Share on Facebook

Main News Page

ਸਿੱਖ ਨੂੰ ਕਿਸ ਗ੍ਰੰਥ ਨਾਲ ਜੁੜਨਾ ਚਾਹੀਦਾ ਹੈ ?
-: ਆਤਮਜੀਤ ਸਿੰਘ, ਕਾਨਪੁਰ

ਅੱਜ ਸਿੱਖੀ ਦੇ 'ਵੇਹੜੇ ਵਿਚ ਇਨ੍ਹੇਂ ਗ੍ਰੰਥ ਰੱਖ ਦਿੱਤੇ ਹਨ, ਕਿ ਉਸ ਨੂੰ ਸਮਝ ਹੀ ਨਹੀਂ ਆ ਰਿਹਾ ਕੀ ਉਹ ਕਿਸ ਗ੍ਰੰਥ ਨਾਲ ਜੁੜੇ ਅਤੇ ਕੌਮ ਦੇ ਆਗੂਆਂ ਨੇ ਵੀ ਇਸ ਗ੍ਰੰਥਾਂ ਦੀ ਪੜਚੋਲ ਕਰਨ ਦਾ ਜਤਨ ਨਹੀਂ ਕੀਤਾ, ਸਿਰਫ਼ ਤੇ ਸਿਰਫ਼ ਕੌਮ ਦੇ ਆਗੂ ਹੀ ਨਹੀਂ ਦੋਸ਼ੀ ਇਸ ਲਈ ਉਹ ਰਾਗੀ ਅਤੇ ਪ੍ਰਚਾਰਕ ਵੀ ਹਨ, ਜੋ ਬਿਨਾਂ ਪੜ੍ਹੇ ਬੁਝੇ ਇਸ ਵਿਚੋਂ ਹਵਾਲੇ ਦਿੰਦੇ ਹਨ।

ਹੁਣ ਸਵਾਲ ਉਠਦਾ ਹੈ ਸਿੱਖ ਨੂੰ ਕਿਸ ਗ੍ਰੰਥ ਨਾਲ ਜੁੜਨਾ ਚਾਹੀਦਾ ਹੈ?

ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਗੁਰੁ ਗੁਰੁ ਏਕੋ ਵੇਸ ਅਨੇਕ ॥1॥ ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ ਵਡਾਈ ਤੋਇ ॥1॥ ਰਹਾਉ ॥

ਇਹਨਾਂ ਪੰਕਤੀਆਂ ਵਿੱਚ ਛੇ ਉਪਨਿਸ਼ਦਾਂ ਦਾ ਜ਼ਿਕਰ ਕਰਦੇ ਹੋਏ ਗੁਰੂ ਸਾਹਿਬ ਸਮਝਾਂਦੇ ਹਨ "ਹੇ ਭਾਈ! ਵੇਖ, ਛੇ ਉਪਨਿਸ਼ਦ ਹਨ, ਜਿਨ੍ਹਾਂ ਦੇ ਛੇ ਰਿਸ਼ੀ ਉਪਦੇਸ਼ਕ ਹਨ, ਇਨ੍ਹਾਂ ਦੇ ਛੇ ਵੱਖ ਵੱਖ ਉਪਦੇਸ਼ (ਵਿਚਾਰਧਾਰਾ, ਫ਼ਲਸਫ਼ੇ) ਅਥਵਾ ਸਿਧਾਂਤ ਹਨ। ਸਭਨਾਂ ਦਾ ਗੁਰੂ ਇੱਕ ਅਕਾਲ ਪੁਰਖ ਹੀ ਹੈ, ਪਰ ਇਹਨਾਂ ਰਿਸ਼ੀਆਂ ਨੇ ਨਿਜੀ ਅਨੁਭਵ ਤੇ ਮਨੋਦਸ਼ਾ ਦੇ ਆਧਾਰ 'ਤੇ ਪਰਮਾਤਮਾ ਦੇ ਕਿਸੇ ਇੱਕ ਗੁਣ ਅਨੁਸਾਰ ਦੇਵੀ ਜਾਂ ਦੇਵਤੇ ਮਿਥਕੇ ਅਥਵਾ ਸਰੂਪ (ਵੇਸ) ਨੂੰ ਬਿਆਨ ਕਰਦਿਆਂ ਅਡੋ-ਅਡਰੀ ਵਿਚਾਰਧਾਰਾ ਵਾਲੇ ਅਨੇਕਾਂ ਗ੍ਰੰਥ ਰਚ ਦਿੱਤੇ।

ਆਮ ਜਗਿਆਸੂ ਕਿਹੜੇ ਗ੍ਰੰਥ ਨਾਲ ਜੁੜੇ? ਇਸ ਸਵਾਲ ਦਾ ਜਵਾਬ ਅਗਲੀਆਂ ਪੰਕਤੀਆਂ ਵਿਚੋਂ ਮਿਲਦਾ ਹੈ ਕਿ ਹੇ ਭਾਈ! ਜਿਸ ਦਰਸ਼ਨ ਸ਼ਾਸਤ੍ਰ ਅਥਵਾ ਗ੍ਰੰਥ ਦੁਆਰਾ ਸੰਸਾਰ ਦੇ ਰਚਨਹਾਰੇ, ਕਰਤੇ, ਪਰਮਾਤਮਾ ਦੇ ਬੇਅੰਤ ਗੁਣਾਂ ਦੀ ਸਿਫ਼ਤ-ਸਾਲਾਹ, ਬੰਦਗੀ ਦ੍ਰਿੜ ਹੁੰਦੀ ਹੋਵੇ, ਉਸ ਇਕੋ ਇੱਕ ਗ੍ਰੰਥ ਨੂੰ ਅਪਣਾਅ ਕੇ ਜਿੰਦ ਦਾ ਰਾਖਾ ਬਣਾ; ਤੇਰੀ ਸਿਆਣਪ ਅਥਵਾ ਵਡਿਆਈ ਤਾਂ ਹੀ ਹੈ।

ਅੱਜ ਸਿੱਖ ਕੌਮ ਦੇ ਸ੍ਹਾਮਣੇ ਕਈ ਗ੍ਰੰਥ (ਬਚਿਤ੍ਰ ਨਾਟਕ ਗ੍ਰੰਥ {ਕਥਿਤ ਦਸਮ ਗ੍ਰੰਥ}, ਸਰਬ ਲੋਹ ਗ੍ਰੰਥ, ਸੂਰਜ ਪ੍ਰਤਾਪ ਗ੍ਰੰਥ, ਗੁਰ ਬਿਲਾਸ ਪਾਤਆਹੀ ੬ ਵੀਂ ਆਦਿਕ) ਰਖ ਦਿੱਤੇ ਗਏ ਹਨ। ਉਪਰ ਦੱਸੀ ਗੁਰੁ-ਬਾਣੀ ਦੀ ਕਸੌਟੀ ਮੁਤਾਬਿਕ ਸਿਰਫ਼ 'ਗੁਰੁ ਗ੍ਰੰਥ ਸਾਹਿਬ' ਜੀ ਨੂੰ ਹੀ 'ਗੁਰੂ' ਮੰਨਣਾ ਸਿਆਣਪ ਹੈ। ਇਹ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਿੱਖਾਂ ਲਈ ਹੁਕਮ ਹੈ। ਅਵਤਾਰ-ਵਾਦ ਅਤੇ ਹੋਰ ਵਹਿਮਾ ਭਰਮਾਂ ਵਿਚੋਂ ਕੱਢ ਕੇ ਗੁਰੁ ਗ੍ਰੰਥ ਸਾਹਿਬ ਜੀ ਹੀ ਸਾਨੂੰ ਦ੍ਰਿੜ ਕਰਾਉਂਦੇ ਹਨ:

ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ਅਰਥਾਤ, ਮੇਰਾ ਇਸ਼ਟ, ਮਾਲਕ, ਇਕੋ ਹੀ ਹੈ ਜਿਸ ਦਾ ਸਰੂਪ, ਗੁਰੂ ਸਾਹਿਬ ਨੇ ਮੂਲ ਮੰਤਰ ਵਿੱਚ ਸਪਸ਼ਟ ਦਸਿਆ ਹੈ: ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥

ਕਰਤਾ ਤੂ ਮੇਰਾ ਜਜਮਾਨੁ॥ ਇੱਕ ਦਖਣਾ ਹਉ ਤੈ ਪੈ ਮਾਗਉ ਦੇਹਿ ਆਪਣਾ ਨਾਮੁ॥

ਅਰਥਾਤ, ਕਰਤੇ ਅੱਗੇ ਝੋਲੀ ਅੱਡ ਕੇ ਕੇਵਲ ਨਾਮ ਦੀ ਦਾਤ ਮੰਗੀ ਹੈ। ਜਿਸਨੇ ਵੀ ਕਰਤੇ ਦੀ ਪ੍ਰੇਮ ਸਹਿਤ ਭਗਤੀ, ਗੁਰੂ ਦੀ ਦਸੀ ਵਿਧੀ ਅਨੁਸਾਰ (ਹਾਥ ਪਾਉ ਕਰਿ ਕਾਮ ਸਭ ਚੀਤੁ ਨਿਰੰਜਨ ਨਾਲ॥) ਕੀਤੀ ਹੈ ਉਹ ਹੀ ਸ਼ੁਧ ਮਨ ਵਾਲਾ ਖ਼ਾਲਸਾ ਹੋਇਆ ਹੈ (ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥)

ਕਈ ਐਸੇ ਗ੍ਰੰਥ ਅਜ ਸਿੱਖ ਕੌਮ ਦੇ ਸ੍ਹਾਮਣੇ ਰਖੇ ਜਾ ਰਹੇ ਹਨ, ਜਾਂ ਰਖੇ ਜਾ ਚੁੱਕੇ ਹਨ ਜਿਨ੍ਹਾਂ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ। ਕੁੱਝ ਗ੍ਰੰਥ ਗੁਰੂ-ਨਿੰਦਕ ਵੀ ਹਨ। ਐਸੇ ਗ੍ਰੰਥਾਂ ਦੀ ਡੂੰਘੀ ਪੜਚੋਲ ਜ਼ਰੂਰੀ ਹੈ। ਕੁੱਝ ਅਪ੍ਰਮਾਣੀਕ, ਸਿਖ-ਵਿਰੋਧੀ, ਗ੍ਰੰਥ ਹੇਠ ਲਿਖੇ ਹਨ:

(੧) ਜਨਮਸਾਖੀ ਭਾਈ ਬਾਲੇ ਵਾਲੀ: ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਦੀ ਨਿੰਦਕ ਪੁਸਤਕ। ਪੂਰੀ ਜਾਣਕਾਰੀ ਲਈ ਪੜੋ, ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ‘ਕੱਤਕ ਕਿ ਵਿਸਾਖ’।

(੨) ਗੁਰਬਿਲਾਸ ਪਾਤਸ਼ਾਹੀ ੬ ਵੀਂ: ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿੰਦਾ ਕਰਣ ਵਾਲੀ ਪੁਸਤਕ।

(੩) ਗੁਰ ਪ੍ਰਤਾਪ ਸੂਰਜ ਗ੍ਰੰਥ: (ਕਵਿ ਸੰਤੋਖ ਸਿੰਘ) ਅਨੇਕਾਂ ਮਨਮਤਾਂ ਤੇ ਇਤਿਹਾਸਕ ਗਲਤੀਆਂ ਵਾਲਾ ਗ੍ਰੰਥ।

(੪) ਬਚਿਤ੍ਰ ਨਾਟਕ ਗ੍ਰੰਥ / ਅਖਉਤੀ ਦਸਮ ਗ੍ਰੰਥ: ਅਵਤਾਰ-ਵਾਦੀ (ਮਹਾਕਾਲ-ਕਾਲਕਾ) ਗ੍ਰੰਥ; ‘ੴ ਸਤਿਨਾਮੁ’ ਅਰਥਾਤ ਨਿਰੰਕਾਰ ਦੇ ਉਪਾਸਕ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੇਵੀ-ਪੂਜਕ ਆਖਣ ਵਾਲਾ ਅਤੇ ਗੁਰਮਤਿ-ਵਿਰੁਧ ਅਸ਼ਲੀਲ ਰਚਨਾਵਾਂ ਦਾ ਲਿਖਾਰੀ ਦਸਣ ਵਾਲਾ ਗ੍ਰੰਥ; ਸਿਖ ਕੌਮ ਨੂੰ ਗੁਰੁ ਗ੍ਰੰਥ ਸਾਹਿਬ ਜੀ ਨਾਲੋਂ ਤੋੜਨ ਵਾਲਾ ਅਤੇ ਬ੍ਰਾਹਮਣ-ਵਾਦੀ ਗ੍ਰੰਥਾਂ ਵਿੱਚ ਉਲਝਾਉਣ ਵਾਲਾ ਗ੍ਰੰਥ।

(੫) ਸਰਬਲੋਹ ਗ੍ਰੰਥ: ਬ੍ਰਾਹਮਣ-ਵਾਦੀ ਗ੍ਰੰਥਾਂ ਤੇ ਆਧਾਰਤ ਗੁਰਮਤਿ-ਵਿਰੋਧੀ ਗ੍ਰੰਥ।

ਕਰਤੇ (ਪਰਮਾਤਮਾ) ਦੀ ਕੀਰਤਿ ਨਾਲ ਜੋੜਨ ਵਾਲੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਕਿਸੇ ਹੋਰ ਗ੍ਰੰਥ ਦੀ ਕਿਸੇ ਰਚਨਾ ਨੂੰ ਗੁਰਬਾਣੀ ਮੰਨਣਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁਖ ਹੋਣਾ ਹੈ।

ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top