ਹਮ
ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥
ਅੱਜ ਅਸੀਂ ਹਰ ਕਿਸੇ ਨੂੰ ਧੜੇ ਨਾਲ ਸੰਬਧਿਤ ਕਰ ਦਿੱਤਾ ਹੈ ਉਹ ਇਸ ਧੜੇ ਦਾ, ਉਹ ਉਸ ਧੜੇ
ਦਾ, ਉਹ ਫਲਾਣੇ ਧੜੇ ਦਾ, ਸਿਰਫ਼ ਇੰਨਾ ਹੀ ਨਹੀਂ ਅੱਜ ਅਸੀਂ ਸ਼ਹੀਦ ਸਿੰਘਾਂ ਨੂੰ ਵੀ ਧੜਿਆਂ
ਵਿਚ ਵੰਡ ਦਿੱਤਾ ਹੈ। ਭਾਈ ਮਨੀ ਸਿੰਘ ਸਾਡੇ ਜਥੇਬੰਦੀ ਹਨ, ਬਾਬਾ ਦੀਪ ਸਿੰਘ ਸਾਡੇ
ਜਥੇਬੰਦੀ ਦੇ ਹਨ, ਭਾਈ ਤਾਰੂ ਸਿੰਘ ਸਾਡੇ ਜਥੇਬੰਦੀ ਦੇ ਹਨ ...।
ਓਇ ਭਲਿਓ ਇੰਨਾ ਸ਼ਹੀਦ ਸਿੰਘਾਂ ਦੀ ਕੋਈ ਜਥੇਬੰਦੀ, ਕੋਈ ਧੜਾ ਨਹੀਂ ਸੀ
... ਇੰਨਾ ਦੀ ਇੱਕੋ
ਜਥੇਬੰਦੀ, ਇਕੋ ਧੜਾ ਸੀ, ਉਹ ਸੀ 'ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ' ਜੀ ਹੋਰ ਕੋਈ ਨਹੀਂ "ਹਮ
ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ" ।
ਓਇ ਭਲਿਓ ਸ਼ਹੀਦ ਸਿੰਘਾਂ ਨੂੰ ਧੜਿਆਂ ਵਿਚ ਵੰਡਣ ਵਾਲਿਓ! ਦੱਸੋ ਵਡੇ ਘੱਲੂਘਾਰੇ, ਛੋਟੇ
ਘੱਲੂਘਾਰੇ ਅਤੇ ਸਾਕਾ ਨਨਕਾਣਾ ਸਾਹਿਬ ਵਿਚ ਸ਼ਹੀਦ ਹੋਣ ਵਾਲੇ ਸ਼ਹੀਦ ਸਿੰਘ ਸਿੰਘੜੀਆਂ ਬੱਚੇ
ਕਿਹੜੇ ਧੜੇ ਨਾਲ ਸੰਬਧਿਤ ਸਨ
...? ਭਲਿਓ ਇੰਝ ਹੀ ਨਾ ਆਖੀ ਜਾਓ, ਉਹ ਉਸ ਧੜੇ ਨਾਲ
ਸੰਬਧਿਤ, ਉਹ ਇਸ ਧੜੇ ਨਾਲ ਸੰਬਿਧਤ ਹਨ, ਗੁਰੂ ਤੋਂ ਵੱਡਾ ਹੋਰ ਕੋਈ ਧੜਾ ਨਹੀਂ।