Share on Facebook

Main News Page

ਅਖੌਤੀ ਦਸਮ ਗ੍ਰੰਥ ਦਾ ਰੱਬ ਮਹਾਂ ਕ੍ਰੋਧੀ, ਨਿਰਬਲ, ਬਿਮਾਰੀਆਂ ਪੈਦਾ ਕਰਨ ਵਾਲਾ, ਜਿਸ ਨੂੰ ਪਸੀਨਾ ਵੀ ਆਉਂਦਾ ਹੈ
-: ਆਤਮਜੀਤ ਸਿੰਘ, ਕਾਨਪੁਰ

'ਜਿਸ ਗ੍ਰੰਥ ਦਾ ਰੱਬ ਹੀ ਮਹਾਂ ਕ੍ਰੋਧੀ, ਨਿਰਬਲ, ਬਿਮਾਰੀਆਂ ਪੈਦਾ ਕਰਨ ਵਾਲਾ ਹੋਵੇ, ਉਹ ਅਪਣੇ ਭਗਤਾਂ ਵਿੱਚ ਕਿਸ ਤਰਾਂ ਬੀਰ ਰਸ ਪੈਦਾ ਕਰ ਸਕਦਾ ਹੈ'?

ਅੱਜ ਜਿਹੜੇ ਅਖੌਤੀ ਆਗੂ ਜਿਸ ਅਖੌਤੀ ਦਸਮ ਗ੍ਰੰਥ ਦਾ ਪ੍ਰਚਾਰ ਜੋਰਾਂ ਸ਼ੋਰਾਂ ਤੇ ਕਰ ਰਹੇ ਹਨ, ਉਸ ਦਾ ਰੱਬ ਮਹਾਂ ਕ੍ਰੋਧੀ, ਡਰਪੋਕ, ਭੰਗ ਤੇ ਸ਼ਰਾਬ ਦੀ ਸਿੱਖਿਆ ਦੇਣ ਵਾਲਾ ਹੈ, ਅਤੇ ਇਸ ਰੱਬ ਨੂੰ ਪਸੀਨਾ ਵੀ ਆਉਂਦਾ ਹੈ। ਇਸ "ਮਹਾਂਕਾਲ" ਨਾਮ ਦੇ ਰੱਬ ਜੀ ਨੂੰ ਅਸਿਧੁਜ, ਖੜਗਕੇਤ, ਅਸਿਕੇਤ, ਗਰੀਬ ਨਿਵਾਜਾ, ਲੋਗਨ ਕੇ ਰਾਜਾ, ਜਗਤ ਕੇ ਈਸਾ, ਸਭ ਰਾਜਨ ਕੇ ਰਾਜਾ ਆਦਿ ਦੇ ਨਾਵਾਂ ਨਾਲ ਕਵੀ ਰਾਮ ਸਿਆਮ ਕਈ ਥਾਵਾਂ ’ਤੇ ਇਸ ਗ੍ਰੰਥ ਵਿਚ ਸੰਬੋਧਨ ਕਰਦੇ ਹਨ।

ਇਸ ਗ੍ਰੰਥ ਦਾ ਰੱਬ "ਮਹਾਕਾਲ" ਇੰਨ੍ਹਾਂ ਨਿਰਬਲ ਤੇ ਕਮਜ਼ੋਰ ਹੈ ਕਿ, ਜਿੰਨੇ ਦੈਤਾਂ ਨੂੰ ਮਾਰਦਾ ਹੈ, ਉਨ੍ਹੇ ਹੋਰ ਪੈਦਾ ਹੋ ਜਾਂਦੇ ਹਨ ਤੇ ਮਹਾਕਾਲ ਰੱਬ ਜੀ ਨੂੰ ਘੇਰ ਲੈਂਦੇ ਹਨ। ਪਰ ਜਦੋਂ ਮਹਾਂਕਾਲ ਨੂੰ ਗੁੱਸਾ ਆਉਂਦਾ ਹੈ, ਤਾਂ ਉਹ ਦੈਂਤਾਂ ਨੂੰ ਕੇਸਾਂ ਤੋਂ ਪਕੜ ਕੇ ਧਰਤੀ 'ਤੇ ਪਟਕਾ ਪਟਕਾ ਕੇ ਮਾਰਦਾ ਹੈ, ਤਾਂ ਵੀ ਉਹ ਨਹੀਂ ਮਰਦੇ। ਜਦ ਇਹ ਮਹਾਂਕਾਲ ਦੈਂਤਾਂ ਨੂੰ ਮਾਰ ਮਾਰ ਕੇ ਥੱਕ ਜਾਂਦਾ ਹੈ, ਤਾਂ ਉਹ ਧੋਖੇ ਨਾਲ ਆਧਿ ਬਿਆਧਿ ਰੋਗ ਪੈਦਾ ਕਰ ਦਿੰਦਾ ਹੈ, ਇਨ੍ਹਾਂ ਭਿਆਨਕ ਬਿਮਾਰੀਆਂ ਦਾ ਤਾਪ ਦੈਂਤਾਂ ਨੂੰ ਚਿੰਬੜ ਜਾਂਦਾ ਹੈ।

ਹੁਅੰ ਸਬਦ ਅਸਿਧੁਜਹਿ ਉਚਾਰਾ । ਤਿਹ ਤੇ ਆਧਿ ਬ੍‍ਯਾਧਿ ਬਪੁ ਧਾਰਾ । ਸੀਤ ਜਵਰ ਅਰ ਉਸਨ ਤਾਪ ਭਨੇ । ਛਈ ਰੋਗ ਅਰ ਸੰਨਯਪਾ੍‍ਤ ਗਨ ।੨੩੪।

ਬੇਨਤੀ ਚੌਪਈ ਦਾ ਕਵੀ ਕਹਿੰਦਾ ਹੈ ਕਿ ਮਹਾਂਕਾਲ ਰੱਬ ਜੀ ਇੰਨੀਆਂ ਸਾਰੀਆਂ ਬਿਮਾਰੀਆਂ ਪੈਦਾ ਕਰ ਦਿੰਦਾ ਹੈ ਕਿ ਜੇ ਮੈਂ (ਕਵੀ) ਉਸ ਦਾ ਵੇਰਵਾ ਦੇਣ ਲਗਾਂ ਤਾਂ ਡਰਦਾ ਹਾਂ ਕਿ ਲਿਖਣ ਲਗਿਆਂ ਕਿਤੇ ਗ੍ਰੰਥ ਵੱਡਾ ਨਾ ਹੋ ਜਾਏ। ਇਸ ਤਰ੍ਹਾਂ ਧੋਖੇ ਨਾਲ ਅਖੌਤੀ ਦਸਮ ਗ੍ਰੰਥ ਦੇ ਮਹਾਂਕਾਲ ਜੀ ਨੇ ਦੈਂਤਾਂ ਦਾ ਨਾਸ਼ ਕੀਤਾ।

ਦੂਜੇ ਪਾਸੇ ਜਿਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਆਪ ਗੁਰਆਈ ਬਖਸ਼ ਗਏ ਹਨ, ਗੁਰੂ ਗ੍ਰੰਥ ਸਾਹਿਬ ਜੀ ਵਿਚ ਰੱਬ ਦਾ ਸਰੂਪ ਮਿਠ ਬੋਲੜਾ, ਨਿਰਭਉ, ਨਿਰਵੈਰ, ਸੈਭੰ, ਅਤੇ ਅਕ੍ਰਿਤਘਣਾ ਦੀ ਪਾਲਣਾ ਕਰਣ ਵਾਲਾ ਹੈ ਜਿਸਦਾ ਕੋਈ ਵੈਰੀ ਨਹੀਂ ਫਿਰ ਉਸਦਾ ਝਗੜਾ ਕਿਸ ਨਾਲ?

ਓਇ ਭਲਿਓ ਹੁਣ ਫੈਸਲਾ ਤੁਹਾਡੇ ਹੱਥ ਹੈ ਤੁਸੀਂ ਕਿਸ ਗ੍ਰੰਥ ਨਾਲ ਜੁੜਨਾ...

ਜਿਸ ਦਾ ਰੱਬ ਮਹਾਂ ਕ੍ਰੋਧੀ, ਨਿਰਬਲ, ਬਿਮਾਰੀਆਂ ਪੈਦਾ ਕਰਨ ਵਾਲਾ ਅਤੇ ਸ਼ਤਰੂਆਂ (ਦੁਸ਼ਮਨਾਂ) ਨੂੰ ਚੁਣ ਚੁਣ ਕੇ ਮਾਰਨ ਵਾਲਾ ਹੈ,

ਜਾਂ...

ਗੁਰੂ ਗ੍ਰੰਥ ਸਾਹਿਬ ਜੀ ਨਾਲ ਜਿਸ ਵਿਚ ਰੱਬ ਦਾ ਸਰੂਪ ਮਿੱਠ ਬੋਲੜਾ, ਨਿਰਭਉ, ਨਿਰਵੈਰ, ਸੈਭੰ, ਅਤੇ ਅਕ੍ਰਿਤਘਣਾਂ ਦੀ ਪਾਲਣਾ ਕਰਣ ਵਾਲਾ ਹੈ, ਜਿਸਦਾ ਕੋਈ ਵੈਰੀ ਨਹੀਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top