Share on Facebook

Main News Page

ਕਿੱਥੋਂ ਆਇਆ ਹੈ ਮਹਾਕਾਲ ?
-: ਆਤਮਜੀਤ ਸਿੰਘ, ਕਾਨਪੁਰ
10 June 2018

ਦਿਨ ਰਾਤ ਮਹਾਕਾਲ ਨੂੰ ਆਰਾਧਣ ਵਾਲਿਓ, ਮਹਾਕਾਲ ਅੱਗੇ ਬੇਨਤੀ ਕਰਨ ਵਾਲਿਓ "ਮਹਾਕਾਲ ਰਖਵਾਰ ਹਮਾਰੋ...", ਮਹਾਕਾਲ ਦੀ ਉਪਜ ਵੀ ਪੜ੍ਹ ਲਓ …। ਕਿੱਥੋਂ ਆਇਆ ਹੈ ਮਹਾਕਾਲ ...

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਮਹਾਕਾਲ ਦਾ ਜਨਮ, ਮਹਾਕਾਲ ਸ਼ਿਵ ਜੀ ਦੇ ਵੀਰਜ ਤੋਂ ਪੈਦਾ ਹੋਇਆ। ਇਹ ਗੱਲ ਕਾਲਕਾ ਪੁਰਾਨ ਵਿੱਚ ਦਰਜ ਹੈ ਕਿ ਜਦੋਂ ਸ਼ਿਵ ਨੇ ਇੱਕ ਯੱਗ ਕਿੱਤਾ ਤਦ ਉਸ ਨੇ ਆਪਣੇ ਵੀਰਜ ਦੀਆ ਬੂੰਦਾਂ ਹਵਨ ਵਿੱਚ ਸੁੱਟੀਆਂ ਜਿਨ੍ਹਾਂ ਵਿੱਚੋ ਦੋ ਬੂੰਦਾਂ ਬਾਹਰ ਡਿੱਗ ਪਈਆਂ। ਇੱਕ ਵਿਚੋਂ ਮਹਾਕਾਲ ਅਤੇ ਦੂਜੀ ਵਿਚੋਂ ਭ੍ਰਿੰਗੀ ਪੈਦਾ ਹੋਇਆ।

ਹੁਣ ਸਪਸ਼ਟ ਹੈ ਕਿ ਇਹ ਮਹਾਕਾਲ ਕੋਈ ਅਕਾਲ ਪੁਰਖ ਨਹੀਂ, ਇਹ ਮਹਾਕਾਲ ਤਾਂ ਬਿਨਾ ਮਾਂ ਪਿਉ ਸੰਯੋਗ ਤੋਂ ਉਪਜਿਆ ਹੈ । ਗੁਰਬਾਣੀ ਦਾ ਫੁਰਮਾਨ ਹੈ ...

ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ ॥ {ਅੰਕ ੮੭੨}

ਭਲਿਓ ਵਾਸਤਾ ਹੈ ਇਸ ਮਹਾਕਾਲ ਨੂੰ ਅਕਾਲ ਪੁਰਖ ਨ ਬਣਾਓ, ਇਹ ਮਹਾਕਾਲ ਤਾਂ ਬੰਦਿਆਂ ਦਾ ਖੂਨ ਪੀਂਦਾ ਹੈ, ਮੂੰਹ ਵਿਚੋ ਅੱਗ ਛੱਡ੍ਹਦਾਂ ਹੈ ਅਤੇ ਸ਼ਰਾਬ ਤੇ ਭੰਗ ਪੀਂਦਾ ਹੈ ...

ਮੁੰਡ ਕੀ ਮਾਲ ਦਿਸਾਨ ਕੋ ਅੰਬਰ ਬਾਮ, ਕਰਿਯੋ ਗਲ ਮੋ ਅਸਿ ਭਾਰੋ॥
ਲੋਚਨ ਲਾਲ ਕਰਾਲ ਦਿਪੈ,ਦੋਉ ਭਾਨ ਬਿਰਾਜਤ ਹੈ ਅਨਿਆਰੋ॥
ਛੁਟੇ ਹੈ ਬਾਲ ਮਹਾ ਬਿਕਰਾਲ, ਲਸੇ ਰਦ ਦੰਤ ਉਜਿਆਰੋ॥
ਛਾਡਤ ਜਵਾਲ ਲਏ ਕਰ ਬਿਯਾਲ, ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ॥
(ਅਖੌਤੀ ਦਸਮ ਗ੍ਰੰਥ ਪੰਨਾ ੮੧੦ )

ਅਤੇ ਇਸ ਮਹਾਕਾਲ ਦਾ ਸਿੱਖ ਬਣਨ ਲਈ ਮਦਿਰਾ ਤੇ ਭਾਂਗ ਪੀਂਣੀ ਪੈਂਦੀ ਹੈ ... "ਮਹਾਕਾਲ ਕੋ ਸਿਖਯ ਕਰਿ, ਮਦਿਰਾ ਭਾਂਗ ਪਿਵਾਇ" । ਗੁਰਬਾਣੀ ਵਿਚ ਇਸ ਮਹਾਕਾਲ ਬਾਰੇ ਇਉਂ ਬਿਆਨ ਕੀਤਾ ਗਿਆ ਹੈ ...

ਜਪਿ ਗੋਬਿੰਦੁ ਗੋਪਾਲ ਲਾਲੁ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾਕਾਲੁ॥੧॥ (ਅੰਕ ੮੮੫)

ਅਰਥ:- ਹੇ ਭਾਈ! ਅਮੋਲਕ ਗੋਪਾਲ ਦਾ ਗੋਬਿੰਦ ਨਾਮ ਜਪ ਕੇ, ਰਾਮ ਦੇ ਨਾਮ ਦਾ ਸਿਮਰਨ ਕਰਕੇ ਤੈਨੂੰ ਆਤਮਕ ਜੀਵਨ ਮਿਲਿਆ ਰਹੇਗਾ; ਫਿਰ ਤੈਨੂੰ ਭਿਆਨਕ ਆਤਮਕ ਮੌਤ ਦੇਣ ਵਾਲਾ ਦੇਵਤਾ ਮਹਾਕਾਲ ਖਾ ਨਹੀਂ ਸਕੇਗਾ …।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top