Khalsa News homepage

 

 Share on Facebook

Main News Page

ਸਿੰਘਨਾਦ ਟੀ.ਵੀ. ਉੱਤੇ ਇਸ ਸ਼ਨਿੱਚਰਵਾਰ ਤੋਂ "ਗੁੱਝੀਆਂ ਰਮਜ਼ਾਂ" ਦੇ ਸਿਰਲੇਖ ਹੇਠ ਇੱਕ ਨਵੀਂ ਸੀਰੀਜ਼ ਸ਼ੁਰੂ
-: ਅਦਾਰਾ ਸਿੰਘਨਾਦ
09.05.2020

ਇਸ ਸ਼ਨਿੱਚਰਵਾਰ 09 May 2020 ਤੋਂ ਸਿੰਘਨਾਦ ਟੀ.ਵੀ. ਰਾਹੀਂ ਇੱਕ ਨਵੀਂ ਸੀਰੀਜ਼ ਦੀ ਸ਼ੁਰੂਆਤ ਹੋ ਰਹੀ ਹੈ, ਜਿਸਦਾ ਸਿਰਲੇਖ "ਗੁੱਝੀਆਂ ਰਮਜ਼ਾਂ" ਹੈ।

ਇਸ ਸੀਰੀਜ਼ ਰਾਹੀਂ ਗੁਰਬਾਣੀ ਵਿੱਚ ਆਈਆਂ ਉਹ "ਰਮਜ਼ਾਂ" ਜਿਵੇਂ ਧਰਮ, ਮਨ, ਚਾਰ ਪਦਾਰਥ, ਦਸਮ ਦੁਆਰ, ਨੌ ਖੰਡ... ਆਦਿ ਜਿੰਨਾਂ ਸੰਬੰਧੀ ਬਹੁਤ ਘੱਟ ਵਿਚਾਰ ਹੋਈ ਹੈ ਜਾਂ ਇਹਨਾਂ ਦੀ ਵਿਆਖਿਆ ਵਿਦਾਂਤ ਦੇ ਅਧਾਰ 'ਤੇ ਕੀਤੀ ਗਈ ਹੈ। ਇਸ ਲਈ ਇਹਨਾਂ ਰਮਜ਼ਾਂ ਦੀ ਸਾਂਝ ਗੁਰਮਤਿ ਦੇ ਪਰਿਪੇਖ ਤੋਂ ਪਾਉਣ ਦੀ ਇੱਕ ਕੋਸਿਸ਼ ਕਰ ਰਹੇਂ ਹਾਂ। ਵੀਰ/ਭੈਣ ਇਨ੍ਹਾਂ ਵਿਸ਼ਿਆਂ ਤੋਂ ਇਲਾਵਾ ਗੁਰਮਤਿ ਵਿੱਚ ਆਏ ਕਿਸੇ ਐਸੇ ਹੋਰ ਵਿਸ਼ੇ ਬਾਰੇ ਜਾਣਕਾਰੀ ਚਾਹੁੰਦੇ ਹੋਣ ਤਾਂ ਉਹ ਕੁਮੈਂਟ ਵਿੱਚ ਲਿੱਖ ਸਕਦੇ ਹਨ ਜਾਂ 'ਤੇ KhalsaNews@yahoo.com ਈਮੇਲ ਕਰ ਸਕਦੇ ਹਨ।

ਇਹ ਲੜੀਵਾਰ ਜਾਰੀ ਰਹੇਗਾ ਅਤੇ ਹਰ ਦੂਜੇ ਦਿਨ ਇੱਕ ਪ੍ਰੋਗਰਾਮ ਯੂ.ਟਿਊਬ ਰਾਹੀਂ ਸ਼ੇਅਰ ਕੀਤਾ ਜਾਵੇਗਾ ਜੋ ਕਿ ਭਾਵੇਂ ਫੇਸਬੁੱਕ 'ਤੇ ਜਾਰੀ ਕਰ ਦਿੱਤਾ ਜਾਵੇਗਾ, ਪਰ ਸਰੋਤਿਆਂ ਨੂੰ ਬੇਨਤੀ ਹੈ ਕਿ ਇਸ ਲੜੀ ਦੇ ਹਰ ਨਵੀਂ ਪ੍ਰੋਗਰਾਮ ਨੂੰ ਸੁਣਨ ਲਈ ਸਾਡਾ YouTube Channel Subscribe ਕਰ ਲੈਣ।

ਪ੍ਰੋਗਰਾਮਾਂ ਦੀ ਲੜੀਵਾਰਤਾ ਇੱਕ ਦਿਨ ਛੱਡ ਕੇ ਹਰ ਦੂਜੇ ਦਿਨ ਜਾਰੀ ਰਹੇਗੀ।

ਧੰਨਵਾਦ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top