ਕਬੀਰ
ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬੀਚਾਰੁ ॥ ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥
ਭਲਿਓ! ਦੈਨਿਕ ਜਾਗਰਣ ਵਿੱਚ ਛਪਿਆ ਲੇਖ ਹੈਰਾਨ ਕਰਨ ਦੇਣ ਵਾਲਾ ਹੈ,
ਜੇ ਅੱਜੇ ਵੀ ਤੁਸੀਂ ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ} ਦਾ ਖਹਿੜਾ ਨਾ ਛੱਡਿਆ ਤੇ ਉਹ
ਦਿਨ ਦੂਰ ਨਹੀਂ ਇੰਨਾਂ ਨੇ ਤੁਹਾਨੂੰ ਬਚਿੱਤਰ ਨਾਟਕ ਦਾ ਉਪਾਸਕ ਸਾਬਿਤ ਕਰਕੇ ਹਿੰਦੂ
ਸਾਬਿਤ ਕਰ ਦੇਣਾ ਹੈ …
ਆਓ ਜਾਣੀਏ ਗੁਰੂ ਗ੍ਰੰਥ ਸਾਹਿਬ ਵਿੱਚ 'ਰਾਮ ਸਬਦ ਕਿਸ ਲਈ
ਵਰਤਿਆ ਹੈ …
ਗੁਰਬਾਣੀ ਅਵਤਾਰਵਾਦ ਨੂੰ ਨਹੀਂ ਮੰਨਦੀ, ਸੋ ਗੁਰਬਾਣੀ ਵਿੱਚ ਲੋਕਾਂ ਦੇ ਆਪੋ ਆਪਣੇ ਬਣਾਏ
ਹੋਏ ਭਗਵਾਨ ਦੇਵੀ ਦੇਵਤਿਆਂ ਦੀ ਉਸਤਤਿ ਦੀ ਗੱਲ ਕਦੀ ਵੀ ਨਹੀਂ ਹੋ ਸਕਦੀ …
ਸਮੁੱਚੀ ਗੁਰਬਾਣੀ ਵਿੱਚ ਰਾਮ "ਪਰਮਾਤਮਾ" ਨੂੰ ਕਿਹਾ ਹੈ। ਜੋ ਪੂਰੀ ਸ੍ਰਿਸ਼ਟੀ ਬ੍ਰਹਮੰਡ
ਦੇ ਕਣ ਕਣ ਵਿੱਚ ਰਮਿਆ ਹੋਇਆ ਵਸਿਆ ਹੋਇਆ ਹੈ। ਰਮੇ ਹੋਏ ਰਾਮ ਨੂੰ ਪੂਰੀ ਗੁਰਬਾਣੀ ਵਿੱਚ
ਰਾਮ ਕਿਹਾ ਹੈ, ਨਾ ਕਿ ਬਚਿੱਤਰ ਨਾਟਕ ਦੀ ਕਹਾਣੀ ਵਾਲੇ ਇੱਕ ਨਾਸਵਾਨ ਸਰੀਰ ਰਾਮ ਦੀ ਗੱਲ
ਕੀਤੀ ਹੈ ਗੁਰਬਾਣੀ ਦਾ ਫੁਰਮਾਨ ਹੈ …
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮੁ ਬਿਨਾ ਕੋ ਬੋਲੈ ਰੇ
॥... ਕਿਉਂਕਿ ਪਰਮਾਤਮਾ ਜੂਨਾਂ ਵਿੱਚ ਨਹੀ ਆਉਂਦਾ ਉਹ ਅਜੂਨੀ ਹੈ।
ਸੋ ਮੁਖ ਜਲਉ ਜਿਤ ਕਹੈ ਠਾਕੁਰ ਜੋਨੀ ॥
ਗੁਰੂ ਜੀ ਕਹਿੰਦੇ ਉਹ ਜ਼ੁਬਾਨ ਮੂੰਹ ਸੜ ਕੇ ਸੁਆਹ ਹੋ ਜਾਵੇ ਜੋ ਕਹਿੰਦੀ ਹੈ ਠਾਕੁਰ,
ਪਰਮਾਤਮਾ, ਰਾਮ, ਜੂਨਾਂ ਵਿੱਚ ਆਉਂਦਾ ਹੈ ਜਨਮਦਾ ਮਰਦਾ ਹੈ। ਉਹ ਅਬਿਨਾਸੀ ਹੈ ਜਿਸਦਾ ਕਦੇ
ਵੀ ਬਿਨਾਸ ਨਹੀਂ ਹੁੰਦਾ। ਬਚਿੱਤਰ ਨਾਟਕ ਦੇ ਰਾਮ ਲਈ ਤਾਂ ਗੁਰੂ ਸਾਹਿਬ ਨੇ ਗੁਰਬਾਣੀ
ਵਿੱਚ ਲਿਖ ਦਿੱਤਾ …
ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਵਾਰ ॥ ਕਹੁ ਨਾਨਕ ਥਿਰ ਕਛ
ਨਹੀ ਸੁਪਨੈ ਜਿਉ ਸੰਸਾਰ ॥
ਭਾਵ ਕਿ ਗੁਰੂ ਜੀ ਕਹਿੰਦੇ ਇੱਥੇ ਵੱਡੇ ਵੱਡੇ ਰਾਜ ਘਰਾਣਿਆਂ ਪਰਵਾਰਾਂ ਨਾਲ ਸਬੰਧ ਰੱਖਣ
ਵਾਲੇ ਰਾਮ ਰਾਵਣ ਵਰਗੇ ਇਸ ਦੁਨੀਆਂ ਤੋ ਨਾਸਵਾਨ ਹੋ ਕੇ ਚਲੇ ਗਏ। ਇਥੇ ਕੁੱਝ ਵੀ ਥਿਰ
ਹਮੇਸਾਂ ਰਹਿਣ ਵਾਲੀ ਚੀਜ਼ ਨਹੀਂ ਹੈ। ਸਭ ਨਾਸਵਾਨ ਹੈ।
ਇੰਨ੍ਹੀ ਕੁ ਗੁਰਬਾਣੀ ਦੀ ਵੀਚਾਰ ਕਰਨ ਨਾਲ ਸਾਨੂੰ ਪਤਾ ਲੱਗ ਗਿਆ ਕਿ ਗੁਰਬਾਣੀ ਵਿੱਚ ਕਿਸ
ਰਾਮ ਦੀ ਗੱਲ ਹੋਈ ਹੈ। ਉਸਤਤ ਵਜੋਂ।
ਜਿੱਥੇ ਕੋਈ ਉਦਾਹਰਣ ਦਿੱਤੀ ਹੈ ਗੱਲ ਸਮਝਣ ਲਈ ਉਹ ਵੱਖ ਗੱਲ
ਹੈ, ਨਹੀਂ ਤਾਂ ਸਮੁੱਚੀ ਗੁਰਬਾਣੀ ਵਿੱਚ ਰਾਮ ਲਫ਼ਜ਼ ਪਰਮਾਤਮਾ ਨੂੰ ਸੰਬੋਧਿਤ ਕਰਕੇ ਹੀ
ਕਿਹਾ ਹੈ ਗੁਰੂ ਸਾਹਿਬ ਨੇ। ਕਿਸੇ ਲੋਕਾਂ ਦੇ ਆਪਣੇ ਬਣਾਏ ਹੋਏ ਭਗਵਾਨ ਦੇਵੀ
ਦੇਵਤਿਆਂ ਨੂੰ ਨਹੀਂ ਕਿਹਾ।
ਭਲਿਓ ਅੱਜੇ ਵੀ ਸਮਾਂ ਹੈ ਬਚਿੱਤਰ ਨਾਟਕ ਤੋਂ ਖਹਿੜਾ ਛੱਡਵਾ ਲਉ, ਨਹੀਂ ਤਾਂ ਉਹ ਦਿਨ ਦੂਰ
ਨਹੀਂ ਜਿਸ ਦਿਨ ਪੱਲੇ ਸਿਰਫ਼ ਪੱਛਤਾਵਾ ਰਹਿਣਾ ਹੈ …।
ਗੁਰਬਾਣੀ ਵਿਚ ਰਾਮ ਨਾਮੁ 262 ਵਾਰ ਸੰਯੁਕਤ ਹਨ, ਪਰ ਇਹ ਕਣ ਕਣ
ਵਿਚ ਵਿਆਪਕ ਦੇ ਅਰਥਾਂ ਵਿਚ ਕਿਉਂਕਿ ਜਦ ਰਾਮ, ਦਸਰਥ ਪੁਤਰ ਲਈ ਆਏਗਾ ਤਾਂ ਰਾਮ ਨਾਮੁ
ਸੰਯੁਕਤ ਇੱਕ ਵਾਰ ਵੀ ਦਰਜ ਨਹੀਂ ਭਾਵ ਦਸਰਥ ਪੁਤਰ ਦਾ ਨਾਮੁ ਗੁਰਮਤਿ ਨਹੀਂ ਜਪਾਉਂਦੀ।
ਵੈਸੇ ਗੁਰਬਾਣੀ ਵਿਚ ਰਾਮ-1657 ਵਾਰ, ਰਾਮੁ-244 ਵਾਰ ਅਤੇ ਰਾਮਿ-7
ਵਾਰ ਦਰਜ ਹੈ। ਧਿਆਨ ਰਹੇ ਕਿ ਨਾਮੁ ਸ਼ਬਦ ਨਾਲ ਸੰਧੀ ਕੇਵਲ ਰਾਮ (ਅੰਤ ਮੁਕਤਾ) ਸ਼ਬਦ ਹੀ ਕਰ
ਸਕਦਾ ਹੈ, ਨਾ ਕਿ ਰਾਮੁ ਜਾਂ ਰਾਮਿ । - ਗਿਆਨੀ ਅਵਤਾਰ
ਸਿੰਘ