ਇਕ ਬਚਿੱਤਰੀ ਵੀਰ ਵਿਚਾਰ-ਚਰਚਾ ਦੌਰਾਨ ਕਹਿਣ ਲੱਗਾ
ਕਿ ਵੀਰ ਜੀ ਤੁਸੀਂ ਚੌਪਈ ਪੜ੍ਹਦੇ ਹੋ?
ਮੈਂ ਕਹਿਆ ਵੀਰ ਜੀ ਮੈਂ
ਨਹੀਂ ਪੜ੍ਹਦਾ।
ਕਹਿੰਦਾ ਕਿਉਂ
ਨਹੀਂ ਪੜ੍ਹਦੇ ਵੀਰ ਜੀ?
ਮੈਂ ਕਹਿਆ ਵੀਰ ਤੈਨੂੰ ਪਤਾ ਚੌਪਈ ਕਿਥੇ
ਲਿਖੀ ਹੈ?
ਕਹਿੰਦਾ ਹਾਂ ਪਤਾ ਮੈਨੂੰ ਕਿਥੇ ਲਿਖੀ ਹੈ,
ਦਸਮ ਗ੍ਰੰਥ ਵਿਚੋਂ ਲਈ ਗਈ ਹੈ।
ਮੈਂ ਕਹਿਆ ਵੀਰ ਇਹ ਪਤਾ ਹੈ ਕਿ ਇਹ ਚੌਪਈ
ਦਸਮ ਗ੍ਰੰਥ ਵਿਚੋਂ ਕਿਥੋਂ ਲਈ ਗਈ ਹੈ ਅਤੇ ਕਿਹੜੇ ਪੰਨੇ 'ਤੇ ਲਿਖੀ ਹੈ ??????
ਕੋਈ ਜਵਾਬ
ਨਹੀਂ...
ਫਿਰ ਮੈਂ ਪੁਛਿਆ ਵੀਰ ਇਹ ਦੱਸ ਚੌਪਈ ਵਿਚ 'ਚੁਨ
ਚੁਨ ਸ਼ੱਤ੍ਰ ਹਮਾਰੇ ਮਾਰਿਯਹਿ' ਦਾ ਕੀ ਅਰਥ ਹੈ ?
ਕਹਿਣ ਲੱਗਾ ਵੀਰ ਜੀ ਤੁਹਾਨੂੰ ਇਸ ਦੇ ਅਰਥ
ਨਹੀਂ ਪਤਾ,
ਇਸ ਵਿਚ ਤਾਂ ਕਾਮ ਕ੍ਰੋਧ ਲੋਭ ਮੋਹਿ
ਅਹੰਕਾਰ ਨੂੰ ਮਾਰਨ ਦੀ ਗੱਲ ਕੀਤੀ ਹੈ !!
ਮੈਂ ਕਿਹਾ ਵੀਰ ਇਹਨਾਂ ਸ਼ਤ੍ਰੂਆਂ ਨੂੰ ਚੁਨ
ਚੁਨ ਕੇ ਮਾਰਨ ਦੀ ਗੱਲ ਕੀਤੀ ਹੈ?
ਕਹਿੰਦਾ ਹਾਂ।
ਮੈਂ ਕਹਿਆ ਵੀਰ ਫਿਰ ਕਿਸ-ਕਿਸ ਨੂੰ ਚੁਣ ਕੇ
ਮਾਰੇਂਗਾ ਕਾਮ ਨੂੰ ਕੀ ਕ੍ਰੋਧ ਨੂੰ, ਕ੍ਰੋਧ ਨੂੰ ਕੀ ਲੋਭ ਨੂੰ, ਲੋਭ ਨੂੰ
ਕੀ ਮੋਹਿ ਨੂੰ, ਮੋਹਿ ਨੂੰ ਕੀ ਅਹੰਕਾਰ ਨੂੰ, ਅਹੰਕਾਰ ਨੂੰ ਕੀ ਕਾਮ ਨੂੰ
?
.........
ਮੈਂ ਕਿਹਾ ਭਲਿਆ ਜਿੰਨ੍ਹਾਂ ਨੂੰ ਤੂੰ ਮਾਰਨ
ਦੀ ਗੱਲ ਕਰ ਰਿਹਾ ਹੈ ਉਸ ਨੂੰ ਗੁਰਬਾਣੀ ਨੇ 'ਵੱਸ ਵਿਚ ਕਰਨ ਨੂੰ ਕਿਹਾ
ਹੈ, ਅਤੇ ਇਹ ਵੱਸ ਵਿਚ ਤਾਂ ਹੀ ਆਉਂਦੇ ਨੇ ਜਦ ਅਸੀਂ ਪਰਮਾਤਮਾ
ਦੀ ਸ਼ਰਣ ਵਿਚ ਪੈਂਦੇ ਹਾਂ, ਭਾਵ ਉਸਦੇ ਹੁਕਮ ਵਿਚ ਚੱਲ ਦੇ ਹਾਂ।
ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ
॥3॥ ਪੰਨਾਂ 750
............
ਮੈਂ ਕਿਹਾ ਵੀਰ ਜਿਸ
ਚੌਪਈ ਦੀ ਤੂੰ ਗੱਲ ਕਰ ਰਿਹਾ ਹੈ ਉਹ ਚੌਪਈ ਚਰਿਤ੍ਰੋ ਪਾਖਯਾਨ ਦਾ ਹਿੱਸਾ
ਹੈ ਅਤੇ ਇਸ ਵਿਚ ੨੫ ਬੰਦ (ਪਉੜੀਆਂ)
ਨਹੀਂ ੪੦੫ ਬੰਦ ਹਨ, ਜਿਸ
ਬੰਦ ਨੂੰ ਤੁਸੀਂ ਗੁਟਕੇ ਵਿਚ ੧ ਨੰ. ਪੜ੍ਹਦੇ ਹੋ ਉਹ ੩੭੭ ਨੰ. ਬੰਦ ਹੈ,
੪੦੫ ਬੰਦ ਪੂਰੋ ਪੜ੍ਹੋ ਤਾਂ ਸਮਝ ਆਵੇਗਾ ਇਹ ਬੇਨਤੀ ਚੌਪਈ ਕਿਸ ਅੱਗੇ ਕੀਤੀ
ਗਈ ਬੇਨਤੀ ਹੈ, ਇਹ ਬੇਨਤੀ ਅਕਾਲ ਪੁਰਖ ਅੱਗੇ
ਨਹੀਂ, ਇਹ ਬੇਨਤੀ ਮਹਾਕਾਲ
ਦੇਵਤੇ ਅੱਗੇ ਕੀਤੀ ਗਈ ਬੇਨਤੀ ਹੈ।
ਇਹਨਾ ਕਹਿਣ ਦੀ ਦੇਰ ਸੀ ਉਹ ਵੀਰ ਮੈਨੂੰ
ਗੁਰੂ ਨਿੰਦਕ ਅਤੇ ਮਾੜੇ ਬੋਲ ਬੋਲਦਿਆਂ ਹੋਇਆ ਚੱਲਾ ਗਿਆ।