ਅਸੀਂ
ਹਰ ਵੇਲੇ ਇਹੀ ਆਖਦੇ ਜੋ ਸਿਧਾਂਤ ਗੁਰੂ ਨਾਨਕ ਸਹਿਬ ਦਾ ਸੀ ਉਹੀ ਸਿਧਾਂਤ ਬਾਕੀ ਗੁਰੂ
ਸਾਹਿਬਾਨਾਂ ਦਾ ਵੀ ਸੀ। ਜੇ ਅਸੀਂ ਇਸ ਗੱਲ ਨਾਲ ਸਹਿਮਤ ਹਾਂ, ਫਿਰ ਅਸੀਂ ਗੁਰੂ
ਸਾਹਿਬ ਦੇ ਪੂਰਬਲੇ {ਪਿਛਲੇ} ਜਨਮ ਦੀ ਗੱਲ ਨੂੰ ਕਿਵੇਂ ਸਵੀਕਾਰ ਕਰ ਰਹੇ ਹਾਂ ...
ਅਬ ਮੈ ਅਪਨੀ ਕਥਾ ਬਖਾਨੋ ॥ ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥
ਹੇਮ ਕੁੰਟ ਪਰਬਤ ਹੈ ਜਹਾਂ ॥ ਸਪਤ ਸ੍ਰਿੰਗ ਸੋਭਿਤ ਹੈ ਤਹਾਂ ॥੧॥
ਸਪਤਸ੍ਰਿੰਗ ਤਿਹ ਨਾਮ ਕਹਾਵਾ॥ ਪੰਡਰਾਜ ਜਗ ਜੋਗੁ ਕਮਾਵਾ॥
ਤਹ ਹਮ ਅਧਿਕ ਤਪੱਸਿਆ ਸਾਧੀ ॥ ਮਹਾ ਕਾਲ ਕਾਲਕਾ ਅਰਾਧੀ ॥2॥ {ਅਖੌਤੀ ਦਸਮ ਗ੍ਰੰਥ,
ਪੰਨਾ: ੫੪}
ਸਿਰਫ਼ ਇੰਨਾਂ ਹੀ ਨਹੀਂ ਅਸੀਂ ਇਸ ਗੱਲ ਨੂੰ ਮੰਨਣ ਦੇ ਨਾਲ
ਨਾਲ ਉਸ ਸਥਾਨ 'ਤੇ ਮੱਥੇ ਵੀ ਟੇਕ ਰਹੇ ਜਿਸਦਾ ੧੯੩੨ ਤੋਂ ਪਹਿਲਾਂ ਕੋਈ ਨਾਮੋ ਨਿਸ਼ਾਨ ਨਹੀਂ
ਸੀ।
ਦੂਜੇ ਪਾਸੇ ਗੁਰੂ ਨਾਨਕ ਸਾਹਿਬ ਆਖਦੇ
ਹਨ, ਕਿਸੇ ਨੂੰ ਕੋਈ ਪਤਾ ਹੀ ਨਹੀਂ ਉਹ ਕਿਥੋਂ ਆਉਂਦਾ ਕਿੱਥੇ ਜਾਂਦਾ ਹੈ ...
ਗਉੜੀ ਚੇਤੀ ਮਹਲਾ ੧ ॥
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ ਅਗਨਿ
ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ:
੧੫੬}
ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥ ਜੀਵਿ ਜੀਵਿ ਮੁਏ ਮੁਏ
ਜੀਵੇ ॥
ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ ॥ ਆਗੈ ਪਾਛੈ ਗਣਤ ਨ ਆਵੈ ਕਿਆ
ਜਾਤੀ ਕਿਆ ਹੁਣਿ ਹੂਏ ॥
ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ ॥ {ਗੁਰੂ ਗ੍ਰੰਥ ਸਾਹਿਬ
ਜੀ, ਪੰਨਾ: ੧੨੩੮}
ਮਃ ੧ ॥ ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ
ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥
{ਗੁਰੂ ਗ੍ਰੰਥ ਸਾਹਿਬ ਜੀ, ਪੰਨਾ: ੬੪੮}
ਫਿਰ ਅਸੀਂ ਇਸ ਗੱਲ ਨੂੰ ਕਿਵੇਂ ਸਵੀਕਾਰ ਕਰ ਸਕਦੇ ਹਾਂ, 'ਕਿ
ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਕੱਟ ਕੇ ਇਹ ਆਖਣਗੇ ਕਿ
ਫਲਾਣੇ {ਹੇਮਕੁੰਟ} ਥਾਂ 'ਤੇ ਬੈਠ ਕੇ ਮੈਂ ਤਪ ਕਰਦਾ ਹੁੰਦਾ ਸੀ ...।
ਭਲਿਓ ਇਹ ਲਿਖਤ ਕਿਸੇ ਰਾਮ ਸ਼ਯਾਮ ਦੀ
ਤਾਂ ਹੋ ਸਕਦੀ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ... ਭਲਿਓ ਅੱਜੇ ਵੀ ਸਮਾਂ
ਹੈ ਇਸ ਕੂੜ ਕਿਤਾਬ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗੋ, ਤਾਂ ਕਿ ਜੀਵਨ
ਸਫਲਾ ਹੋ ਸਕੇ।