Share on Facebook

Main News Page

ਖ਼ਾਲਸੇ ਦੀ ਵੈਸਾਖੀ ਦਾ ਸੰਪੂਰਣਤਾ ਦਿਹਾੜਾ
-: ਆਤਮਜੀਤ ਸਿੰਘ, ਕਾਨਪੁਰ
14 Apr 2018

ਗੁਰੂ ਸਾਹਿਬਾਨਾਂ ਨੇ ੨੩੯ ਦਾ ਸਮਾਂ ਲਾ ਕੇ ਦਸ ਜਾਮਿਆਂ ਵਿੱਚ ਸਿੱਖ ਨੂੰ ਹਰ ਦਿਨ ਹਰ ਪਲ 'ਧੁਰ ਕੀ ਬਾਣੀ' ਨਾਲ ਸਾਜਿਆ ਤੇ ਸ਼ਿੰਗਾਰਿਆ ਹੈ ਅਤੇ ਖੂਬਸੂਰਤ ਜੀਵਨ ਜੀਉਣ ਦੀ ਜੀਵਨ ਜਾਂਚ ਬਖਸ਼ੀ ਹੈ … ਪਰ ਅੱਜ ਉਹ ਹੀ ਸਿੱਖ ਅਪਣੇ ਆਪ ਨੂੰ 'ਧੁਰ ਕੀ ਬਾਣੀ' ਨਾਲ ਸ਼ਿੰਗਾਰਣ ਦੀ ਥਾਂ 'ਤੇ ਨਿਤ ਕੱਚੀ ਰਚਨਾਵਾਂ ਨਾਲ ਅਪਣੇ ਆਪ ਨੂੰ ਸ਼ਿੰਗਾਰ ਕਰਕੇ ਅਪਣੀ ਸੁੰਦਰਤਾ ਖੋ ਰਿਹਾ ਹੈ …।

ਸਿਰਫ਼ ਇੰਨਾਂ ਹੀ ਨਹੀਂ, ਜਦੋਂ ਇੰਨਾਂ ਨੂੰ ਇਸ ਕੱਚੀ ਰਚਨਾਵਾਂ ਦੇ ਸੱਚ ਦਾ ਸ਼ੀਸ਼ਾ ਵਿਖਾਇਆ ਜਾਂਦਾ ਹੈ 'ਤੇ ਇਹ ਸ਼ੀਸ਼ੇ ਤੋਂ ਕੋਹਾਂ ਦੂਰ ਹੋ ਕੇ ਜਾਂ ਪਿੱਠ ਕਰਕੇ ਬਹਿ ਜਾਂਦੇ ਹਨ, ਕਿਉਂਕੀ ਇੰਨਾਂ ਹੰਕਾਰਿਆਂ ਹੋਇਆ ਨੂੰ, ਕੱਚੀ ਰਚਨਾਵਾਂ ਵਿਚ ਰੰਗਿਆਂ ਹੋਇਆ ਨੂੰ ਸੱਚ ਦਾ ਸ਼ੀਸ਼ਾ ਪਸੰਦ ਨਹੀਂ ਆਉਂਦਾ ਉਹ ਆਨੇ ਬਹਾਨੇ ਸੱਚ ਦੇ ਸ਼ੀਸ਼ੇ ਤੋਂ ਕੋਹਾਂ ਦੂਰ ਰਹਿਣ ਦਾ ਜਤਨ ਕਰਦੇ ਹਨ … ਪਰ ਜੋ ਸੱਚ ਹੈ ਉਹ ਸੱਚ ਹੀ ਰਹੇਗਾ।

"ਕੂੜੁ ਨਿਖੁਟੇ ਨਾਨਕਾ ਓੜਕਿ ਸਚਿ ਰਹੀ"

ਗੁਰੂ ਸਾਹਿਬ ਨੇ ਖੂਬਸੂਰਤ ਜੀਵਨ ਗੁਣਾਂ ਖੁਸ਼ਬੂਆਂ ਖੁਸ਼ੀਆਂ ਦਾ ਗੁਰਬਾਣੀ ਰੂਪ ਖਜ਼ਾਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸਿੱਖ ਨੂੰ ਬਖਸ਼ਿਆ ਹੈ, ਅਤੇ ਇਸ ਖਜ਼ਾਨੇ ਨੂੰ ਸੌਂਪ ਕੇ ਹੁਕਮ ਕੀਤਾ 'ਕਿ ਹੁਣ ਇਸ ਸੁੰਦਰਤਾ ਦੇ ਖਜ਼ਾਨੇ ਰਾਹੀਂ ਨਿਤ ਅਪਣੇ ਆਪ ਨੂੰ ਸ਼ਿੰਗਾਰਦਾ ਰਹੋ ਤਾ ਕਿ ਤੇਰੀ ਸੁੰਦਰਤਾ ਕੋਈ ਢਾਹ ਨਾ ਲਾ ਸਕੇ … ਇਹ ਹੀ ਖਾਲਸੇ ਦੀ ਵੈਸਾਖੀ ਦਾ ਸੰਪੂਰਣਤਾ ਦਿਹਾੜਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top