Share on Facebook

Main News Page

ਚੰਡੀ ਦੀ ਵਾਰ ਵਿੱਚ ਸਿਫ਼ਤਿ ਕਿਸ ਦੀ …? ਅਕਾਲ ਪੁਰਖ ਦੀ ਜਾਂ ਦੁਰਗਾ ਦੀ …?
-: ਆਤਮਜੀਤ ਸਿੰਘ ਕਾਨਪੁਰ

ਜਿਨਾਂ ਨੇ ਅੱਜ ਤੱਕ ਨਾ ਕਦੀ ਅਖੌਤੀ ਦਸਮ ਗ੍ਰੰਥ ਨੂੰ ਵੇਖਿਆ ਤੇ ਨਾ ਹੀ ਅੱਜ ਤਕ ਕਦੇ ਪੜਿਆ ਹੈ, ਉਹ ਸਲਾਹਾਂ ਵੰਡਦੇ ਫਿਰਦੇ ਹਨ ਕਿ ਚੰਡੀ ਦੀ ਵਾਰ ਪੜਿਆ ਕਰੋ, ਉਸ ਨਾਲ ਸ਼ਕਤੀ ਮਿਲਦੀ ਹੈ, ਜੋਸ਼ ਆਉਂਦਾ ਹੈ, ਉਸ ਵਿਚ ਅਕਾਲਪੁਰਖ ਦੀ ਉਸਤਤਿ ਹੈ, ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਪੜਿਆ ਕਰਦੇ ਸੀ …

ਭਲਿਓ, ਪਹਿਲੀ ਗੱਲ ਤਾਂ ਇਹ ਹੈ ਕਿ ਇਸ ਵਾਰ ਦਾ ਅਸਲ ਨਾਂ ‘ਵਾਰ ਦੁਰਗਾ ਕੀ’ ਹੈ ਜਿਸ ਨੂੰ ਸਿੱਖੀ ਦੇ ਦੁਸਮਣਾਂ ਨੇ ਵਿਗਾੜ ਕੇ ‘ਵਾਰ ਸ਼੍ਰੀ ਭਗਉਤੀ ਜੀ ਕੀ ਪਾ: ੧੦’ ਲਿਖ ਦਿੱਤਾ ਹੈ।

ਦੂਜੀ ਗੱਲ ਇਸ 'ਵਾਰ ਦੁਰਗਾ ਕੀ' ਵਿਚ 'ਅਕਾਲਪੁਰਖ' ਦੀ ਉਸਤਤਿ ਨਹੀਂ 'ਦੁਰਗਾ' ਦੀ ਉਸਤਤਿ ਹੈ। ਸਾਰੀ ਵਾਰ ਦੀਆਂ ਸਾਰੀਆਂ ਪਉੜੀਆਂ ਹੀ ਦੁਰਗਾ ਦਾ ਪਾਠ ਹੈ, ਜਿਵੇਂ- ਦੁਰਗਾ ਪਾਠ ਬਣਾਇਆ ਸਭੇ ਪਉੜੀਆਂ । ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ । {ਅਖੌਤੀ ਦਸਮ ਗ੍ਰੰਥ, ਵਾਰ ਦੁਰਗਾ ਕੀ ਅਖਰੀਲੀ ਪਉੜੀ}

ਭਲਿਓ, ਇਸ ਵਾਰ ਵਿਚ ਕੁਝ ਵੀ ਸਿੱਖੀ ਸਿਧਾਂਤ ਅਨੁਸਾਰ ਨਹੀਂ ਹੈ, ਜਿਹੜੇ ਸਲਾਹਾਂ ਵੰਡਦੇ ਫਿਰਦੇ ਹਨ ਕਿ ਗੁਰੂ ਸਾਹਿਬ ਨੇ ਸਿੰਘਾਂ ਵਿੱਚ ਜੋਸ਼ ਭਰਨ ਲਈ, ਇਸ ਵਾਰ ਦੀ ਰਚਨਾ ਕੀਤੀ ਹੈ। ਕੀ ਅਜਿਹੇ, ਬਿਨਾ ਸਿਰ ਪੈਰ ਦੇ ਗਪੌੜਿਆਂ ਨਾਲ ਯੋਧਿਆਂ ਵਿੱਚ ਅਣਖ ਪੈਦਾ ਹੁੰਦੀ ਹੈ? ਜੇ ਅਜਿਹਾ ਹੈ ਤਾਂ ਅੱਜ ਕਲ ਦੀਆਂ ਸਟੰਟ ਫਿਲਮਾਂ, ਇਸ ਨਾਲੋਂ ਬਹੁਤ ਵਧੀਆ ਕੰਮ ਕਰ ਸਕਦੀਆਂ ਹਨ, ਪਰ ਅਣਖ, ਸਵੈਮਾਨ ਦਾ ਸਬੰਧ ਸੱਚ ਨਾਲ ਹੁੰਦਾ ਹੈ, ਨਾਟਕ ਬਾਜੀਆਂ ਨਾਲ ਨਹੀਂ। ਇਹ ਕੇਵਲ਼ ਬੇਵਕੂਫ ਬਨਣ ਦਾ ਸਾਧਨ ਹੈ?

ਭਲਿਓ ਦੂਜਿਆਂ ਨੂੰ ਸਲਾਹ ਵੰਡਣ ਦੀ ਥਾਂ ਇਕ ਵਾਰੀ ਆਪ ਇਸ ਵਾਰ ਨੂੰ ਅਰਥਾਂ ਸਮੇਤ ਪੜ੍ਹ ਕੇ ਵੇਖੋ ਸਾਰੇ ਭੁਲੇਖੇ ਦੂਰ ਹੋ ਜਾਣਗੇ … ਇਸ ਵਾਰ ਵਿੱਚ ਕਿਤੇ ਵੀ ਅਕਾਲਪੁਰਖ ਦੀ ਉਸਤਤਿ ਨਹੀਂ, ਸਗੋਂ ਇਹ ਵਾਰ 'ਦੁਰਗਾ ਦੀ ਉਸਤਤਿ' ਨਾਲ ਭਰੀ ਹੋਈ ਹੈ ਅਤੇ ਕਿਸੇ ਨੂੰ ਵੇਖਾ ਵੇਖੀ ਪੜ੍ਹੀ ਜਾਣਾ ਆਪਣੀ ਮੱਤ ਨੂੰ ਕੁਰਾਹੇ ਪਾਉਣਾ ਹੈ।

ਹੁਣ ਸਿੱਖੋ ਫੈਸਲਾ ਤੁਸੀਂ ਕਰਨਾ ਹੈ ਇਸ ਵਾਰ ਰਾਹੀਂ ਤੁਸੀਂ ਕਿਸ ਦੀ ਉਸਤਤਿ ਕਰਨੀ ਹੈ ਅਕਾਲਪੁਰਖ ਦੀ ਜਾਂ ਦੁਰਗਾ ਦੀ… ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top