ਖਿਲੌਣਾ
ਕੀ ਹੁੰਦਾ ਹੈ? ਇੱਕ ਬੇਜਾਨ ਸ਼ਕਲ, ਅਸਲ ਦੀ ਨਕਲ। ਭਾਵੇਂ ਵੇਖਣ
ਵਿੱਚ ਕਾਰ ਹੈ, ਪਰ ਚਲਦੀ ਨਹੀਂ। ਇਸ ਲਈ ਇਸ 'ਤੇ ਸਵਾਰ ਹੋ ਕੇ ਕਿਸੇ ਮੰਜਿ਼ਲ 'ਤੇ ਪੁੱਜਣ
ਦੀ ਆਸ ਵੀ ਨਹੀਂ ਰੱਖੀ ਜਾ ਸਕਦੀ। ਪਰ ਬੱਚਾ ਉਸ ਨਾਲ ਖੇਡ ਰਿਹਾ ਹੈ। ਵੇਖਣ ਨੂੰ ਪੰਛੀ
ਹੈ, ਵੇਖਣ ਨੂੰ ਸ਼ਕਲ ਮਨੁੱਖ ਦੀ ਹੈ, ਪਰ ਬੇ-ਜਾਨ ਹੈ।
ਜੀਊਂਦੇ ਦੋਸਤ ਨਾਲ ਖੇਡਣ ਵਕਤ ਉਸ ਦੀਆਂ ਭਾਵਨਾਵਾਂ ਦਾ ਖਿਆਲ ਵੀ
ਰੱਖਣਾ ਪੈਂਦਾ ਹੈ ਕਿ ਕਿਤੇ ਨਾਰਾਜ਼ ਨਾ ਹੋ ਜਾਵੇ, ਕਲ ਕਿਸ ਨਾਲ ਖੇਡਾਂਗਾਂ, ਦੋਸਤ ਤੋਂ
ਬਿਨਾ ਉਦਾਸ ਹੋ ਜਾਵਾਂਗਾ। ਪਰ ਬੇ-ਜਾਨ ਖਿਲੌਣੇ ਦੀਆਂ ਆਪਣੀਆਂ ਕੋਈ ਭਾਵਨਾਵਾਂ ਨਹੀਂ
ਹੁੰਦੀਆਂ। ਜਦੋਂ ਤਕ ਦਿਲ ਚਾਹੇ ਉਸ ਨਾਲ ਖੇਡੋ ਤੇ ਜਦੋਂ ਦਿਲ ਚਾਹੇ ਉਸ ਨੂੰ ਸੁੱਟ ਦਿਉ।
ਅੱਜ ਮਨੁੱਖ ਧਰਮ ਦੀ ਦੁਨਿਆ ਵਿੱਚ ਵੀ ਚਾਹੁੰਦਾ ਹੈ ਕਿ ਮੇਰੇ
ਲਈ ਧਰਮ ਇੱਕ ਬੇ-ਜਾਨ ਖਿਡੌਣੇ ਵਾਂਗ ਹੋਵੇ, ਧਰਮ ਦੀ ਅਪਣੀ ਕੋਈ ਮਰਯਾਦਾ ਨ ਹੋਵੇ, ਤਾਂ
ਕਿ ਮੇਰੇ 'ਤੇ ਕੋਈ ਪਾਬੰਦੀ ਨਾ ਲਗੇ। ਜੀਉਂਦਾ ਧਰਮ ਆਖੇਗਾ
ਬੋਲੀਐ ਸਚੁ ਧਰਮੁ ਝੂਠ ਨ ਬੋਲੀਐ ॥ ਜੋ ਗੁਰੁ ਦਸੈ ਵਾਟ ਮੁਰੀਦਾ
ਜੋਲੀਐ ॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ: ੪੮੮}
ਜਿਸਦਾ ਮੈਨੂੰ ਧਿਆਨ ਰੱਖਣਾ ਪਵੇਗਾ। ਧਰਮ ਮੇਰੀ ਮੁੱਠੀ ਦਾ ਖਿਡੌਣਾ ਹੋਵੇ, ਜਿਸ ਨਾਲ
ਖੇਡਣ ਦੀ ਮਰਯਾਦਾ ਮੈਂ ਜਿਵੇਂ ਚਾਹਾਂ ਬਣਾਵਾਂ, ਜਿਸ ਨਾਲੋਂ ਜਦੋਂ ਚਾਹਾਂ ਖੇਡਾਂ, ਜਦੋਂ
ਚਾਹਾਂ ਵਗ੍ਹਾ ਸੁੱਟਾਂ। ਮੇਰੇ ਧੰਦੇ ਦੀ ਦੁਨਿਆ ਵਿੱਚ ਧਰਮ ਦੀ ਕੀ ਕੰਮ ਹੈ? ਸ਼ਾਮਾਂ ਨੂੰ
ਗੁਰਦੁਆਰੇ ਜਾ ਕੇ ਫਿਰ ਉਸੇ ਹੀ ਧਰਮ ਦੇ ਖਿਡੌਣੇ ਨਾਲ ਖੇਡ ਸਕਦਾ ਹਾਂ।
ਬਸ! ਇਉਂ ਬਣਾਵਟੀ ਵਸਤੂਆਂ ਵਿੱਚ ਘਿਰਿਆ ਹੋਇਆ ਮਨੁੱਖ ਜੀਵਨ
ਵਿਚੋਂ ਕਾਦਰ ਅਤੇ ਕੁਦਰਤ ਦੋਹਾਂ ਨੂੰ ਗੁਆ ਬੈਠਾ ਹੈ।