ਕਥਿਤ ਦਸਮ ਗ੍ਰੰਥ ਦਾ ਲਿਖਾਰੀ ਬ੍ਰਾਹਮਣੀ ਮੱਤ ਦਾ
ਹੈ, ਉਸਦੀ ਸੋਚ ਦਾ 'ਇਕ ਪ੍ਰਮਾਣ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ, ਜਿਸ
ਰਾਹੀਂ ਪਤਾ ਚਲਦਾ ਹੈ ਕਿ ਇਹ ਲਿਖਾਰੀ ਬ੍ਰਾਹਮਣੀ ਮੱਤ ਦਾ ਹੈ ਅਤੇ ਹਿੰਦੂ
ਮਿਥਾਹਾਸਿਕ ਗ੍ਰੰਥਾਂ ਦਾ ਉਤਾਰਾ ਕਰ ਰਿਹਾ ਹੈ...
ਇਹ ਬ੍ਰਾਹਮਣੀ ਮੱਤ ਦਾ ਸ਼ਲੋਕ ਹੈ:
त्रिया चरित्रं त्रिया पुरषस्य भाग्यम
देवो न जानाति कुतो मनुष्यः ।
ਹੁਣ ਜਦ ਅਸੀਂ ਕਥਿਤ ਦਸਮ ਗ੍ਰੰਥ ਦੇ ਲਿਖਾਰੀ ਦੀ ਸੋਚ ਦਾ ਟਾਕਰਾ ਇਸ
ਬ੍ਰਾਹਮਣੀ ਮਤ ਦੇ ਸ਼ਲੋਕ ਰਾਹੀਂ ਜਦ ਕਥਿਤ ਦਸਮ ਗ੍ਰੰਥ ਵਿਚੋਂ ਕਰਦੇ ਹਾਂ
ਤਾਂ ਪਤਾ ਚਲਦਾ ਹੈ, ਕਿ ਇਹ ਲਿਖਾਰੀ ਬ੍ਰਾਹਮਣੀ ਮੱਤ ਦਾ ਹੀ ਹੈ, ਕਥਿਤ
ਦਸਮ ਗ੍ਰੰਥ ਦਾ ਲਿਖਾਰੀ ਚਰਿਤ੍ਰੋਪਾਖਿਆਨ ਦੇ ਪਹਿਲੇ ਚਰਿਤ੍ਰ ਵਿੱਚ ਭਗਵਤੀ
ਭਾਵ ਚੰਡੀ ਦੀ ਉਸਤਿਤ ਕਰਦਾ ਹੋਇਆ ਆਪਣੇ ਮੱਤ ਨੂੰ ਜਾਹਿਰ ਕਰਦਾ ਹੈ ਤੇ ਉਸ
ਦੀ ਕਿਰਪਾ ਸਦਕਾ ਕੁੱਛ ਲਿਖਣ ਦਾ ਹੌਸਲਾ ਕਰਦਾ ਹੈ।
ਅਰਘ ਗਰਭ ਨ੍ਰਿਪ ਤ੍ਰਿਯਨ ਕੋ ਭੇਦ ਨ ਪਾਯੋ ਜਾਇ
॥
ਤਊ ਤਿਹਾਰੀ ਕ੍ਰਿਪਾ ਤੇ ਕਛੁ ਕਛੁ ਕਹੋ ਬਨਾਇ ॥੪੪॥
ਭਾਵ - ਮੋਤੀ, ਗਰਭ, ਰਾਜਾ ਅਤੇ ਤ੍ਰਿਆ ਦਾ
ਭੇਦ ਨਹੀਂ ਪਾਇਆ ਜਾ ਸਕਦਾ, ਹੇ ਦੇਵੀ ਤੇਰੀ ਕਿਰਪਾ ਨਾਲ ਕੁਛ-ਕੁਛ ਬਣਾ ਕੇ
ਕਹ ਦੇਂਦਾ ਹਾਂ ਅਤੇ ਲਿਖਾਰੀ ਦੀ ਇਸ ਮੱਤ ਦੀ ਪੁਸ਼ਟੀ ਚਰਿਤ੍ਰਾਂ ਵਿਚੋਂ
ਵੀ ਮਿਲਦੀ ਹੈ, ਉਹ ਚਰਿਤ੍ਰਾਂ ਵਿਚ ਕਹਿੰਦਾ ਹੈ ਕਿ ਕਰਤਾਰ ਵੀ ਇਨ੍ਹਾਂ
ਦੇ ਚਰਿਤ੍ਰਾਂ ਨੂੰ ਸਮਝ ਨ ਸਕਿਆ ਅਤੇ ਇਨ੍ਹਾਂ ਨੂੰ ਬਣਾ ਕੇ ਪਛਤਾ ਰਿਹਾ
ਹੈ।
ਇਹ ਛਲ ਬਰਿਯੋ ਬਾਲ ਪਤਿ ਤੌਨੇ ॥ ਮਨ ਮਹਿ
ਚੁਭਿਯੋ ਚਤੁਰਿ ਕੈ ਜੌਨੇ ॥
ਇਨ ਇਸਤ੍ਰਿਨ ਕੇ ਚਰਿਤ ਅਪਾਰਾ ॥ ਸਜਿ ਪਛੁਤਾਨ੍ਯੋ ਇਨ ਕਰਤਾਰਾ ॥੨੫॥
ਚਰਿਤ੍ਰ 322
ਚੰਚਲਾਨ ਕੇ ਚਰਿਤ ਕੋ ਸਕਤ ਨ ਕੋਈ ਬਿਚਾਰ ॥
ਬ੍ਰਹਮ ਬਿਸਨ ਸਿਵ ਖਟ ਬਦਨ ਜਿਨ ਸਿਰਜੀ ਕਰਤਾਰ ॥੧੨॥ ਚਰਿਤ੍ਰ 336
ਹੁਣ ਤੁਸੀਂ ਆਪ ਸੋਚੋ ਜਿਸ ਗ੍ਰੰਥ ਦਾ
ਲਿਖਾਰੀ ਬ੍ਰਾਹਮਣੀ ਮੱਤ ਦਾ ਹੋਵੇ ਅਤੇ ਅਸੀਂ ਉਸ ਗ੍ਰੰਥ ਨੂੰ ਗੁਰੂ
ਗੋਬਿੰਦ ਸਿੰਘ ਦੇ ਨਾਂ ਨਾਲ ਜੋੜੀ ਜਾਈਏ ਇਸ ਤੋਂ ਵੱਡਾ
ਗੁਨਾਹ ਹੋਰ ਕੀ ਹੋ ਸਕਦਾ ਹੈ???
ਓਇ ਭਲਿਓ ਆਪ ਪੜੋ ਅਤੇ ਵਿਚਾਰੋ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ
ਲਿਖਤ ਨਹੀਂ ਹੋ ਸਕਦਾ।