ਬੰਤਾ ਸਿੰਘ ਉਰਫ਼ ਬੰਟੀ
ਭਈਆ ਨਾਰੀਅਲ ਸਪੈਸ਼ਲਿਸਟ ਦੀ ਗੱਪ ਦਰਖਤ ਨੂੰ ਮਠਿਆਈ ਲਗਣ ਤੋਂ
ਬਾਅਦ ਲੋਕਾਂ ਦਾ ਕਹਿਣਾ ਇੰਝ ਹੀ ਤਰਕ ਨਾ ਕਰਿਆ ਕਰੋ ...
ਓਇ ਭਲਿਓ ! ਗੁਰਬਾਣੀ ਵਿਚ ਕਰਾਮਾਤ ਲਈ ਕੋਈ ਥਾਂ ਨਹੀਂ,
ਇਹ ਸਭ ਬ੍ਰਹਾਮਣ ਦੀ ਬਣਾਈਆਂ ਹੋਈਆਂ ਕਹਾਣੀਆਂ ਹਨ ...।
ਓਇ ਭਲਿਓ ਹੋਵੇ ਕੋਈ ਦੁਨਿਆਂ ਵਿਚ ਇਹੋ ਜਿਹਾ
ਰੁੱਖ 'ਤੇ ਵਿਖਾਓ ਜਿਸ ਵਿਚ ਮਠਿਆਈਆਂ ਲਗੀਆਂ ਹੋਵਣ ... ਇੰਝ ਹੀ
ਨਾ ਆਖੀ ਜਾਓ ਹੋ ਸਕਦਾ ਹੈ ਜੀ, ਹੋ ਸਕਦਾ ਹੈ ...।
ਭਲਿਓ! ਰੁੱਖ ਦਾ ਕੰਮ ਛਾਂ ਦੇਣਾ ਹੈ, ਫੱਲ ਦੇਣਾ
ਹੈ, ਆਕਸੀਜਨ ਦੇਣਾ ਹੈ, ਨਾ ਕਿ ਮਠਿਆਈ ਦੇਣਾ ... ਅਤੇ ਭਲਿਓ ਜੇ
ਕੋਈ ਇਹੋ ਜਿਹੀ ਗੱਲ ਹੁੰਦੀ ਜਾਂ ਇਹੋ ਵਰਤਾਰਾ ਹੁੰਦਾ ਤੇ ਕੀ ਭਾਈ ਗੁਰਦਾਸ
ਜੀ ਇਸ ਗੱਲ ਨੂੰ ਬਿਆਨ ਨਾ ਕਰਦੇ, ਜੋ ਗੁਰੂ ਸਾਹਿਬਾਨਾਂ ਦੇ ਸਮਕਾਲੀਨ ਹੋਏ
ਹਨ। ਨਾਲੇ ਐਸੀ ਅਣਹੋਣੀਆਂ... ਧੂਤੇ ਤਾਂ ਮੰਨ ਸਕਦੇ ਹਨ, ਜਾਗਦੇ ਸਿੱਖ ਨਹੀਂ।
ਇਹੋ ਜਿਹੀ ਕੂੜ ਸਾਖੀਆਂ ਬ੍ਰਹਾਮਣ ਦੀਆਂ ਘੜੀਆਂ
ਹੋਈਆਂ ਹਨ, ਜੋ ਲੁਕਾਈ ਨੂੰ ਲੁੱਟਣ ਅਤੇ ਵਾਹ ਵਾਹ ਖੱਟਣ ਲਈ ਬਣਾਈਆਂ ਹੋਈਆਂ
ਹਨ, ਬ੍ਰਹਾਮਣ ਦਾ ਕੰਮ ਹੀ ਲੋਕਾਂ ਨੂੰ ਕਰਾਮਾਤ ਦੇ ਜਾਲ ਵਿਚ ਫੱਸਾ ਕੇ
ਲੁੱਟਣਾ ਹੈ।
ਕਰਾਮਾਤ ਦੀ ਸਾਖੀਆਂ
ਸੁਣਾਉਣ ਵਾਲੇ ਬਨਾਰਸ ਦੇ ਠੱਗ ਤੋਂ ਵੱਧ ਹੋਰ ਕੁਝ ਨਹੀਂ, ਜਿਸ ਤਰਾਂ
ਬ੍ਰਹਾਮਣ ਧੋਤੀ ਤੇ ਜਨੇਊ ਪਾ ਕੇ ਲੁਕਾਈ ਲੁੱਟ ਰਹਿਆ ਹੈ ਉਸ ਹੀ ਤਰਾਂ
ਸਿੱਖੀ ਦਾ ਬਾਣਾ ਪਾ ਕੇ ਇਹੋ ਜਿਹੇ ਕੇਸਾਧਾਰੀ ਪਾਂਡੇ ਲੋਕਾਂ ਨੂੰ ਕਰਾਮਾਤ
ਨਾਲ ਜੋੜ ਕੇ ਸਿੱਖੀ ਬੇੜਾ ਡੋਬ ਰਹੇ ਹਨ, ਇਹੋ ਜਿਹਾ ਲਈ ਰੱਬ ਇਕ ਖਿਡੌੜੇ
ਵਾਂਗ, ਗੁਰਬਾਣੀ ਦਾ ਫੁਰਮਾਨ ...
ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ
ਖਿਲਉਨਾ ਜਾਨਾਂ ॥