Share on Facebook

Main News Page

ਨਸ਼ੇ ਨਾਲ਼ੋਂ ਕਿਤੇ ਵੱਧ ਖ਼ਤਰਨਾਕ ਤਾਂ ਇਹ ਆਪੂੰ ਬਣੇ ਅਸਾਧ ਭਰਮ ਗਿਆਨੀ ਤੇ ਕੇਸਾਧਾਰੀ ਬ੍ਰਾਹਮਣ ਨੇ...
-: ਆਤਮਜੀਤ ਸਿੰਘ, ਕਾਨਪੁਰ
04 Jul 2018

ਨਸ਼ੇ ਨਾਲ਼ੋਂ ਕਿਤੇ ਵੱਧ ਖ਼ਤਰਨਾਕ ਤਾਂ ਇਹ ਆਪੂੰ ਬਣੇ ਅਸਾਧ ਭਰਮ ਗਿਆਨੀ ਤੇ ਕੇਸਾਧਾਰੀ ਬ੍ਰਹਾਮਣ ਨੇ । ਨਸ਼ੇ ਛਡਣ ਦੇ ਤਾ ਅੱਜ ਸੰਸਾਰ 'ਚ ੧੦੦ ਤਰ੍ਹਾਂ ਦੇ ਇਲਾਜ ਨੇ, "ਪਰ ਜਿੰਨਾਂ ਨੇ ਲੁਕਾਈ ਨੂੰ 'ਧਰਮ ਦੇ ਨਾਮ 'ਤੇ ਪਾਗਲ ਬਣਾ ਹੋਇਆ ਹੈ, ਉਨ੍ਹਾਂ ਦਾ ਕੋਈ ਇਲਾਜ ਨਹੀਂ ...।

ਇਕ ਪਾਸੇ ਅਸਾਧ ਭਰਮ ਗਿਆਨੀ ਨਸ਼ੇ ਨੂੰ ਗਾਣਿਆਂ ਨੂੰ ਜ਼ਹਿਰ ਦਸਕੇ ਵਿਰੋਧ ਕਰਦੇ ਨੇ, ਤੇ ਦੂਜੇ ਪਾਸੇ ਆਪ ਧਰਮ ਦੇ ਨਾਮ ਹੇਠ ਕਿਤੇ ਵੱਧ ਸਾਲਾਂ ਤੋਂ ਜ਼ਹਿਰ ਫੈਲਾਉਂਦੇ ਆ ਰਹੇ ਹਨ।

ਜਿੰਨਾਂ ਜ਼ਹਿਰ ਇਹ ਅਸਾਧ ਭਰਮ ਗਿਆਨੀਆਂ ਅਤੇ ਕੇਸਾਧਾਰੀ ਬ੍ਰਹਾਮਣਾਂ ਨੇ ਗੱਪ ਕਹਾਣੀਆਂ ਰਾਹੀਂ ਲੁਕਾਈ ਨੂੰ ਵੰਡਿਆਂ ਹੈ ਉਹ ਨਸ਼ੇ ਨਾਲੋਂ ਕਿਤੇ ਵੱਧ ਹੈ ਜੋ ਨਿਤ ਆਤਮਿਕ ਮੌਤੇ ਮਾਰ ਰਿਹਾ ਹੈ। ਜਿਸ ਅਖੌਤੀ ਦਸਮ ਗ੍ਰੰਥ, ਸੂਰਜ ਪ੍ਰਕਾਸ਼ ਗ੍ਰੰਥ ਨੂੰ ਇਹ ਧਰਮ ਗ੍ਰੰਥ ਮੰਨਕੇ ਪੜਦੇ ਨੇ, ਜਿੰਨਾ ਗਦ ਉਨਾਂ ਗ੍ਰੰਥਾਂ 'ਚ ਲਿਖਿਆ ਹੈ, ਸਾਰੇ ਕਲਾਕਾਰ ਨੇ ਅਜਤਕ ਰਲਕੇ ਵੀ ਉਨੇ ਲੱਚਰਤਾ ਵਾਲੇ ਗਾਣੇ ਨਹੀਂ ਗਾਏ ਹੋਣੇ। ਉਹ ਅਖੌਤੀ ਦਸਮ ਗ੍ਰੰਥ ਨੂੰ 'ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੱਸਦੇ ਨੇ, ਜਿਸ ਗ੍ਰੰਥ ਦਾ ਇਕ ਚਰਿੱਤਰ ਵੀ ਬੰਦਾ ਪੜ੍ਹਨ 'ਤੇ ਸੁਣਨ 'ਚ ਸ਼ਰਮ ਮਹਿਸੂਸ ਕਰਦਾ ਹੈ।

...ਅਤੇ ਜਿਸ ਸੂਰਜ ਪ੍ਰਕਾਸ ਗ੍ਰੰਥ ਨੂੰ ਇਹ ਇਤਿਹਾਸ ਦਾ ਸਭ ਤੋਂ ਵੱਡਾ ਸੋਮਾ ਦੱਸਦੇ ਨੇ, ਉਸ ਵਿਚ ਲਿਖਿਆ ਹੈ, ਗੁਰੂ ਗੋਬਿੰਦ ਸਿੰਘ ਸਦਾ ਅਫ਼ੀਮ ਦੀ ਡੱਬੀ ਆਪਣੇ ਕੋਲ ਰੱਖਦੇ ਸੀ, ਆਪ ਵੀ ਰਜਕੇ ਖਾਂਦੇ ਸੀ ਤੇ ਸਿੱਖਾਂ ਨੂੰ ਵੀ ਛੱਕਣ ਵਸਤੇ ਦੇਂਦੇ ਸੀ।

ਭਲਿਓ ਇਸ ਵਿਚ ਕੋਈ ਸ਼ੱਕ ਨਹੀਂ ਨਸ਼ਾ ਮਾੜਾ ਹੈ, ਲੱਚਰਵਾਦ ਮਾੜਾ ਹੈ, ਪਰ ਜੋ ਧਰਮ ਦੇ ਨਾਮ 'ਤੇ ਜ਼ਹਿਰ ਨਸ਼ਾ ਅਸਾਧ ਭਰਮ ਗਿਆਨੀ ਅਤੇ ਕੇਸਾਧਾਰੀ ਬ੍ਰਾਹਮਣ ਫੈਲਾ ਰਹੇ ਨੇ, ਇਸ ਤੋਂ ਖਤਰਨਾਕ ਹੋਰ ਕੋਈ ਜ਼ਹਿਰ ਨਹੀਂ। ਆਓ ਅਸਾਧ ਭਰਮ ਗਿਆਨੀਆਂ ਅਤੇ ਕੇਸਾਧਾਰੀ ਬ੍ਰਹਾਮਣਾਂ ਵਲੋਂ ਫੈਲਾ ਗਏ ਇਸ ਖਤਰਨਾਕ ਨਸ਼ੇ ਤੇ ਜ਼ਹਿਰ ਤੋਂ ਬਚਣ ਲਈ ਗੁਰਬਾਣੀ ਨੂੰ ਆਪ ਪੜ੍ਹੀਏ ਤੇ ਵਿਚਾਰੀਏ ਅਤੇ ਇੰਨਾ ਗੱਪ ਕਹਾਣੀਆਂ ਸੂਰਜ ਪ੍ਰਕਾਸ਼ ਗ੍ਰੰਥ, ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ 'ਤੇ ਪਰਖਣ ਦਾ ਜਤਨ ਕਰੀਏ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top