Share on Facebook

Main News Page

ਗੁਰੂ ਨਾਨਕ ਸਾਹਿਬ ਦੇ ਫਲਸਫ਼ੇ ਤੇ ਬਚਿੱਤਰ ਨਾਟਕ ਕਵਿ ਦੇ ਫਲਸਫ਼ੇ ਵਿਚ ਕਿੰਨਾ ਅੰਤਰ ਹੈ ....?
-: ਆਤਮਜੀਤ ਸਿੰਘ, ਕਾਨਪੁਰ 130119

ਗੁਰੂ ਨਾਨਕ ਦਾ ਫਲਸਫ਼ਾ ਨਿਰਮਲ ਪੰਥ ਸੀ, ਉਨਾਂ ਨੇ ਕਿਸੇ ਨੂੰ ਵੀ 'ਇਕ ਦੇ ਰਾਹ' 'ਤੇ ਤੁਰਨ ਲਈ ਜਬਰਦਸਤੀ ਨਹੀਂ ਕੀਤੀ, ਸਗੋਂ ਉਨਾਂ ਦੁਆਰਾ ਕੀਤੇ ਕਰਮਾਂ ਤੋਂ ਉਨਾਂ ਨੂੰ ਸੁਚੇਤ ਕੀਤਾ 'ਕਿ ਇੰਝ 'ਇਕ' ਦੀ ਪ੍ਰਾਪਤੀ ਨਹੀਂ ਹੋ ਸਕਦੀ .... ਅਤੇ ਗੁਰੂ ਨਾਨਕ ਸਾਹਿਬ ਦੀ ਨਜਰ ਵਿਚ ਨਾ ਕੋਈ ਦੁਸਮਨ ਸੀ ਨਾ ਕੋਈ ਵੈਰੀ ਸੀ ਤੇ ਨਾ ਹੀ ਕੋਈ ਬਿਗਾਨਾ ....

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥ {ਅੰਕ:੧੨੯੯}
ਨਾ ਕੋ ਦੁਸਮਨੁ ਦੋਖੀਆ ਨਾਹੀ ਕੋ ਮੰਦਾ ॥ {ਅੰਕ:੪੦੦}

ਇਕ ਪਾਸੇ ਗੁਰ ਨਾਨਕ ਦਾ ਫਲਸਫ਼ਾ ਹੈ, ਦੂਜੇ ਪਾਸੇ ਬਚਿਤਰ ਨਾਟਕ ਦਾ ਕਵੀ ਹੈ, ਜੋ ਦੁਸਟ ਤੇ ਦੋਖੀਆਂ ਨੂੰ ਪਕੜ ਕੇ ਪਛਾੜਨ ਦੀ ਗੱਲ ਕਰ ਰਿਹਾ ਹੈ ....

ਜਹਾਂ ਜਹਾਂ ਤੁਮ ਧਰਮ ਬਿਥਾਰੋ, ਦੁਸਟ ਦੋਖਿਅਨ ਕੋ ਪਕਰ ਪਛਾਰੋ॥

ਹੁਣ ਉਹ ਸੋਚਣ ਜੋ ਦਿਨ ਰਾਤ ਅੱਖਾਂ ਮੀਚ ਕੇ "ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ" ਪੜ੍ਹ ਰਹੇ ਹਨ, ਇਸ ਵਿਚ ਕਿਹੜੇ ਦੁਸਟ ਤੇ ਦੋਖੀਅਨ ਨੂੰ ਪਛਾੜਨ ਤੇ ਸ਼ਤਰੂਆਂ ਨੂੰ ਮਾਰਨ ਦੀ ਗੱਲ ਹੋ ਰਹੀ ਹੈ।

ਹੁਣ ਉਪਰ ਵਾਲੀ ਪੰਕਤੀ ਪੜ੍ਹ ਕੇ ਸੋਚੋ ਲਿਖਾਰੀ ਧਰਮ ਦਾ ਵਿਸਤਾਰ ਕਰਨ ਲਈ ਕਿਹੜੇ ਦੁਸਟ ਤੇ ਸ਼ਤਰੂਆਂ ਨੂੰ ਮਾਰਨ ਦੀ ਗੱਲ ਕਰ ਰਿਹਾ ਹੈ .... 'ਕਿ ਧਰਮ ਦੇ ਸ਼ੱਤ੍ਰੂ ਜਾਂ ਦੁਸਟ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹਨ ਜਾਂ ਉਹ ਜੋ ਧਰਮ ਨੂੰ ਅੱਗੇ ਨਹੀਂ ਵੱਧਣ ਦੇ ਰਹੇ, ਗੁਰਬਾਣੀ ਤਾਂ ਕਾਮ ਕ੍ਰੋਧ ਨੂੰ ਵੱਸ ਵਿਚ ਕਰਨ ਦੀ ਗੱਲ ਕਰਦੀ ਹੈ "ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ" .... ਸਿਰਫ਼ ਇੰਨਾਂ ਹੀ ਨਹੀਂ ਲਿਖਾਰੀ ਧਰਮ ਦੇ ਵਿਸਤਾਰ ਲਈ ਅਸੰਤਾਂ {ਦੁਸਟ ਤੇ ਦੋਖਿਅਨ} ਨੂੰ ਜੜੋਂ ਪੁੱਟਣ ਦੀ ਗੱਲ ਕਰ ਰਿਹਾ ਹੈ "ਧਰਮ ਚਲਾਵਨ ਸੰਤ ਉਬਾਰਨ, ਦੁਸਟ ਸਭਨ ਕੋ ਮੂਲ਼ ਉਪਾਰਨ" .... ਸੋਚੋ 'ਕਿ ਗੁਰ ਨਾਨਕ ਦਾ ਫਲਸਫ਼ਾ ਇਹ ਕਹਿੰਦਾ ਹੈ!!!

ਗੁਰ ਨਾਨਕ ਦੇ ਫਲਸਫ਼ੇ ਵਿਚ ਮਿਤ੍ਰ ਤੇ ਸਤ੍ਰ ਇਕ ਸਮਾਨ ਹਨ, ਗੁਰਬਾਣੀ ਦਾ ਫੁਰਮਾਣ ਹੈ ..

ਮਿਤ੍ਰ ਸਤ੍ਰੁ ਸਭ ਏਕ ਸਮਾਨੇ ਜੋਗ ਜੁਗਤਿ ਨੀਸਾਨੀ ॥ {ਅੰਕ:੪੯੬}
ਮਿਤ੍ਰ ਸਤ੍ਰੁ ਨ ਕਛੂ ਜਾਨੈ ਸਰਬ ਜੀਅ ਸਮਤ ॥ {ਅੰਕ:੧੦੧੮}

ਭਲਿਓ ਆਪ ਪੜ੍ਹੋ ਤੇ ਫੈਸਲਾ ਕਰੋ, ਗੁਰ ਨਾਨਕ ਸਾਹਿਬ ਦੇ ਫਲਸਫ਼ੇ ਤੇ ਬਚਿੱਤਰ ਨਾਟਕ ਕਵਿ ਦੇ ਫਲਸਫ਼ੇ ਵਿਚ ਕਿੰਨਾ ਅੰਤਰ ਹੈ ....? ਅਤੇ ਸੋਚੋ ਇਹ ਲਿਖਤ ਦਸਮ ਪਾਤਸ਼ਾਹ ਦੀ ਹੋ ਸਕਦੀ ਹੈ ਜਾਂ ਦਸਮ ਪਾਤਸ਼ਾਹ ਤੇ ਗੁਰ ਨਾਨਕ ਸਾਹਿਬ ਦੇ ਫਲਸਫ਼ੇ ਵਿਚ ਅੰਤਰ ਹੋ ਸਕਦਾ ਹੈ, ਮੇਰੀ ਨਜ਼ਰ ਵਿਚ ਤਾਂ ਨਹੀਂ ... ਤੁਹਾਡਾ ਤੁਸੀਂ ਜਾਣੋਂ …।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top