Share on Facebook

Main News Page

ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ
-: ਆਤਮਜੀਤ ਸਿੰਘ, ਕਾਨਪੁਰ
110918

ਅੱਜ ਦੁਨੀਆ ਵੱਲ ਝਾਤ ਮਾਰੀਏ ਤਾਂ ਕੋਈ ਵਿਰਲਾ ਹੀ ਹੋਵੇਗਾ ਜੋ ਸਾਹ {ਮਾਲਕ ਪ੍ਰਭੂ, ਅਕਾਲ ਪੁਰਖ} ਦਾ ਦਿਵਾਨਾ ਹੋਵੇ, ਉਲਟਾ ਖੜਗਕੇਤ ਅਸਿਧੁਜ ਚੰਡੀ ਕਾਲਕਾ ਮਹਾਕਾਲ ਸ਼ਿਵਾ ਦੇ ਦਿਵਾਨੇ ਬਹੁਤ ਮਿਲ ਜਾਣਗੇ ...। ਸਿੱਖ ਕੌਮ ਦੀ ਉਮਰ ਕੋਈ ਲੰਬੀ ਨਹੀਂ ਹੈ। ਜਦੋਂ ਸਿੱਖ ਕੌਮ ਨੂੰ ਕਿਸੇ ਬਾਹਰਲੇ ਨੇ ਚੁਣੌਤੀ ਦਿੱਤੀ ਹੈ ਤਾਂ ਅਸੀਂ ਸ਼ਹੀਦੀਆਂ ਦੇ ਦਰਿਆ ਵਗਾ ਦਿੱਤੇ। ਹੁਣ ਦੀ ਸਥਿੱਤੀ ਵਿੱਚ ਸਿੱਖ ਕੌਮ ਨੂੰ ਸਭ ਤੋਂ ਵੱਧ ਚੁਣੌਤੀਆਂ ਆਪਣਿਆਂ ਵਲੋਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਕੁੱਝ ਹੋਰ ਹੈ, ਪਰ ਅਸੀਂ ਪਰਚਾਰ ਕੋਈ ਹੋਰ ਹੀ ਕਰ ਰਹੇ ਹਾਂ ...।

ਗੁਰੂ ਨਾਨਕ ਸਾਹਿਬ ਜੀ ਨੇ ਵੀ ਇਕ ਦੀ ਹੀ ਗੱਲ ਕੀਤੀ ਹੈ ਅਤੇ ਸਾਰੀ ਮਨੁੱਖਤਾ ਨੂੰ ਇਕ ਨਾਲ ਜੋੜਨ ਦਾ ਜਤਨ ਕੀਤਾ ਤੇ ਇਕ ਦਾ ਹੀ ਦਿਵਾਨਾ {ਆਸ਼ਕ, ਪ੍ਰੇਮੀ} ਬਣ ਕੇ ਰਹੇ ਹਨ ... ਪਰ ਅੱਜ ਸਾਡੇ ਵਿਚਕਾਰ ਨਾ 'ਇਕ ਦੀ ਗੱਲ ਹੋ ਰਹੀ ਹੈ ਤੇ ਨਾ ਹੀ ਸਾਨੂੰ ਇਕ ਨਾਲ ਜੋੜਨ ਦਾ ਜਤਨ ਕੀਤਾ ਜਾ ਰਿਹਾ ਹੈ ... ਸਾਡੇ ਦਿਨ ਦੀ ਸ਼ੁਰਆਤ ਵੀ ਖੜਗਕੇਤ ਮਹਾਕਾਲ ਅਸਿਧੁਜ ਨਾਲ ਹੁੰਦੀ ਹੈ ਅਤੇ ਨਿਤ ਅਰਦਾਸ ਵਿਚ ਵੀ ਭਗੌਤੀ {ਦੁਰਗਾ} ਨੂੰ ਗੁਰੂ ਸਾਹਿਬਾਨਾਂ ਤੋਂ ਪਹਿਲੇ ਧਿਆਉਂਦੇ ਹਾਂ ਉਹ ਇਕ ਵਾਰ ਨਹੀਂ ਤਿੰਨ-ਤਿੰਨ ਵਾਰ ... ਫਿਰ ਸਾਡੀ ਦਿਨ-ਚਰਿਆ ਵਿਚ ਇਕ ਦੀ ਗੱਲ ਰਹੀ ਹੀ ਕਿਥੇ। ਅਤੇ ਸਾਡੀ ਸਟੇਜਾਂ ਤੇ ਵੀ ਇਕ ਦਾ ਗੱਲ ਨਹੀਂ ਹੋ ਰਹੀ, ਸਗੋਂ ਭਗਉਤੀ ਚੰਡੀ ਦੁਰਗਾ ਮਹਾਕਾਲ ਸ਼ਿਵਾ ਖੜਗਕੇਤ ਅਸਿਧੁਜ ਨੂੰ ਪ੍ਰਮੁਖਤਾ ਦਿੱਤੀ ਜਾ ਰਹੀ ਹੈ ਤੇ ਸਾਨੂੰ ਇਸ ਦਾ ਉਪਾਸਕ ਬਣਾਇਆ ਜਾ ਰਿਹਾ ਹੈ।

ਭਲਿਓ ਚੰਡੀ ਮਹਾਕਾਲ ਕਾਲਕਾ ਖੜਗਕੇਤ ਅਸਿਧੁਜ ਦੇ ਉਪਾਸਕ ਬਣਨ ਦੀ ਥਾਂ 'ਤੇ ... ਦਿਵਾਨਾ ਬਣੋ ਬਾਪੂ ਨਾਨਕ ਵਾਂਗ ਇਕ {ੴ, ਅਕਾਲ ਪੁਰਖ} ਦੇ ਅਤੇ ਹਿਕ ਠੋਕ ਕੇ ਬਾਬਾ ਕਬੀਰ ਜੀ ਵਾਂਗ ਜਵਾਬ ਦੇਵੋ ...

ਜਬ ਹਮ ਏਕੋ ਏਕੁ ਕਰਿ ਜਾਨਿਆ ॥ ਤਬ ਲੋਗਹ ਕਾਹੇ ਦੁਖੁ ਮਾਨਿਆ ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top