Share on Facebook

Main News Page

ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ
-: ਆਤਮਜੀਤ ਸਿੰਘ, ਕਾਨਪੁਰ

ਜਿਸ ਬਾਗ ਨੂੰ ੨੩੯ ਸਾਲ ਦਾ ਸਮਾਂ ਲਾ ਕੇ ਗੁਰੂ ਸਾਹਿਬਾਨਾਂ ਨੇ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ" ਦੇ ਸਿਧਾਂਤ ਨਾਲ ਸਿੰਚਿਆ, ਅੱਜ ਉਸ ਹੀ ਬਾਗ ਦੀਆਂ ਜੜ੍ਹਾਂ ਨੂੰ ਉਸਦੇ ਰਖਵਾਲੇ ਵੱਖੋ ਵੱਖ ਤਰੀਕੇ ਨਾਲ ਖੋਖਲਾ ਕਰਨ ਦਾ ਜਤਨ ਕਰ ਰਹੇ ਹਨ।

ਅੱਜ ਜਦੋਂ ਗੁਰਮਤਿ ਸਿਧਾਂਤ ਦੀ ਗੋਦੀ ਵਿੱਚ ਪਲਣ ਵਾਲੇ ਸਿੱਖ ਨੂੰ ਗੁਰਮਤਿ ਮਾਂ ਦੀ ਗੋਦ ਵਿਚ ਧੂਹ ਕੇ ਕੱਢ ਮਾਂ-ਮ੍ਹਿਟਰ ਕਰਨ ਦੀਆਂ ਕੋਸ਼ਿਸ਼ਾਂ ਜ਼ੋਰਾਂ 'ਤੇ ਹਨ। ਅੱਜ ਸਿੱਖੀ 'ਤੇ ਬਾਹਰੋਂ ਅਨਮਤਿ ਅਤੇ ਅੰਦਰੋਂ ਮਨਮਤਿ ਦੇ ਮਾਰੂ ਹਮਲੇ ਲਗਾਤਾਰ ਹੋ ਰਹੇ ਹਨ, ਤਾਂ ਕਿ ਸਿੱਖੀ ਦੇ ਸਰੂਪ ਅਤੇ ਸਿਧਾਂਤ ਨੂੰ ਮੂਲੋਂ ਕਰ ਦਿੱਤਾ ਜਾਵੇ। ਅੱਜ ਜਿੱਥੇ ਸਿੱਖੀ ਦੇ ਜੀਵਨ ਦਾ ਬਾਗ ਚਾਰੋਂ ਪਾਸੇ ਤੋਂ ਖਤਰਨਾਕ ਸਾਜਸ਼ੀ ਆਂਧੀ ਅਤੇ ਤੁਫਾਨ ਨਾਲ ਘਿਰਆ ਹੋਇਆ ਹੈ, ਉੱਥੇ ਇਸ ਬਾਗ ਦੇ ਵਿਚ ਬ੍ਰਾਹਮਣਵਾਦ, ਡੇਰੇਦਾਰਾਂ ਦੇ ਪਾਖੰਡ, ਭਰਮਾਂ ਦੇ ਕੰਡੇ ਲਗੇ ਹੋਏ ਹਨ ਅਤੇ ਇਸ ਬਾਗ ਦੇ ਸਾਡੇ ਨਿਸ਼ਚਿਤ ਕੀਤੇ ਹੋਏ ਮੁਹਾਣਿਆਂ (ਰਖਵਾਲਿਆਂ) ਨੇ ਬਾਗ ਨੂੰ ਹਰਿਆ-ਭਰਿਆ ਕੀ ਕਰਨਾ ਸੀ, ਇਨ੍ਹਾਂ ਨੇ ਤਾਂ ਇਸ ਬਾਗ ਦੀਆਂ ਜੜਾਂ ਨੂੰ ਸਾਜਸ਼ੀ ਆਂਧੀ ਅਤੇ ਤੁਫਾਨ ਨਾਲ ਰੱਲ ਕੇ ਖੋਖਲਾ ਕਰਨਾ ਸ਼ੁਰੂ ਦਿੱਤਾ ਹੈ।

ਅੱਜ ਲੋੜ ਹੈ ਜਾਗਣ ਦੀ, ਚੇਤੰਨ ਸੋਚ ਨਾਲ ਗੁਰਮਤਿ ਦੀ ਕਸਵਟੀ ਲੈ ਹਰ ਸਿੱਖ ਨੂੰ ਸਾਜਸ਼ੀ ਆਂਧੀ ਨਾਲ ਦੋ ਹੱਥ ਕਰਕੇ ਗੁਰਮਤਿ ਸਿਧਾਂਤ ਅਤੇ ਸਰੂਪ ਨੂੰ ਬਚਾਉਣ ਲਈ ਜਿੰਮੇਵਾਰੀ ਸਮਝਣ ਦੀ ਲੋੜ ਹੈ।

ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top