Share on Facebook

Main News Page

ਕੀ ਅਸੀਂ ਵਾਕਿਆ ਹੀ ਸ਼ਬਦ ਗੁਰੂ (ਗੁਰੂ ਗ੍ਰੰਥ ਸਾਹਿਬ ਜੀ) ਦੇ ਸਿੱਖ ਹਾਂ ਜਾਂ ਸਿਰਫ ਮੱਥਾ ਹੀ ਟੇਕ ਰਹੇ ਹਾਂ ?
-: ਆਤਮਜੀਤ ਸਿੰਘ, ਕਾਨਪੁਰ
260319

ਅੱਜ ਇਹੋ ਜਿਹਾ ਕੋਈ ਸਮਾਗਮ ਨਹੀਂ ਜਿਥੇ ਗੁਰਬਾਣੀ ਦੀਆਂ ਇਹ ਸਤਰਾਂ ਨਾ ਪੜ੍ਹੀ ਜਾ ਰਹੀਆਂ ਹੋਣ ..

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥ ਅਤੇ ਹਰ ਪ੍ਰਚਾਰਕ ਸਮਾਗਮ ਵਿਚ ਇੰਨਾਂ ਸਤਰਾਂ ਤੇ ਪਹਿਰਾ ਦੇਣ ਤੇ ਕਹਿੰਦਾ ਪਰ ਅੱਜੋਕੇ ਹਾਲਾਤ ਵੇਖ ਕੇ ਇਹੋ ਲਗਦਾ ਹੈ 'ਕਿ ਸਿਰਫ਼ ਇਹ ਸਤਰਾਂ ਪੜ੍ਹੀਆਂ ਜਾ ਰਹੀਆਂ ਹਨ ਪਹਿਰਾ ਕੋਈ ਨਹੀਂ ਦੇ ਰਿਹਾ, ਨਾ ਪ੍ਰਚਾਰਕ ਤੇ ਨਾ ਹੀ ਗੁਰਬਾਣੀ ਪੜ੍ਹਨ ਤੇ ਸੁਣਣ ਵਾਲੇ ..।

ਅੱਜ 'ਇਕਾ ਬਾਣੀ' ਦੀ ਥਾਂ 'ਤੇ ਕਈ ਬਾਣੀਆਂ ਪ੍ਰਚਲਿਤ ਹੋ ਗਈਆਂ ਹਨ, ਕਈ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਮੜਕੇ ਪ੍ਰਚਲਿਤ ਕਰ ਦਿੱਤੇ ਗਏ ਹਨ । ਕਈ ਤਰਾਂ ਦੇ ਰੰਗ-ਬਰੰਗੇ ਗ੍ਰੰਥ ਗੁਰਬਾਣੀ ਦੇ ਬਰਾਬਰ ਸਥਾਪਿਤ ਹੋ ਗਏ ਹਨ । ਸਿੱਖ 'ਇਕਾ ਬਾਣੀ' ਨੂੰ ਗੁਰੂ ਜਾਣਕੇ ਮੱਥਾ ਵੀ ਟੇਕਦਾ ਹੈ ਤੇ ਕਈ ਤਰਾਂ ਦੇ ਬਣ ਚੁੱਕੇ ਪੰਥਾਂ ਦੇ ਨਾਂ ਤੇ ਕਈ ਥਾਵਾਂ ਤੇ ਚੁੱਪ ਵੀ ਧਾਰਦੇ ਹਨ, ਗੁਰਬਾਣੀ ਸ਼ਬਦ ਨਾਲੋਂ 'ਮਰਯਾਦਾ' ਦੀ ਅਹਿਮੀਅਤ ਜ਼ਿਆਦਾ ਹੈ । ਫਿਰ ਅਸੀਂ 'ਸ਼ਬਦ ਗੁਰੂ' ਦੇ ਸਿੱਖ ਕਿਵੇਂ ਕਹਾ ਸਕਦੇ ਹਾਂ ....?

ਸਾਲਾਂ ਸਾਲ ਲਗਾਤਾਰ ਗੁਰ ਗ੍ਰੰਥ ਸਾਹਿਬ ਜੀ ਨੁੰ ਸਿਰ ਝੁਕਾਉਣ ਵਾਲਾ ਮਨੁੱਖ ਇਸ ਵਿਚਲੀ 'ਧੁਰ ਦੀ ਬਾਣੀ' ਦੇ ਉਪਦੇਸ਼ ਤੋਂ ਅਨਜਾਣ ਹੈ, ਆਮ ਵਿਅਕਤੀ ਨੂੰ ਇਹ ਜਾਣਕਾਰੀ ਵੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਸੰਪੂਰਨ ਅੰਕ ਹਨ, ਕਿੰਨੇ ਗੁਰੂ ਸਾਹਿਬਾਨ ਦੀ ਲਿਖਤ ਇਸ ਬਾਣੀ ਵਿੱਚ ਦਰਜ ਹੈ, ਕਿੰਨੇ ਭਗਤ, ਭੱਟ ਤੇ ਹੋਰ ਕਿਸਦੀ ਬਾਣੀ ਦਰਜ ਹੈ, ਸਾਨੂੰ ਕੁੱਝ ਪਤਾ ਨਹੀਂ । ਜਿਸ ਗੁਰੂ ਨੂੰ ਸਾਰੀ ਜ਼ਿੰਦਗੀ ਮੱਥਾ ਟੇਕਦੇ ਹਾਂ ਉਸ ਗੁਰੂ ਨਾਲ ਸਾਡੀ ਵਾਕਫੀਅਤ ਸਿਰਫ ਰੁਮਾਲੇ ਚੜਾਉਣ, ਠੇਕੇ ਤੇ ਦੇਕੇ ਪਾਠ ਕਰਵਾਉਣ, ਚੌਰ ਕਰਨ, ਰੰਗ-ਬਰੰਗੇ ਲੰਗਰਾਂ ਦੇ ਮਨਮੱਤੀ ਭੋਗ ਲਵਾਉਣ, ਵਿਆਹ, ਮਿਰਤਕ, ਜਨਮ, ਘਰੇਲੂ ਸਮਾਗਮ ਕਰਨ ਕਰਾਉਣ ਤੱਕ ਸੀਮਿਤ ਹੋ ਚੁੱਕੀ ਹੈ । ਗੁਰਬਾਣੀ ਜੀਵਨ ਜਾਚ ਦਾ ਖਜ਼ਾਨਾ ਹੈ ਪਰ ਅਸੀਂ ਗੁਰਬਾਣੀ ਗੁਰੂ ਨੂੰ ਵੀ ਕਰਮਕਾਂਡ ਬਣਾਕੇ ਰੱਖ ਦਿੱਤਾ ਹੈ ।

ਇਕੋ ਅੱਖਰ ਦਾ ਕਈ ਵਾਰ ਰੱਟਣ, ਤੀਰਥਾਂ ਤੇ ਜਾ ਇਸਨਾਨ, ਸੰਗਰਾਂਦ, ਯੋਗ-ਸਾਧਨਾ, ਮਾਲਾ ਘੁਮਾਉਣੀ, ਹਠ-ਤਪ ਕਰਨਾ ਸਿੱਖ ਸਮਾਜ ਵਿੱਚ ਕੋਹੜ ਬਣ ਕੇ ਫੈਲ ਚੁੱਕਾ ਹੈ ਤੇ ਸਰਾਸਰ ਗੁਰਬਾਣੀ ਉਪਦੇਸ਼ਾਂ ਦੀ ਉਲੰਘਣਾ ਕਰਕੇ ਵੀ ਸਿੱਖ ਮਾਣ ਮਹਿਸੂਸ ਕਰ ਰਿਹਾ ਹੈ .... ਓਇ ਭਲਿਓ ਇਹ ਸਭ ਕੁਝ ਕਰਣ ਤੋਂ ਪਹਿਲਾਂ ਅਪਣੇ ਅੰਦਰ ਝਾਤ ਮਾਰੋ ਜੋ ਇਹ ਕਰ ਰਹੇ ਹੋ 'ਕਿ ਉਹ ਸਹੀ ਹੈ ਤੇ ਬਾਬਾ ਫਰੀਦ ਜੀ ਦੇ ਬਚਨ ਚੇਤੇ ਕਰੋ ....

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥

ਇਹ ਸਭ ਵੇਖ ਕੇ ਤੇ ਇਹ ਹੀ ਲਗਦਾ ਹੈ 'ਕੀ ਅਸੀਂ ਵਾਕਿਆ ਹੀ ਸ਼ਬਦ ਗੁਰੂ (ਗੁਰੂ ਗ੍ਰੰਥ ਸਾਹਿਬ ਜੀ) ਦੇ ਸਿੱਖ ਹਾਂ? ਜਾਂ ਸਿਰਫ ਮੱਥਾ ਹੀ ਟੇਕ ਰਹੇ ਹਾਂ ....। ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਹੀ ਟੇਕ ਰਹੇ ਆ ਤੇ ਜਿੰਦਗੀ ਜਿਉਣ ਦਾ ਢੰਗ ਬਿਪਰ ਮੁਤਾਬਿਕ ਹੀ ਹੈ । ਸਾਡੀ ਰੋਜਮਰਾ ਦੀ ਜਿੰਦਗੀ ਦੇਖ ਲਵੋ ਜਾਂ ਸਾਡੇ ਦਿਨ ਤਿਉਹਾਰ ਮੈਨੂੰ ਤਾਂ ਕਿਤੇ ਸ਼ਬਦ ਗੁਰੂ ਦੀ ਵਿਚਾਰਧਾਰਾ ਨਜਰ ਨਹੀ ਆਉਂਦੀ .... ਅਤੇ ਸਾਡੇ ਕਰਮ ਹੀ ਸਾਡੀ ਵਾਸਤਵਿਕਤਾ ਦੱਸਦੇ ਹਨ ਅਸੀਂ ਕਿੰਨੇ ਪਾਣੀ ਵਿਚ ਹੈ, ਕਿੰਨਾ ਅਸੀਂ 'ਇਕਾ ਬਾਣੀ' ਤੇ ਪਹਿਰਾ ਦੇ ਰਹੇ ਹਾਂ ....।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top