Share on Facebook

Main News Page

ਅੱਜ ਅਸੀਂ ਗੁਰਦੁਆਰਿਆਂ ਨੂੰ ਮਨਮਤਿ ਦਾ ਘਰ ਬਣਾ ਕੇ ਰੱਖ ਦਿੱਤਾ ਹੈ
-: ਆਤਮਜੀਤ ਸਿੰਘ, ਕਾਨਪੁਰ
140319

ਗੁਰੂ ਦੀ ਹਜ਼ੂਰੀ ਵਿਚ ਰੰਗ ਖੇਡਣਾ ਕਿਥੇ ਦੀ ਸਿਆਣਪ ਹੈ? ਅੱਜ ਗੁਰੂ ਦੇ ਸਿੱਖਾਂ ਨੇ ਗੁਰਦੁਆਰਿਆਂ ਨੂੰ ਮਨਮਤਿ ਦਾ ਘਰ ਬਣਾ ਕੇ ਰੱਖ ਦਿੱਤਾ ਜਿਥੇ ਦੀਵੇ ਬਾਲ ਕੇ ਆਰਤੀ ਕਰਨਾ, ਟੱਲ ਖੜਕਾਉਣੇ, ਜੋਤਾਂ ਜਗਾਉਣੀਆਂ, ਬੱਕਰਿਆਂ ਦੀ ਬਲੀ ਦੇਣਾ 'ਤੇ ਹੁਣ ਗੁਰੂ ਦੀ ਹਜ਼ੂਰੀ ਵਿਚ ਰੰਗ ਖੇਡਣਾ ।

ਗੁਰੂ ਦੀ ਹਜ਼ੂਰੀ ਵਿਚ ਰੰਗ {ਹੋਲੀ} ਖੇਡਣ ਵਾਲੇ ਗੁਰੂ ਦੇ ਸਿਧਾਂਤ ਤੋਂ ਅਣਜਾਣ ਜਏ ਜਾਪਦੇ ਹਨ …

ਓਇ ਭਲਿਓ ਜਿਹੜਾ ਪਰਮਾਤਮਾ ਦੇ ਹੁਕਮ ਵਿਚ, ਪਰਮਾਤਮਾ ਦੇ ਰੰਗ ਵਿਚ ਰੰਗਿਆਂ ਹੋਵੇ ਉਸ ਨੂੰ ਦੁਨਯਾਵੀ ਰੰਗਾਂ ਵਿਚ ਰੰਗਣ ਦੀ ਕੀ ਲੋੜ … ਭਲਿਓ ਜਿਸ ਪਰਮਾਤਮਾ ਨੇ ਪੂਰੀ ਕਾਇਨਾਤ ਨੂੰ ਰੰਗਿਆ ਹੋਵੇ ਉਸ ਵਿਚ ਵੱਸਦੇ ਲੋਕਾਂ ਨੂੰ ਇਹੋ ਜਿਹੇ ਰੰਗਾਂ ਵਿਚ ਰੰਗਣ ਦੀ ਕੀ ਲੋੜ … ਗੁਰੂ ਫੁਰਮਾਨ …

ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥ ਰੰਙਣ ਵਾਲਾ ਜੇ ਰੰਙੈ ਸਾਹਿਬ ਐਸਾ ਰੰਗ ਨ ਡੀਠ ॥
ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗੁ ਲਾਇ ਜੀਉ ॥ ਰੰਗਣ ਵਾਲਾ ਸੇਵੀਐ ਸਚੇ ਸਿਉ ਚਿਤੁ ਲਾਇ ਜੀਉ ॥
{ਗੁਰੂ ਗ੍ਰੰਥ ਸਾਹਿਬ ਜੀ, ਪੰਨਾ: ੭੫੧}
ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ ॥ ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ: ੮੦੮}
ਸਚਾ ਰੰਗੁ ਨ ਉਤਰੈ ਜੋ ਸਚਿ ਰਤੇ ਲਿਵ ਲਾਇ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ: ੩੭}

ਭਲਿਓ ਜਿਹੜੇ ਰੰਗਾਂ ਵਿਚ ਅੱਜ ਤੁਸੀ ਰੰਗੇ ਹੋ ਉਹ ਕੁਝ ਪੱਲਾਂ 'ਚ ਉਤਰ ਜਾਣਾ ਹੈ, ਜੇ ਰੰਗਣਾ ਹੀ ਹੈ ਤੇ ਮਾਲਕ ਪ੍ਰਭੂ ਦੇ ਰੰਗ ਵਿਚ ਰੰਗੋ ਜਿਹੜਾ ਕਦੇ ਨ ਉਤਰਣ ਵਾਲਾ ਹੈ … ਗੁਰੂ ਫੁਰਮਾਨ …

ਰਾਮੁ ਰੰਗ ਕਦੇ ਉਤਰਿ ਨ ਜਾਇ ॥ ਗੁਰੁ ਪੂਰਾ ਜਿਸੁ ਦੇਇ ਬੁਝਾਇ ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ: ੧੯੪}

ਪਰਮਾਤਮਾ ਦੀ ਰੰਗੀ ਹੋਈ ਕੁਦਰਤ ਨੂੰ ਵੇਖ ਕੇ ਮੂੰਹੋ 'ਵਾਹ ਨਿਕਲਦਾ ਹੈ ਤੇ ਅਸੀਂ ਵੀ ਰੰਗਣਾ ਸੀ ਮਾਲਕ ਦੇ ਰੰਗ ਵਿਚ ਭਾਵ ਉਸਦੇ ਹੁਕਮ ਦੇ ਰੰਗ ਵਿਚ ਪਰ ਅਫ਼ਸੋਸ ਅਸੀਂ ਰੰਗੇ ਗਏ ਬਿਪਰਵਾਦ ਦੇ ਰੰਗ ਵਿਚ .. ਸੋਚੋ ਭਲਿਓ ਕੁਝ ਤਾਂ ਸੋਚੋ!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top