਕੰਨ ਖੋਲ ਕੇ ਸੁਣ ਲਿਉ ਕਿ ਖ਼ਾਲਸਾ ਨਿਊਜ਼ ਕੀ ਹੈ ਤੇ ਸਾਡਾ ਮਿਸ਼ਨ ਕੀ
ਹੈ। 👉ਅਸੀਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ । ਅਸੀਂ ਰਾਗਮਾਲ਼ਾ
ਨੂੰ ਗੁਰੂ ਕਿਰਤ ਨਹੀਂ ਮੰਨਦੇ। ਅਸੀਂ ਬਚਿੱਤਰ ਨਾਟਕ ਗ੍ਰੰਥ (ਪ੍ਰਚੱਲਿਤ ਨਾਮ (ਅਖੌਤੀ)
ਦਸਮ ਗ੍ਰੰਥ), ਸਰਬਲੋਹ ਗ੍ਰੰਥ, ਹੋਰ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ
ਨਾਲ ਜੋੜੇ ਜਾਂਦੇ ਗਰੰਥ ਨੂੰ ਮੁੱਢੋਂ ਰੱਦ ਕਰਦੇ ਹਾਂ।
👉 ਸਾਡਾ
ਨਿਤਨੇਮ, ਅਰਦਾਸ, ਪਾਹੁਲ ਸੰਸਕਾਰ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ
ਅਨੁਸਾਰ ਹੀ ਹੁੰਦੇ ਹਨ। ਅਸੀਂ ਨਹੀਂ ਮੰਨਦੇ ਅਖੌਤੀ ਦਸਮ ਗ੍ਰੰਥ ਦੇ ਜਾਪੁ
ਸਾਹਿਬ ਨੂੰ, ਨਾ ਚੌਪਈ ਨੂੰ ਤੇ ਨਾ ਹੀ ਪ੍ਰਿਥਮ ਭਗੌਤੀ ਨੂੰ... ਕਿਉਂਕਿ ਅਸੀਂ ਮੁੱਢੋਂ
ਰੱਦ ਕਰਦੇ ਹਾਂ ਇਸ ਅਖੌਤੀ ਦਸਮ ਗ੍ਰੰਥ ਨੂੰ। ਉਨ੍ਹਾਂ ਤੋਂ ਇਲਾਵਾ ਬਾਲੇ ਵਾਲੀ ਜਨਮ
ਸਾਖੀ, ਗੁਰਪ੍ਰਤਾਪ ਸੂਰਯ ਗ੍ਰੰਥ (ਆਮ ਪ੍ਰਚਲਿੱਤ ਨਾਮ ਸੂਰਜ ਪ੍ਰਕਾਸ਼), ਗੁਰਬਿਲਾਸ
ਪਾ:6-10, ਅਤੇ ਕਈ ਹੋਰ ਅਨਮਤੀ ਗ੍ਰੰਥ, ਅਖੌਤੀ ਜਥੇਦਾਰ, ਪਖੰਡੀ ਸਾਧ, ਸੰਤ, ਬਾਬੇ,
ਜਿਨ੍ਹਾਂ ਵਿੱਚ ਇਨ੍ਹਾਂ ਦੇ ਸਾਧ ਨੰਦ ਸਿੰਘ, ਇਸ਼ਰ ਸਿੰਘ ਰਾੜੇ ਵਾਲੇ, ਕਲੇਰਾਂ ਵਾਲੇ,
ਪਿਹੋਵੇ ਵਾਲੇ, ਮਸਤੂਆਣੇ ਵਾਲੇ ਅਤੇ ਅਨੇਕਾਂ ਹੋਰ ਮਰ ਚੁੱਕੇ ਤੇ ਅਤੇ ਮੌਜੂਦਾ ਪਖੰਡੀ
ਸਾਧਾਂ , ਇਸੇ ਹੀ ਕਤਾਰ ਵਿੱਚ ਖੱਪਗ੍ਰੇਡ ਸਾਧ ਢੱਡਰੀਆਂਵਾਲਾ ਵੀ ਸ਼ਾਮਿਲ ਹੈ, ਅਨਮਤੀ
ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
👉 ਅਸੀਂ ਹਰ
ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ
ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਜੇ ਹਾਲੇ ਵੀ
ਕੋਈ ਸ਼ੰਕਾ ਹੈ ਤਾਂ ਆਉ ਰੇਡੀਉ 'ਤੇ ਲਾਈਵ ਵੀਚਾਰ ਕਰੀਏ। ਮੈਂ ਇਸ ਪ੍ਰੋਗਰਾਮ ਦੇ
ਅੰਤ ਤੱਕ ਉਡੀਕ ਕਰਾਂਗਾ। ਇਹ ਦੱਸ ਦੇਣਾ ਬਿਹਤਰ ਹੋਵੇਗਾ ਕਿ ਖ਼ਾਲਸਾ ਨਿਊਜ਼ ਵੀਚਾਰ
ਤੋਂ ਭੱਜਣ ਵਾਲਿਆਂ ਵਿੱਚੋਂ ਨਹੀਂ। ਸਿਰਦਾਰ ਪ੍ਰਭਦੀਪ ਸਿੰਘ ਜੀ ਤੁਸੀਂ ਪ੍ਰੋਗਰਾਮ
ਜਾਰੀ ਰੱਖੋ, ਜੇ ਤਾਂ ਗੁਰਪਾਲ ਸਿੰਘ ਹੰਸਰਾ ਆਏ ਤਾਂ ਮੈਂ ਵੀਚਾਰ ਲਈ ਹਾਜ਼ਰ ਹਾਂ,
ਨਹੀਂ ਤਾਂ ਤੁਸੀਂ ਪਖੰਡੀ ਸਾਧਾਂ ਬਾਰੇ ਗੁਰਬਾਣੀ ਕੀ ਕਹਿੰਦੀ ਹੈ ਅਤੇ ਕੀ ਨਾਨਕਸਰ
ਵਾਕਿਆ ਹੀ ਭਗਤੀ ਦਾ ਘਰ ਹੈ ਬਾਰੇ ਆਪਣੀ ਵੀਚਾਰ ਰੱਖੋ। ਧੰਨਵਾਦ ਜੀ।