ਸਾਧਾਂ
ਦੇ ਡੇਰੇ ਜਾਣ ਵਾਲਿਓ, ਸਾਧਾਂ ਦੀਆਂ ਫਲਸ਼ਾਂ, ਛਿੱਤਰ, ਬੈਡ ਪੂਜਣ ਵਾਲਿਓ! ਇਹ ਸਾਧ ਬਾਬੇ
ਤੁਹਾਡੀ ਹੀ ਪੈਦਾਇਸ਼ ਹਨ, ਇਹ ਤੁਹਾਡੀ ਹੀ ਮਾਇਆ ਨਾਲ ਅੈਸ਼ਪ੍ਰਸਤ ਹੁੰਦੇ ਹਨ, ਜੇ ਤੁਸੀਂ
ਇੰਨਾ ਕੋਲ ਜਾਣਾ ਬੰਦ ਕਰ ਦੋ, ਮਾਇਆ ਦੇਣੀ ਬੰਦ ਕਰ ਦੋ ਤਾਂ ਇਹ ਸਿਰਫ਼ ਢੱਕਣ ਹੀ ਹਨ ਭਾਵ
ਇੰਨਾ ਦੇ ਪੱਲੇ ਕੱਖ ਨਹੀਂ .... ਇਹ ਤੁਹਾਡੀ ਮਾਇਆ ਨਾਲ ਹੀ
ਪੱਲਦੇ ਹਨ, ਤੁਹਾਡੀ ਕਿਰਤ ਕਮਾਈ ਦਾ ਚੜ੍ਹਾਵਾ ਹੀ ਇੰਨਾਂ ਦੀ ਐਸ਼ਪ੍ਰਸਤੀ ਹੈ ।
ਸਿਰਫ਼ ਇੰਨਾਂ ਹੀ ਨਹੀਂ ਜਿੰਨਾਂ ਸਾਧਾਂ ਨੂੰ ਤੁਸੀਂ ਮਹਾਰਾਜ
ਮਹਾਰਾਜ ਆਖ ਆਖ ਨਹੀਂ ਥੱਕਦੇ, ਉਹ ਸਾਧਾਂ ਦਾ ਸਿੱਧਾ ਤਾਲ ਮੇਲ ਇੰਦਰ ਨਗਰੀ ਨਾਲ
ਹੈ, ਜਿਸ ਤਰਾਂ ਇੰਦਰ ਨੂੰ ਅਹਲਿਆ ਖੂਬਸੂਰਤ ਲਗਣ ਲਗ ਪਈ ਸੀ, ਉਸ ਹੀ ਤਰਾਂ ਸਾਧਾਂ ਨੂੰ
ਵੀ ਪਰਾਈ ਸ਼ਰਧਾਲੂ ਬੀਬੀਆਂ ਵੀ ਚੰਗੀ ਲਗਣ ਲਗ ਪੈਂਦੀਆਂ ਹਨ, ਤੁਸੀਂ ਆਮ ਕਿੱਸੇ ਸੁਣੇ ਹੋਣੇ
ਹਨ ਇੰਨਾ ਸਾਧਾਂ ਬਾਰੇ ....।
ਇਹ ਤੁਹਾਨੂੰ ਭੋਲੇ ਭਾਲਿਆਂ ਨੂੰ ਹੀ ਕਰਾਮਾਤਾਂ ਤੇ ਸਵਰਗਾਂ ਦੇ ਸੰਤਰੇ ਵਿਖਾ ਕੇ ਮੂਰਖ
ਬਣਾ ਸਕਦੇ ਹਨ, ਇਕ ਸੁਝਵਾਨ ਤੇ ਪੜ੍ਹੇ ਲਿਖੇ ਨੂੰ ਨਹੀਂ ਕਿਉਂਕਿ ਉਹ ਉਨ੍ਹਾਂ ਨੂੰ ਉਨ੍ਹਾਂ
ਦੀ ਖੁੱਡ ਵਿਚ ਛੱਡ ਕੇ ਆਉਂਦੇ ਹਨ ....।
ਗੁਰਬਾਣੀ ਨੇ ਇੰਝ ਹੀ ਨਹੀਂ ਇੰਨਾ ਨੂੰ 'ਬਨਾਰਸ ਦਾ ਠਗ' ਆਖਿਆ,
ਜਿਸ ਤਰਾਂ ਪਾਡਾਂ ਸਿੱਧੇ ਸਾਧੇ ਲੋਕਾਂ ਨੂੰ ਲੁੱਟਦਾ ਸੀ ਉਸੇ ਤਰ੍ਹਾਂ ਸਾਧ ਲਾਣਾ ਵੀ ਆਮ
ਸਿੱਧੀ ਸਾਦੀ ਲੁਕਾਈ ਠੱਗਦਾ ਹੈ, ਗੁਰਬਾਣੀ ਇੰਨਾ ਦਾ ਵੇਸ ਵੀ ਦੱਸਦੀ ਹੈ .. 'ਬਾਹਰਿ
ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ' ਇਹ ਕਥਨ ਉਨ੍ਹਾਂ ਲੋਕਾਂ ਲਈ ਹੈ, ਜਿਹੜੇ
ਸਿਰਫ਼ ਭੇਖ ਜਾਂ ਕਰਮਕਾਂਡਾਂ ਰਾਹੀਂ ਹੀ ਪਵਿੱਤਰ ਬਣਨ ਦਾ ਢੋਂਗ ਰਚਦੇ ਹਨ ਅਤੇ ਰੱਬ ਨੂੰ
ਹਾਸਲ ਕਰਨ ਦੇ ਢਕਵੰਜ ਕਰਦੇ ਹਨ ....।
ਆਖਿਰ ਵਿਚ ਇੰਨਾ ਹੀ .. ਬਾਬੇ ਨਾਨਕ ਦੀ ਲਹਿਲ੍ਹਾਉਂਦੀ ਫ਼ਸਲ
(ਸਿੱਖੀ) ਨੂੰ ਵਿਹਲੜ ਤੇ ਵਿਗੜੇ ਅਵਾਰਾ ਸਾਨ੍ਹਾਂ (ਸਾਧਾਂ) ਨੇ ਬੁਰੀ ਤਰ੍ਹਾਂ ਉਜਾੜ
ਦਿੱਤਾ ਹੈ ।