ਕਬਿਓ
ਬਾਚ ਬੇਨਤੀ ਚੌਪਈ ਨੂੰ ਪੜ੍ਹਨ ਵਾਲਿਆਂ ਦੀ ਇਕ ਹੀ ਰੱਟ ਹੈ, 'ਨਾ ਮੈਂ ਮਾਨੂੰ' …
ਉਨਾਂ ਨੂੰ ਜਿੰਨਾਂ ਮਰਜ਼ੀ ਸਮਝਾਉਣ ਦਾ ਜਤਨ ਕਰੋ 'ਕਿ ਇਹ ਉਹ
ਸ਼ਤਰੂ ਨਹੀਂ ਹਨ {ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ} ਜਿੰਨਾਂ ਨੂੰ ਤਸੀਂ ਸਮਝੇ ਬੈਠੇ
ਹੋ…। ਭਲਿਓ! ਜੇ ਤੁਹਾਡੀ ਨਜ਼ਰ ਵਿਚ ਹਨ 'ਤੇ
ਕਿਸ ਨੂੰ ਚੁਣ ਕੇ ਮਾਰੋਗੇ, ਕਾਮ ਨੂੰ ਜਾਂ ਕ੍ਰੋਧ ਨੂੰ ਜਾਂ ਮੋਹ ਨੂੰ ਜਾਂ ਲੋਭ ਨੂੰ ਜਾਂ
ਅਹੰਕਾਰ ਨੂੰ … ਚੁਨਿ ਚੁਨਿ ਦਾ ਭਾਵ ਹੀ ਕੀ 'ਚੁਣਨਾ' ਇਹ ਨਹੀਂ
ਕੀ ਸਾਰੇ ਚੁਣ ਲਉ ।
ਭਲਿਓ ਕਬਿਓ ਬਾਚ ਬੇਨਤੀ ਵਿਚ ਆਏ 'ਚੁਨ
ਚੁਨ ਸਤ੍ਰੂ' ਅਤੇ ਦੁਸ਼ਟ ਕੌਣ ਹਨ …? ਇਹ ਕਬਿਓ ਬਾਚ ਬੇਨਤੀ ਦਾ ਲਿਖਾਰੀ ਆਪ ਇਸ
੪੦੪ ਨੰ. ਚਰਿਤ੍ਰ ਦੀ ਪਉੜੀ ਨੰ. ੨੭੯, ੨੮੦, ੨੮੧ … ਤੇ ਆਪ ਕਬੂਲ ਰਿਹਾ ਇਹ ਕੌਣ ਹਨ, ਅਤੇ
ਇਹ ਕਬਿਓ ਬਾਚ ਬੇਨਤੀ ਚੌਪਈ ਇਸ ਹੀ ਚਰਿਤ੍ਰ ਦਾ ਹਿੱਸਾ ਜੋ ਸਾਨੂੰ ਅੱਧੀ ਅਧੂਰੀ ਪੜ੍ਹਨ
ਲਈ ਕਿਹਾ ਜਾਂਦਾ ਹੈ। ਆਓ ਵੇਖੀਏ ਪਉੜੀ ਨੰ. ੨੭੯, ੨੮੦ ਅਤੇ ੨੮੧ …
ਇਹ ਬਿਧਿ ਕੋਪ ਕਾਲ ਜਬ ਭਰਾ। ਦੁਸਟਨ ਕੋ ਛਿਨ ਮੈ ਬਧੁ ਕਰਾ।
ਆਪੁ ਹਾਥ ਦੈ ਸਾਧ ਉਬਾਰੇ। ਸਤ੍ਰੁ ਅਨੇਕ ਛਿਨਕ ਮੋ ਟਾਰੇ।੨੭੯। {ਅਖੌਤੀ ਦਸਮ
ਗ੍ਰੰਥ}
ਅਰਥ: ਜਦ ਕਾਲ ਕ੍ਰੋਧ ਨਾਲ ਭਰ ਗਇਆ ਤਾ ਉਸ ਨੇ ਛਿਣ
ਵਿਚ ਦੁਸ਼ਟਾਂ ਨੂੰ ਮਾਰ ਦਿੱਤਾ, ਉਸ ਨੇ ਅਪਣਾ ਹੱਥ ਦੇ ਕੇ ਸਾਧਾਂ ਨੂੰ ਬਚਾ ਲਿਆ ਅਤੇ
ਅਨੇਕਾਂ ਵੈਰੀਆਂ ਨੂੰ ਛਿਣ ਵਿਚ ਮਾਰ ਦਿੱਤਾ।
ਅਸਿਧੁਜ ਜੂ ਕੋਪਾ ਜਬ ਹੀ ਰਨ। ਮਾਰਤ ਭਯੋ ਸਤ੍ਰੁਗਨ ਚੁਨ ਚੁਨ।
ਸਭ ਸਿਵਕਨ ਕਹ ਲਿਓ ਉਭਾਰਾ। ਦੁਸਟ ਗਠਨ ਕੋ ਕਰਾ ਪ੍ਰਹਾਰਾ।੨੮੦। {ਅਖੌਤੀ ਦਸਮ
ਗ੍ਰੰਥ}
ਅਰਥ: ਜਿਸ ਵੇਲੇ ਅਸਿਧੁਜ {ਮਹਾਕਾਲ} ਰਣ ਵਿਚ
ਕ੍ਰੋਧਿਤ ਹੋਇਆ ਤਦ ਉਸ ਨੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿੱਤਾ, ਸਾਰਿਆਂ ਸੇਵਕਾਂ ਨੂੰ
ਬਚਾ ਲਿਆ ਅਤੇ ਦੁਸ਼ਟਾਂ ਦੇ ਸਮੂਹ ਅਤੇ ਪ੍ਰਹਾਰ ਕੀਤੇ।
ਇਹ ਬਿਧਿ ਹਨੇ ਦੁਸਟ ਜਬ ਕਾਲਾ। ਗਿਰਿ ਗਿਰਿ ਪਰੇ ਧਰਨਿ
ਬਿਕਰਾਲਾ। ਨਿਜ ਹਾਥਨ ਦੈ ਸੰਤ ਉਬਾਰੇ। ਸਤ੍ਰੁ ਅਨੇਕ ਤਨਕ ਮਹਿ ਹਾਰੇ।੨੮੧। {ਅਖੌਤੀ
ਦਸਮ ਗ੍ਰੰਥ}
ਅਰਥ: ਜਦੋਂ ਕਾਲ ਨੇ ਇਸ ਤਰਾਂ ਦੁਸ਼ਟ ਮਾਰ ਦਿੱਤੇ ਤਦ
ਭਿਆਨਕ ਦੈਂਤ ਧਰਤੀ 'ਤੇ ਡਿਗਣ ਲਗ ਪਏ, ਅਪਣੇ ਹੱਥਾਂ ਨਾਲ ਸੰਤਾਂ ਨੂੰ ਉਬਾਰਿਆ ਅਤੇ ਅਨੇਕਾਂ
ਵੈਰੀਆਂ ਨੂੰ ਛਿਣ ਵਿਚ ਮਾਰ ਮੁਕਾਇਆ।
ਭਲਿਓ ਅੱਧੀ ਅਧੂਰੀ ਰਚਨਾ ਪੜ੍ਹਨ ਨਾਲ
ਕੁੱਝ ਨਹੀਂ ਹੁੰਦਾ ਜੇ ਇਸ ਕਬਿਓ ਬਾਚ ਬੇਨਤੀ ਚੌਪਈ ਦਾ ਸੱਚ ਜਾਣਨਾ ਚਾਹੁੰਦੇ ਹੋ
ਤੇ ਇਸ ਚੌਪਈ ਦੇ ੪੦੫ ਬੰਦ ਪੂਰੇ ਪੜ੍ਹੋ ਤਾਂ ਇਸ ਚੌਪਈ ਦੀ ਅਸਲੀਯਤ ਸਾਹਮਣੇ ਆਉਂਦੀ ਹੈ।
ਅਤੇ ਭਲਿਓ ਹੁਣ ਫੈਸਲਾ ਤਸੀਂ ਆਪ ਕਰਨਾ ਤਸੀਂ ਕਿਹੜੇ ਸ਼ਤ੍ਰੂ ਮਾਰਨੇ ਹਨ ਇਸ ਚੌਪਈ ਵਾਲੇ
ਜਾਂ ਗੁਰੂ ਸਿਧਾਂਤ ਨੂੰ ਅਪਨਾਉਣਾ ਹੈ।
"ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥"
{ਸ੍ਰੀ ਗੁਰੂ ਗ੍ਰੰਥ ਸਾਹਿਬ ਜੀ}