Share on Facebook

Main News Page

ਚੌਪਈ ਦੇ "ਸਿਖ੍ਯ ਉਬਾਰਿ ਅਸਿਖ੍ਯ ਸੰਘਰੋ ॥" ਬੋਲ ਕਿਸੇ ਅਨਮਤੀ ਕਵੀ ਹੋ ਸਕਦੇ ਹਨ, ਗੁਰੂ ਸਾਹਿਬ ਦੇ ਨਹੀਂ
-: ਆਤਮਜੀਤ ਸਿੰਘ, ਕਾਨਪੁਰ 080219

ਜਦੋਂ ਵੀ ਝਾਤ ਮਾਰਦਾ ਹਾਂ ਬਚਿੱਤਰ ਨਾਟਕ ਗ੍ਰੰਥ ਵਿਚ ਕਵਿ ਰਾਮ ਕਵਿ ਸਯਾਮ ਦੀ ਅਗਿਆਨਤਾ ਹੀ ਵਿਖਾਈ ਪੈਂਦੀ ਹੈ, ਅਤੇ ਹੈਰਾਨਗੀ ਹੁੰਦੀ ਪੜ੍ਹਨ ਵਾਲਿਆਂ ਤੇ ਉਹ ਕਿਸ ਮੂੰਹ ਨਾਲ "ਸਿਖ੍ਯ ਉਬਾਰਿ ਅਸਿਖ੍ਯ ਸੰਘਰੋ ॥" ਪੜ੍ਹ ਰਹੇ ਹਨ, ਅਤੇ ਕਿਸ ਮੂੰਹ ਨਾਲ ਆਖ ਰਹੇ ਹਨ ਇਹ ਕਥਨ ਦਸਮ ਪਾਤਸ਼ਾਹ ਦੇ ਹਨ ।

ਓਇ ਭਲਿਓ ਇਹ ਕਥਨ ਦਸਮ ਪਾਤਸ਼ਾਹ ਕਿਵੇਂ ਕਹਿ ਸਕਦੇ ਹਨ "ਸਿੱਖਾਂ ਨੂੰ ਬਚਾਓ ਤੇ ਅਸਿੱਖਾਂ ਨੂੰ ਨਸ਼ਟ ਕਰੋ" ਜਿੰਨਾ ਨੇ ਆਪਣਾ ਪਿਤਾ ਮਨੁੱਖਤਾ ਲਈ ਇੰਸਾਨੀਅਤ ਲਈ ਵਾਰਿਆ .... ਗੁਰਬਾਣੀ ਦਾ ਕਥਨ ਹੈ ....

ਸਭ ਮਹਿ ਜੋਤਿ ਜੋਤਿ ਹੈ ਸੋਇ ॥ ਪ: ੧੩

ਸਿਰਫ਼ ਇੰਨਾਂ ਹੀ ਨਹੀਂ ਗੁਰੂ ਤਾਂ ਸ਼ਰਣ ਆਇਆ ਨੂੰ ਵੀ ਗੱਲ ਨਾਲ ਲਾਉਂਦਾ ਹੈ, ਉਹ ਇਹ ਕਥਨ ਕਿਵੇਂ ਕਹੇਗਾ ....

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥ ਪ: ੫੪੪

ਦਸਮ ਪਾਤਸ਼ਾਹ ਨੇ ਭਾਈ ਘਨ੍ਹਈਆ ਜੀ ਰਾਹੀਂ ਵੀ ਜੰਗ ਦੇ ਮੈਦਾਨ ਵਿਚ ਵੀ ਇਹ ਹੀ ਸਿਖਿਆ ਦਿੱਤੀ, ਜੇ ਅਸਿੱਖਾਂ ਨੂੰ ਨਸ਼ਟ ਕਰਨਾ ਹੁੰਦਾ ਤੇ ਭਾਈ ਘਨ੍ਹਈਆ ਜੀ ਜੰਗ ਦੇ ਮੈਦਾਨ ਵਿੱਚ ਪਾਣੀ ਤੇ ਮਰਹਮਪੱਟੀ ਨਹੀਂ ਕਰਦੇ ।

ਇਹ ਕਥਨ ਕਿਸੇ ਰਾਮ ਸਯਾਮ ਦੇ ਤੇ ਹੋ ਸਕਦੇ ਹਨ, ਗੁਰੂ ਦਸਮ ਪਾਤਸ਼ਾਹ ਦੇ ਨਹੀਂ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top