Share on Facebook

Main News Page

ਅਖੌਤੀ ਦਸਮ ਗ੍ਰੰਥ ਅਨੁਸਾਰ ਕੰਨ ਦੀ ਮੈਲ ਤੋਂ ਸ੍ਰਿਸਟੀ ਬਣੀ ...
-: ਆਤਮਜੀਤ ਸਿੰਘ, ਕਾਨਪੁਰ
041018

ਅੱਜ ਸੋਚਿਆ ਅਖੌਤੀ ਲਿਖਤ {ਦਸਮ ਗ੍ਰੰਥ} ਦੇ ਕਵਿ ਰਾਮ ਸ਼ਯਾਮ ਕਾਲ ਵਾਂਗ ਕੰਨ ਦੀ ਮੈਲ ਕੱਢ ਕੇ ਸੁਟ ਕੇ ਵੇਖੀਏ ਕੀ ਕੰਨ ਦੀ ਮੈਲ ਨਾਲ ਵੀ ਸ੍ਰਿਸਟੀ ਸਜਦੀ ਹੈ ਜਾਂ ਕੋਈ ਸ਼ਰੀਰ ਧਾਰਨ ਕਰਦਾ ਹੈ ... ਪਰ ਫਿਰ ਯਾਦ ਆਇਆ ਇਹੋ ਜਿਹੀ ਗੱਲਾਂ ਤਾਂ ਸਿਰਫ਼ ਅਖੌਤੀ ਲਿਖਤ ਵਿੱਚ ਤਾਂ ਹੋ ਸਕਦੀਆਂ ਅਸਲ ਜਿੰਦਗੀ ਵਿਚ ਨਹੀਂ ...

ਏਕ ਸ੍ਰਵਣ ਤੇ ਮੈਲ ਨਿਕਾਰਾ ॥ ਤਾ ਤੇ ਮਧੁ ਕੀਟਬ ਤਨ ਧਾਰਾ ॥
ਦੁਤੀਯੈ ਕਾਨ ਤੇ ਮੈਲ ਨਿਕਾਰੀ ॥ ਤਾ ਤੇ ਭਈ ਸ੍ਰਿਸਟਿ ਇਹ ਸਾਰੀ ॥

{ਅਖੌਤੀ ਦਸਮ ਗ੍ਰੰਥ, ਪੰਨਾਂ ਨੰ.੪੭}

ਸ੍ਰਿਸਟੀ ਪ੍ਰਤੀ ਗੁਰਬਾਣੀ ਦਾ ਸਿਧਾਂਤ ਹੈ ...

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
{ਗੁਰੂ ਗ੍ਰੰਥ ਸਾਹਿਬ ਜੀ}

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਫ ਸਾਫ ਇਹ ਹੁਕਮ ਕਰਦੀ ਹੈ ਕਿ, ਇਹ ਸ੍ਰਿਸ਼ਟੀ ਕਿਸ ਵੇਲੇ, ਕਿਸ ਤਾਰੀਖ ਨੂੰ , ਕਿਸ ਦਿਹਾੜੇ, ਕਿਸ ਰੁੱਤ ਅਤੇ ਕਿਸ ਮਹੀਨੇ ਨੂੰ ਅਪਣੇ ਅਕਾਰ ਵਿੱਚ ਆਈ ? ਇਸ ਬਾਰੇ, ਵੱਡੇ ਵੱਡੇ ਪੰਡਿਤਾਂ ਅਤੇ ਵਿਗਿਆਨੀਆਂ ਨੂੰ ਵੀ ਪਤਾ ਨਹੀਂ ਲੱਗ ਸਕਿਆ । ਪੁਰਾਣੀਆਂ ਲਿਖਤਾਂ, ਅਤੇ ਧਰਮ ਗ੍ਰੰਥਾਂ ਵਿੱਚ ਵੀ ਇਸ ਦਾ ਕੋਈ ਜਿਕਰ ਨਹੀਂ ਮਿਲਦਾ । ਇਸਨੂੰ ਬਨਾਉਣ ਵਾਲਾ ਕਰਤਾਰ ਹੀ ਜਾਂਣਦਾ ਹੈ ਕਿ ਇਸ ਦੀ ਰਚਨਾਂ ਉਸਨੇ ਕਦੋਂ ਅਤੇ ਕਿਵੇਂ ਕੀਤੀ ਸੀ ।

ਭਲਿਓ ਅਖੌਤੀ ਲਿਖਤ {ਦਸਮ ਗ੍ਰੰਥ} ਦਾ ਇਹ ਸ੍ਰਿਸਟੀ ਰਚਨਾ ਦਾ ਇਹ ਸਿਧਾਂਤ "ਅਰਬਦ ਨਰਬਦ ਧੁੰਧੂਕਾਰਾ" ਗੁਰਬਾਣੀ ਅਤੇ ਵਿਗਿਆਨਕ ਖੋਜ ਦੇ ਵਿਰੁੱਧ ਹੈ। ਕੰਨਾਂ ਦੀ ਮੈਲ ਨਾਲ ਸੰਸਾਰ ਰਚਨਾ ਕਿਵੇਂ? ਕੀ ਪਰਮਾਤਮਾ ਸ਼ਰੀਰਧਾਰੀ ਹੈ?

ਭਲਿਓ ਬਚਿਤਰੀਓ ਇਹੋ ਜਿਹੀ ਗੱਪਾਂ ਸਿਖਾਉਣ ਵਾਲੀ ਅਖੌਤੀ ਲਿਖਤ ਨੂੰ ਤੁਸੀਂ ਤਾਂ ਮੰਨ ਸਕਦੇ ਹੋ...
ਪਰ "ਇਕਾ ਬਾਣੀ ਇਕੁ ਗੁਰੁ ਇਕੋ ਸਬਦਿ ਵੀਚਾਰਿ" ਨੂੰ ਮੰਨਣ ਵਾਲੇ ਕਦੇ ਨਹੀਂ ਮੰਨ ਸਕਦਾ ...।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top