ਉਘਰਿ
ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥
ਗੁਰੂ ਅਰਜੁਨ ਸਾਹਿਬ ਦੇ ਉਪਰੋਕਤ ਬਚਨ ਬੜੇ ਕੀਮਤੀ ਹਨ। ਖੋਟੇ
ਢਬੂਏ ਦੀ ਕੀ ਔਕਾਤ ਹੈ ਕਿ ਉਹ ਸਰਾਫ਼ ਤੋਂ ਆਪਣਾ ਖੋਟਾਪਣ ਲੁਕਾ ਸਕੇ ਬੇਸ਼ਰਤੇ ਸਰਾਫ਼ ਅਵੇਸਲਾ
ਨਾ ਹੋਵੇ। ਐਵੇਂ ਛੱਡੋ ਪਰੇ ਰਹਿਣ ਦਿਉ ਦੀ ਬਿਰਤੀ ਦਾ ਮਾਲਕ ਨਾ ਹੋਵੇ, ਨਹੀਂ
ਤਾਂ ਸਰਾਫ਼ ਕੋਲ ਖੋਟ ਦੀ ਮੌਜੂਦਗੀ ਦੇ ਹਜ਼ਾਰਾਂ ਭੇਦ ਹੁੰਦੇ ਹਨ। ਪਰ ਜੇ ਉਹ ਭੇਦ, ਭੇਦ ਹੀ
ਰਹਿ ਜਾਣ ਤਾਂ ਖੋਟਾ ਭੀ ਖਰਾ ਹੋ ਨਿਬੜਦਾ ਹੈ।
ਸਭ ਤੋਂ ਪਹਿਲਾਂ ਤਾਂ ਰਣਜੋਧ ਸਿੰਘ ਹੁਰਾਂ ਦੀ ਤਾਰੀਫ ਕਰਨੀ
ਬਣਦੀ ਹੈ ਕਿ ਇਸ ਸਰਫ਼ ਅੱਗੇ ਖੋਟੇ ਢਬੂਏ ਦਾ ਖੋਟਾਪਣ 20 ਮਿੰਟਾਂ ਵਿੱਚ ਹੀ ਉੱਘੜ
ਕੇ ਸਾਹਮਣੇ ਆ ਗਿਆ ਤੇ ਵਿਚਾਰਾ ਆਪ ਫੋਨ ਕੱਟ ਕੇ ਭੱਜ ਗਿਆ।
ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ
- ਖੋਟਿਆਂ ਦੀ ਤਦਾਦ ਕਿਵੇਂ ਵਧੀ?
- ਕਿਵੇਂ ਖੋਟਾਗਰੇਡ (ਅਖੌਤੀ ਅਪਗਰੇਡ) ਹਜ਼ੂਮ ਤਿਆਰ ਹੋ ਗਈ?
- ਇੱਕ ਬੰਦਾ ਜਿਹੜਾ ਸਾਰੀ ਉਮਰ ਰਾਜਸਥਾਨੀ ਮੜਾਸਾ ਬੰਨਦਾ ਰਿਹਾ ਹੋਵੇ ਉਹ ਸਿੱਧਾ ਪਟਿਆਲਾ
ਸ਼ਾਹੀ ਪੱਗ 'ਤੇ ਆਣ ਪਹੁੰਚਿਆ?
- ਜਿਸਨੂੰ ਕਿਸੇ ਸਮੇਂ ਕੌਮੀ ਮਸਲਿਆਂ ਦਾ ਫਿਕਰ ਸੀ ਅੱਜ ਕਿਉਂ ਕੇ ਪੀ ਗਿੱਲ ਅਤੇ ਖਾੜਕੂ
ਲਹਿਰ ਵੇਲੇ ਦੇ ਸਰਕਾਰੀ ਟਾਉਟਾਂ ਦਾ ਝੋਲੀ ਝੁੱਕ ਬਣ ਗਿਆ?
- ਕਿਉਂ ਗੁਰੂ ਦੀ ਦੂਰਦਰਸ਼ਤਾ 'ਤੇ ਸ਼ੰਕਾ ਕਰਦਾ ਹੈ?
ਵੈਸੇ ਤਾਂ ਇਸ ਵਿਸ਼ੇ ਤੇ ਸਿੰਘਨਾਦ
ਰੇਡੀਉ ਤੇ ਖ਼ਾਲਸਾ ਨਿਊਜ਼ ਤੋਂ ਸਤੰਬਰ 2017 ਤੋਂ ਸ਼ੁਰੂ ਹੋਏ ਸੀ ਜਦੋਂ ਇਸਨੇ ਪਹਿਲੀ
ਵਾਰ ਰਾਮਰਾਏ ਦੇ ਮਸਲੇ 'ਤੇ ਗੁਰੂ ਸਾਹਿਬ ਦੀ ਦੂਰਦਰਸ਼ਤਾ 'ਤੇ ਸ਼ੰਕਾ ਕੀਤੀ ਸੀ ਤੇ ਇਸੇ ਹੀ
ਮਸਲੇ 'ਤੇ ਆਪਣੇ ਪ੍ਰਚਾਰਕ ਭਾਈਆਂ ਨੂੰ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਿਸ ਤੇ ਪ੍ਰੋ
ਦਰਸ਼ਨ ਸਿੰਘ, ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਸਰਬਜੀਤ ਸਿੰਘ ਧੂੰਦਾ ਨੇ ਭੀ ਇਸ ਨਵੀਂ ਪਨਪ
ਰਹੀ ਵਿਚਾਰ ਦਾ ਪੁਰਜ਼ੋਰ ਖੰਡਨ ਕੀਤਾ।
ਯਾਦ ਰਹੇ ਇਹ ਬੇਨਤੀ ਭਾਈ ਢੱਡਰੀਆਂ ਵਾਲੇ
ਨੂੰ ਭੀ ਕੀਤੀ ਸੀ ਕਿ ਇਸਦਾ ਖੰਡਨ ਕਰੋ ਪਰ ਉਸਦੇ ਕੰਨ 'ਤੇ ਜੂੰ ਨਾ ਸਰਕੀ।
ਦੁਬਾਰਾ ਫਿਰ ਪ੍ਰੋਗਰਾਮ ਕਰਕੇ ਢੱਡਰੀਆਂ ਵਾਲੇ ਨੂੰ ਕਿਹਾ ਕਿ ਭਾਈ ਇਸਦੇ ਸ਼ਿੱਟੇ ਬੜੇ
ਭਿਆਨਕ ਨਿਕਲਣਗੇ ਇਸ ਤਰਾਂ ਗੁਰੂ ਤੇ ਸ਼ੰਕਾ ਉਠਾਉਣ ਵਾਲੀ ਪਿਰਤ ਨੂੰ ਰੱਦ ਕਰੋ ਪਰ ਇਸ
ਸਾਧੜੇ ਤੇ ਕੋਈ ਅਸਰ ਨਾ ਹੋਇਆ ਸਗੋਂ ਲਿੰਡਨ (ਅਮਰੀਕਾ) ਵਾਲੇ ਦੀਵਾਨ ਵਿੱਚ ਇਸ ਖੋਟੇ
ਢਬੂਏ ਦੇ ਹੱਕ ਵਿੱਚ ਭੁਗਤ ਗਿਆ। ਪਰ ਅਸੀਂ ਫਿਰ ਭੀ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਬੇਨਤੀ
ਤੇ ਫਿਰ ਸਲਾਹ ਤੇ ਅਖੀਰ ਤੇ ਸਵਾਲੀਆ ਚਿੰਨ ਲਾਉਣਾ ਸ਼ੁਰੂ ਕਰ ਦਿੱਤਾ।
ਇਹ ਉਹ ਸਮਾਂ ਹੈ ਜਦੋਂ ਇਸ ਸਾਧੜੇ ਨੇ ਸਾਡੀ ਕੰਨਾਂ ਤੋਂ ਕੱਚੀ
ਕੌਮ ਤੇ ਬਹੁਤਾਤ ਅਖੌਤੀ ਸੂਝਵਾਨ, ਅਤੇ ਕੁਝ ਕਥਾਵਾਚਕ ਭੀ ਪਿੱਛੇ ਲਾਏ ਹੋਏ ਸਨ ਜਿਸ ਕਰਕੇ
ਮੈਨੂੰ ਰੋਜ਼ ਆਪੂ ਬਣੇ ਅਲੰਬਰਦਾਰਾਂ ਦੇ ਫੋਨ ਭੀ ਆਉਂਦੇ ਰਹਿੰਦੇ ਸਨ ਕਿ ਭਾਈ ਸਾਬ ਗੁਰਮਤਿ
ਲਹਿਰ ਦਾ ਹਿੱਸਾ ਬਣੇ ਹਨ ਤੁਸੀਂ ਉਹਨਾਂ ਸੰਬੰਧੀ ਪ੍ਰੋਗਰਾਮ ਨਾ ਕਰੋ। ਕਈ ਤਰਾਂ
ਦੇ ਵਾਸਤੇ, ਸਲਾਹਾਂ ਅਤੇ ਹਦਾਇਤਾਂ ਦੇ ਬਾਵਜੂਦ ਭੀ ਪ੍ਰੋਗਰਾਮ ਜਾਰੀ ਰੱਖੇ। ਇਸੇ ਹੀ
ਦੌਰਾਨ ਇਸ ਸਾਧੜੇ ਦੇ ਚੱਕਰ ਵਿੱਚ ਕਈ ਸੱਜਣ ਮਿੱਤਰ ਭੀ ਮੇਰੀ ਖਿਲਾਫ਼ੀਅਤ ਵਿੱਚ ਉੱਤਰ ਆਏ
ਪਰ ਗੁਰੂ ਨੇ ਮਨੋਬਲ ਨਹੀਂ ਡਿੱਗਣ ਦਿੱਤਾ।
ਫਿਰ ਇੱਕ ਦਿਨ ਮੋਗੇ ਵਾਲੇ ਸ. ਰਸ਼ਪਾਲ
ਸਿੰਘ ਦਾ ਫੋਨ ਆਇਆ ਕਿ ਢੱਡਰੀਆਂ ਵਾਲੇ ਦਾ ਸੁਨੇਹਾ ਆਇਆ ਹੈ ਕਿ ਪ੍ਰਭਦੀਪ ਸਿੰਘ ਨੂੰ ਕਹੋ
ਕਿ ਰੇਡੀਉ 'ਤੇ ਮੇਰੇ ਸੰਬੰਧ ਵਿੱਚ ਪ੍ਰੋਗਰਾਮ ਨਾ ਕਰੇ ਮੈਂ ਬਹੁਤ ਛੇਤੀ ਭਾਈ ਧੂੰਦਾ,
ਭਾਈ ਪੰਥਪ੍ਰੀਤ ਨਾਲ ਮਿਲ ਕੇ ਹਰਨੇਕ ਦੇ ਸੰਬੰਧ ਵਿੱਚ ਇੱਕ ਸਾਂਝੀ ਸਟੇਟਮੈਂਟ ਜਾਰੀ
ਕਰਾਂਗਾ। ਪਰ ਇਹ ਸਾਧੜਾ ਕੇਵਲ ਸਮਾਂ ਟਪਾ ਰਿਹਾ ਸੀ। ਭਾਈ ਧੂੰਦੇ ਵੱਲੋਂ ਇਸ ਨਾਲ
ਦੋ ਵਾਰ ਗੱਲ ਕਰਨ ਦੇ ਬਾਵਜੂਦ ਭੀ ਇਹ ਟਾਲ ਮਟੋਲ ਕਰਦਾ ਰਿਹਾ। ਅਖੀਰ ਇਸ ਨੇ ਇਹ ਕਹਿ ਕੇ
ਪੱਲਾ ਖਿਸਕਾ ਲਿਆ ਕਿ ਭਾਈ ਧੂੰਦੇ ਅਤੇ ਭਾਈ ਪੰਥਪ੍ਰੀਤ ਨੂੰ ਕਹੋ ਕਿ ਹਰਨੇਕ ਨੂੰ ਫੋਨ
ਕਰਕੇ ਉਸ ਨਾਲ ਗੱਲਬਾਤ ਕਰ ਲੈਣ ਤਾਂ ਕਿ ਉਹ ਭੀ ਚੌਥੀ ਧਿਰ ਦੇ ਰੂਪ ਵਿੱਚ ਨਾਲ ਆਣ ਬੈਠੇ।
ਇਸ ਸਾਧੜੇ ਦਾ ਸਿੱਧਾ ਇਸ਼ਾਰਾ ਇਹਨਾਂ ਭਾਈਆਂ ਨੂੰ ਹਰਨੇਕ ਦੀ ਲੱਤ ਹੇਠਾਂ ਕੱਢਣ ਦਾ ਸੀ।
ਬੱਸ! ਫਿਰ ਕੀ ਜੋ ਅਸੀਂ ਅਗਸਤ 2017 ਤੋਂ ਕਹਿ ਰਹੇ ਸੀ ਕਿ
ਸਾਧੜੇ ਤੇ ਨੇਕੀ ਦੀ ਇੱਕ ਗੱਲ ਹੈ ਉਹ ਉਸਨੇ ਆਪਣੀ ਜ਼ੁਬਾਨੀ ਸਿੱਧ ਕਰ ਦਿੱਤੀ। ਇਸੇ
ਲਈ ਜਦੋਂ ਭੀ ਨੇਕੀ ਵੱਲੋਂ ਗੁਰਮੱਤ ਨੂੰ ਚੋਟ ਮਾਰਦੀ ਬਕੜਵਾਹ ਮਾਰੀ ਗਈ ਤਾਂ ਅਸੀਂ ਸਵਾਲ
ਢੱਡਰੀਆਂ ਵਾਲੇ ਨੂੰ ਪੁੱਛੇ, ਜਿਸਦਾ ਸਪੱਸ਼ਟ ਕਾਰਨ ਇਹ ਸੀ ਕਿ ਹਰਨੇਕ ਦੀ ਸਾਰੀ ਬਕਵਾਸ ਇਸ
ਸਾਧੜੇ ਦੀ ਸਹਿਮਤੀ ਨਾਲ ਹੁੰਦੀ ਸੀ। ਪ੍ਰਚਾਰਕਾਂ ਨੂੰ ਭੀ ਬੁਰਾ ਭਲਾ ਕਹਿਣ ਦੀ ਨੀਤੀ
ਪਿੱਛੇ ਢੱਡਰੀਆਂ ਵਾਲੇ ਨੂੰ ਹੀਰੋ ਬਣਾਉਣ ਦੀ ਨਾਕਾਮ ਸਾਜਿਸ਼ ਸੀ।
ਪਿਛਲੇ ਤਿੰਨਾਂ ਸਾਲਾਂ ਵਿੱਚ ਇਹਨਾਂ ਦੀਆਂ ਨਵੀਆਂ ਪਿਰਤਾਂ ਵਾਲੀ ਤਾਣੀ ਕਾਫੀ ਬਾਰ ਉਲਝ
ਚੁੱਕੀ ਹੈ। ਕਦੇ ਕਪੂਰ ਗੁਰੂ, ਕਦੇ ਓਸ਼ੋ ਗੁਰੂ, ਤੇ ਰੱਬ ਭੀ ਕਦੇ ਕੁਦਰਤ ਤੇ ਕਦੇ ਕੁਦਰਤ
ਦੇ ਬਾਹਰੋਂ ਲੱਭਦੇ ਰਹੇ।
ਯਾਦ ਰਹੇ ਕਿ ਇਹ ਕੋਈ ਆਪ ਮੁਹਾਰਾ ਵਰਤਾਰਾ ਨਹੀਂ ਸਗੋਂ
ਸਿੱਖ ਵਿਰੋਧੀ ਤਾਕਤਾਂ ਵੱਲੋਂ ਬੜੀ ਸਾਜਿਸ਼ ਤਹਿਤ ਐਸੇ ਭੰਬਲਭੂਸੇ ਖੜੇ ਕਰਕੇ ਕੌਮੀ ਸ਼ਕਤੀ
ਨੂੰ ਵੰਡਣ ਦੀ ਇੱਕ ਚਾਲ ਹੁੰਦੀ ਹੈ। ਹੁਣ ਉੱਤੇ ਦਿੱਤੇ ਸਵਾਲਾਂ ਦਾ ਉੱਤਰ ਲੱਭਣਾ ਔਖਾ ਨਹੀਂ
ਹੋਵੇਗਾ ਕਿ ਖੱਪਗਰੇਡੀ ਹਜ਼ੂਮ, ਮੜਾਸੇ ਤੋਂ ਪਟਿਆਲਾ ਸ਼ਾਹੀ, ਕੇ ਪੀ ਗਿੱਲ ਨੂੰ ਵਡਿਆਉਣ
ਪਿੱਛੇ ਕਿਹੜੀ ਤਾਕਤ ਖੜੀ ਹੈ।