Share on Facebook

Main News Page

ਜਿੰਨਾ ਸੱਚ ਦਾ ਪ੍ਰਚਾਰ ਕਰਨ ਵਾਲਿਆਂ 'ਤੇ ਹਮਲਾ ਕਰੋਗੇ, ਉਤਨਾ ਹੀ ਇਹ ਕਾਫਲਾ ਵਧੇਗਾ
-: ਆਤਮਜੀਤ ਸਿੰਘ, ਕਾਨਪੁਰ

ਵਜਹੁ ਸਾਹਿਬ ਕਾ ਸੇਵ ਬਿਰਾਨੀ

ਇਹੋ ਜਿਹੇ ਸ਼ਰਮ ਲਾਹ ਚੁੱਕੇ ਵਿਅਕਤੀਆਂ ਲਈ ਪੰਜਾਬੀ ਦੀ ਕਹਾਵਤ ਹੈ … 'ਮੂੰਹ ਤੋਂ ਲੱਥੀ ਲੋਈ, ਕੀ ਕਰੇਸੀ ਕੋਈ'

ਗਿਰਾਵਟ ਦੀ ਕੋਈ ਹੱਦ ਨਹੀਂ ਰਹੀ, ਅਖਵਾਂਦੇ ਅਪਣੇ ਆਪ ਨੂੰ ਸਿੱਖ ਨੇ, ਪਰ ਹਨ ਕੇਸਾਧਾਰੀ ਬਾਹਮਣ …

ਓਇ ਭਲਿਓ ! ਜਿਸ ਤਰ੍ਹਾਂ ਸਿਰਫ਼ "ਜਨੇਊ" ਧਾਰਨ ਕਰਨ ਨਾਲ ਹਰ ਕੋਈ ਪੰਡਿਤ ਨਹੀਂ ਹੋ ਜਾਂਦਾ, ਉਸ ਹੀ ਤਰ੍ਹਾਂ ਹਰ "ਕਕਾਰ" ਧਾਰਨ ਕਰਨ ਵਾਲਾ ਮਨੁੱਖ ਸਿੱਖ ਨਹੀਂ ਹੋ ਜਾਂਦਾ …

ਇਹ ਭਗੌਤੀ ਦੇਵੀ ਦੇ ਭਗਤ, ਸਿੱਖਾਂ ਦੀਆਂ ਪੱਗਾਂ ਲਾਹ ਅਤੇ ਧਮਕੀਆਂ ਰਾਹੀ ਹੁਕਮ ਕਰਦੇ ਹਨ ਕਿ 'ਸਿੱਖੋ ਤੁਸੀਂ ਸੱਚ ਦਾ ਪ੍ਰਚਾਰ ਨ ਕਰੋ' …

ਓਇ ਭਲਿਆ ਇਸ ਲਈ ਗੁਰੂ ਨੇ ਅਪਣੇ ਅਤੇ ਸਿੱਖ ਦੇ ਦਰਮਿਆਨੋ ਮਸੰਦ ਖਤਮ ਕੀਤੇ ਸਨ, ਗੁਰੂ ਨੇ ਹਮੇਸ਼ਾ ਮਨੁੱਖੀ ਆਜ਼ਾਦੀ ਲਈ ਕੁਰਬਾਨੀ ਅਤੇ ਸੰਘਰਸ਼ ਕੀਤਾ ਹੈ, ਉਦੋਂ ਭੀ ਔਰੰਗਜੇਬੀ ਸਫਲ ਨ ਹੋਈ, ਅਤੇ ਹੁਣ ਭੀ ਤੇਰੀ ਸਫਲ ਨਹੀਂ ਹੋਣੀ …

ਹੁਣ ਸੱਚ ਦਾ ਪ੍ਰਚਾਰ ਕਰਨ ਵਾਲਾ ਸਿੱਖ ਜਾਗਰਤ ਹੋ ਚੁਕਾ, ਤੁਸੀਂ ਜਿੰਨਾ ਸੱਚ ਦਾ ਪ੍ਰਚਾਰ ਕਰਨ ਵਾਲਿਆਂ 'ਤੇ ਹਮਲਾ ਕਰੋਗੇ, ਉਤਨਾ ਹੀ ਇਹ ਕਾਫਲਾ ਵਧੇਗਾ …

ਯਾਦ ਰਖਿਓ! ਜਦੋਂ ਕਾਫਲਾ ਵੱਧਦਾ ਹੈ 'ਤੇ ਧੂਲ ੳੜਦੀ ਹੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top