Share on Facebook

Main News Page

ਜੰਗ ਨਫ਼ਰਤ ਦਾ ਦੂਜਾ ਨਾਂ ਹੈ ਜਿਥੇ ਸਭ ਕੁੱਝ ਤਬਾਹ ਹੋ ਜਾਂਦਾ ਹੈ...
-: ਆਤਮਜੀਤ ਸਿੰਘ, ਕਾਨਪੁਰ
010319

ਪਾਕਿਸਤਾਨ ਚਾਹੁੰਦਾ ਹੈ ਅਮਨ, ਸੁਲਹ 'ਤੇ ਭਾਰਤੀ ਮੀਡੀਆ ਜੰਗ ਦਾ ਮਹੌਲ ਬਣਾ ਰਿਹਾ ਹੈ ....

ਪੁਛੋ ਉਨਾਂ ਕੋਲ ਜੰਗ ਕੀ ਹੁੰਦੀ ਹੈ, ਜਿੰਨਾਂ ਦੇ ਘਰ ਤਬਾਹ ਹੋ ਗਏ, ਜਿੰਨਾ ਦੇ ਪਰਿਵਾਰ ਵਿਛੜ ਗਏ.... ਜਿਹੜੇ ਜੰਗ ਚਾਹੁੰਦੇ ਹਨ ਉਨਾਂ ਨੂੰ ਅਮਰੀਕਾ ਦੇ ਐਟਮ ਬੰਬਾਂ ਦੇ ਸ਼ਿਕਾਰ ਹੋਏ ਮੁਲਕ ਛਡ ਆਉਣਾ ਚਾਹੀਦਾ ਤਾਂ ਉਥੋਂ ਦੇ ਨਜ੍ਹਾਰੇ ਮਾਣ ਆਉਣ ਜਿਥੋ ਧਰਤੀ ਤੇ ਕੁਝ ਨਹੀਂ ਉਗਦਾ ਤੇ ਹਾਲੇ ਵੀ ਵਿੰਗੇ ਟੇਡੇ ਬਚੇ ਜੰਮਦੇ ਹਨ । ਕੀ ਇਹ ਸਿਆਸਤਦਾਨ ਪੰਜਾਬੀਆਂ ਦਾ ਹਸ਼ਰ ਅਜਿਹਾ ਦੇਖਣਾ ਚਾਹੁੰਦੇ ਹਨ । ਲੀਡਰੋ ਤੁਹਾਡੀ ਮੂਰਖ਼ਤਾ ਦਾ ਖਾਮਿਆਜ਼ਾ ਪੂਰੇ ਪੰਜਾਬ ਨੂੰ ਨਾ ਭੁਗਤਣਾ ਪਵੇ ।

ਭੰਗੜੇ ਪਾਉਣ ਵਾਲਿਉ ਸੋਚੋ, ਜੰਗ ਕਿਸੇ ਲਈ ਵੀ ਚੰਗੀ ਨਹੀਂ, ਪੰਜਾਬ ਅਗੋ ਹੋਰ ਵੀ ਮੁਸੀਬਤਾਂ ਮੂੰਹ ਅਡਕੇ ਖਲੌਤੀਆਂ ਨੇ, ਜੰਗ ਰਾਹੀਂ ਕਦੇ ਸ਼ਾਂਤੀ ਨਹੀਂ ਹੋਈ .... ਉਜਾੜੇ ਦਾ ਨਾਮ ਜੰਗ ਹੈ ।

ਭਾਰਤੀ ਲੀਡਰ ਸਾਰਾ ਦਿਨ ਟੀਵੀ ਤੇ ਆ ਆ ਕੇ ਵੱਡੇ ਵੱਡੇ ਦਾਅਵੇ ਕਰਦੇ ਰਹਿੰਦੇ ਹਨ, ਤੇ ਪਾਕਿਸਤਾਨ ਬਾਰੇ ਇਸ ਤਰ੍ਹਾਂ ਗੱਲਾਂ ਕਰਦੇ ਹਨ ਕਿ ਜਿਵੇਂ ਉਹ ਕਿਸੇ ਬਹੁਤ ਮਾਮੂਲੀ ਦੇਸ਼ ਬਾਰੇ ਗੱਲ ਕਰ ਰਹੇ ਹੋਣ, ਜਿਸ ਨੂੰ ਉਹ ਜਦੋਂ ਚਾਹੁਣ 'ਤਬਾਹ' ਕਰ ਸਕਦੇ ਹਨ ।

ਪਾਕਿਸਤਾਨ ਦੇ ਲੀਡਰਾਂ ਨੇ ਜੋ ਕਿਹਾ, ਅੱਜ ਕਰ ਕੇ ਦਿਖਾ ਦਿੱਤਾ ਅਤੇ ਉਸ ਦੇ ਸਬੂਤ ਵੀ ਪੇਸ਼ ਕਰ ਦਿੱਤੇ । ਭਾਰਤ ਦੇ ਦੋ ਜਹਾਜ਼ ਮਾਰ ਸੁੱਟਣੇ ਤੇ ਪਾਇਲੈਟ ਗ੍ਰਿਫਤਾਰ ਕਰ ਕੇ ਸਾਰੀ ਦੁਨੀਆਂ ਨੂੰ ਦਿਖਾ ਦੇਣੇ । ਕੀ ਕੋਈ ਸ਼ੱਕ ਦੀ ਗੁੰਜਾਇਸ਼ ਰਹਿ ਜਾਂਦੀ ਹੈ?

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਭਾਰਤ ਨੂੰ ਜਵਾਬ ਦੇਣ ਤੋਂ ਬਾਦ ਵੀ ਲੜ੍ਹਾਈ ਦੀ ਵਕਾਲਤ ਨਹੀਂ ਕਰਦਾ, ਬਲਕਿ ਗੱਲ ਬਾਤ ਰਾਹੀਂ ਮਸਲਾ ਹੱਲ ਕਰਨ ਦੀ ਦਾਅਵਤ ਦਿੰਦਾ ਹੈ ।

ਜੰਗ ਨਾਲ ਕੋਈ ਮਸਲੇ ਹਲ ਨਹੀਂ ਹੋਣੇ ਸਗੋਂ ਲੋਥਾਂ ਹੀ ਖਿਲਰਣੀਆਂ ਹਨ, ਪਰਵਾਰ ਤਬਾਹ ਹੋਣੇ ਹਨ ਹੋਰ ਕੁਝ ਨਹੀਂ, ਜੰਗ ਨਫ਼ਰਤ ਦਾ ਦੂਜਾ ਨਾਂ ਹੈ ਜਿਥੇ ਸਭ ਕੁਝ ਤਬਾਹ ਹੋ ਜਾਂਦਾ ਹੈ, ਫਿਰ ਵੀ ਸ਼ਾਂਤੀ ਹੱਥ ਨਹੀਂ ਲਗਦੀ .... ਇਹ ਲੋਕ 'ਜੰਗੀ ਬੁਖਾਰ' ਵਿੱਚ ਦਿਮਾਗ਼ੀ ਤਵਾਜ਼ਨ ਗਵਾ ਚੁੱਕੇ ਲੱਗਦੇ ਹਨ, ਭਾਰਤੀ ਲੀਡਰਾਂ ਦਾ ਇਹ ਰਵਈਆ, ਇਹ ਰਸਤਾ, ਅਮਨ ਵੱਲ ਹਰਗਿਜ਼ ਨਹੀਂ ਜਾਂਦਾ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top