Share on Facebook

Main News Page

ਅਧਰਮੀ ਕੌਣ ...?
-: ਆਤਮਜੀਤ ਸਿੰਘ, ਕਾਨਪੁਰ
290818

ਅਜੋਕੇ ਸਮੇਂ ਵਿਚ ਜੇ ਝਾਤ ਮਾਰੀਏ ਤਾਂ ਧਰਮ ਦੇ ਬੁਰਕੇ ਵਿਚ ਅਧਰਮ ਦਾ ਪ੍ਰਚਾਰ ਕਰਨ ਵਾਲੇ ਹੋਰ ਕੋਈ ਨਹੀਂ... ਇਹ ਟਕਸਾਲਾਂ, ਠਾਠਾਂ, ਦਰਬਾਰਾਂ ਤੇ ਸਾਧਾਂ ਦੇ ਡੇਰੇ ਹਨ, ਹੋਰ ਕੋਈ ਨਹੀਂ ...।

ਗੁਰਬਾਣੀ ਦਾ ਫੁਰਮਾਨ ਹੈ ...
ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥ ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥

ਜੇ ਅਧਰਮ ਨੂੰ ਧਰਮ ਦਾ ਬੁਰਕਾ ਪਾਇਆ ਜਾ ਰਿਹਾ ਹੈ ਤਾਂ ਅਧਰਮ ਕਿਸ ਨੂੰ ਕਿਹਾ ਜਾਵੇਗਾ? ਜੇ ਮਨੁੱਖਤਾ 'ਤੇ ਜਾਨਲੇਵਾ ਹਮਲੇ ਕਰਨ ਵਾਲੇ ਧਰਮੀ ਹਨ, ਸੰਤ ਹਨ, ਬ੍ਰਹਿਮ ਗਿਆਨੀ ਹਨ, ਜ਼ੋਰੋ ਜ਼ੁਲਮ ਕਰਨ ਵਾਲੇ ਧਰਮੀ ਹਨ, ਹਰ ਥਾਂ ਸ਼ੋਰੋ ਗੁਲ ਕਰਨ ਵਾਲੇ ਧਰਮੀ ਹਨ, ਮਨੁੱਖਤਾ ਵਿੱਚ ਵਖਰੇਵੇਂ ਪਾਉਣ ਵਾਲੇ ਧਰਮੀ ਹਨ, ਦੂਜਿਆਂ ਦੀ ਪੱਤ ਮਿਟੀ ਵਿੱਚ ਰੋਲਣ ਵਾਲੇ ਧਰਮੀ ਹਨ, ਕਰਮਕਾਂਡੀ ਪੁਜਾਰੀ ਧਰਮੀ ਹਨ, ਤਾਂ ਅਧਰਮੀ ਕਿਨਾ ਨੂੰ ਕਿਹਾ ਜਾਵੇਗਾ?

ਧਰਮ ਦਾ ਬੁਰਕਾ ਪਾ ਕੇ ਅਧਰਮੀਆਂ ਨੇ ਸਦੀਆਂ ਤੋਂ ਭੋਲੀ ਭਾਲੀ ਜਨਤਾ ਨੂੰ ਭਰਮਾਂ ਤੇ ਕਰਮ ਕਾਂਡਾਂ ਦੇ ਬੋਝ ਥੱਲੇ ਦਬਾ ਕੇ ਉਹਨਾਂ ਦਾ ਖੂਨ ਚੂਸਿਆ ਹੈ। ਅਤੇ ਜਦੋਂ ਵੀ ਕਿਸੇ ਨੇ ਇਹਨਾਂ ਭਰਮ ਭੁਲੇਖਿਆਂ ਤੇ ਕਰਮ ਕਾਂਡਾਂ ਦਾ ਵਿਰੋਧ ਕੀਤਾ ਤਾਂ ਇਹਨਾਂ ਧਰਮ ਦੇ ਫਰੇਬੀਆਂ ਤੇ ਪਖੰਡੀਆਂ ਨੇ ਉਹਨਾਂ ਨੂੰ ਸੂਲੀ ਤੇ ਚ੍ਹਾੜ ਦਿੱਤਾ, ਕਤਲ ਕਰ ਦਿੱਤਾ, ਤੱਤੀਆਂ ਤਵੀਆਂ ਤੇ ਬਿਠਾ ਦਿੱਤਾ, ਖਲ ਉਧੇੜ ਦਿੱਤੀ, ਜ਼ਹਿਰ ਦੇ ਦਿੱਤੀ, ਚਰਖੜੀਆਂ ਤੇ ਚ੍ਹਾੜ ਦਿੱਤਾ, ਆਰਿਆਂ ਨਾਲ ਚੀਰਿਆ, ਦੇਗਾਂ ਵਿਚ ਉਬਾਲ ਦਿੱਤਾ… ਇਹ ਜ਼ੁਲਮ ਦੇ ਫਤਵੇ ਲਾਉਣ ਵਾਲੇ ਅਧਰਮੀਆਂ ਨੇ ਧਰਮ ਦੇ ਬੁਰਕੇ ਵਿੱਚ ਹੀ ਜ਼ੁਲਮ ਕੀਤੇ ਸਨ।

ਅੱਜ ਵੀ ਉਹੀ ਕੁੱਝ ਹੋ ਰਿਹਾ ਹੈ, ਉਹੀ ਜ਼ਾਲਮ ਧਰਮ ਦੇ ਬੁਰਕਿਆਂ ਵਿੱਚ ਸੱਚ ਤੇ ਚਲਣ ਵਾਲਿਆਂ ਨੂੰ, ਕਰਮ ਕਾਂਡਾਂ ਤੋਂ ਮੁਕਤੀ ਦਾ ਹੋਕਾ ਦੇਣ ਵਾਲਿਆਂ ਨੂੰ, ਅਧਰਮੀਆਂ ਦੇ ਹਕੂਮਤੀ ਪੰਜੇ ਵਿਚੋਂ ਮੁਕਤ ਕਰਾਉਣ ਵਾਲਿਆਂ ਨੂੰ, ਗੁਰਮਤ ਪ੍ਰਚਾਰਨ ਵਾਲਿਆਂ ਨੂੰ, ਜਾਨੋ ਮਾਰ ਰਹੇ ਹਨ, ਡਰਾ ਧਮਕਾ ਰਹੇ ਹਨ, ਜ਼ੋਰੋ ਜ਼ੋਰੀਂ ਆਪਣੀ ਮਨਮੱਤ ਨੂੰ ਮਨਵਾ ਰਹੇ ਹਨ। ਕੋਈ ਬੇਅਕਲ ਹੀ ਇਹਨਾਂ ਗੁੰਡਿਆਂ ਨੂੰ ਧਰਮੀ ਮੰਨੇਗਾ। ਬੀਤੇ ਸਮਿਆਂ ਵਿੱਚ ਧਰਮੀ ਲੋਕ ਮਨੁਖੀ ਭਲਾਈ, ਏਕਤਾ ਤੇ ਦੂਜਿਆਂ ਦੇ ਹੱਕਾਂ ਲਈ ਜਾਨਾਂ ਵਾਰ ਗਏ ਪਰ ਮੌਜੂਦਾ ਸਮੇ ਅੰਦਰ ਮਨੁਖੀ ਹੱਕਾਂ ਨੂੰ ਖੋਣ੍ਹ ਵਾਲੇ, ਵਖਰੇਵੇਂ ਪਾਉਣ ਵਾਲੇ ਤੇ ਜਾਨਾਂ ਲੈਣ ਵਾਲੇ ਹੀ ਧਰਮੀ ਬਣੇ ਬੈਠੇ ਹਨ। ਅਗਰ ਇਹ ਸਾਰੇ ਧਰਮੀ ਹਨ ਤਾਂ ਅਧਰਮੀ ਕਿਨ੍ਹਾਂ ਨੂੰ ਕਿਹਾ ਜਾਵੇ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top