ਲੱਕੜ
ਭਾਵੇਂ ਮਿਲਦੀ ਦਰਖਤਾਂ ਤੋਂ ਹੈ ਪਰ ਉਸ ਨੂੰ ਸੰਵਾਰਦਾ ਤੇ ਸ਼ਿੰਗਾਰਦਾ ਤਰਖਾਣ ਹੀ ਹੈ, ਜੇ
ਸਾਨੂੰ ਲੱਕੜ ਦਾ ਬਣਿਆ ਹੋਇਆ ਸਮਾਨ ਲੈਣਾ ਹੋਵੇ ਤੇ ਅਸੀਂ ਜੰਗਲ ਵਿਚ ਨਹੀਂ ਭੱਜਦੇ ਸਗੋਂ
ਤਰਖਾਣ ਕੋਲ ਜਾਂਦੇ ਹਾਂ... ਇਸੇ ਤਰਾਂ ਸਾਨੂੰ ਹੀਰੇ ਵਰਗਾ ਜਨਮ ਮਿਲਿਆ ਹੈ ਪਰ ਇਸ ਨੂੰ
ਸੰਵਾਰਦਾ ਕੌਣ ਹੈ ..?
ਲੱਕੜ ਨੂੰ ਤਰਖਾਣ ਸੰਵਾਰਦਾ ਤੇ ਸ਼ਿੰਗਾਰਦਾ ਹੈ, ਲੋਹੇ ਨੂੰ ਲੁਹਾਰ
ਸੰਵਾਰਦਾ ਹੈ, ਇਸੇ ਤਰਾਂ ਸਾਡੇ ਜੀਵਨ ਨੂੰ ਗੁਰੂ ਸੰਵਾਰਦਾ ਹੈ ..
ਪਰ ਸਵਾਲ ਇਹ ਹੈ ਸੰਵਰਦਾ ਕਿਵੇਂ ਹੈ ..?
ਜਿਸ ਤਰਾਂ ਕੋਈ ਨਿਕੰਮੀ ਜਈ ਲੱਕੜ ਪਈ ਹੋਵੇ ਤੇ ਉਹ ਤਰਖਾਣ ਦਾ 'ਰੰਦਾ
ਸਾਹਾਰ ਲਵੇ ਤੇ ਤਰਖਾਣ ਉਸ ਨਿਕੰਮੀ ਜਈ ਲੱਕੜ ਦੀ ਚੀਜ ਬਣਾ ਦੇਂਦਾ ਹੈ, ਜਿਹੜੀ ਲੱਕੜ ਰੰਦਾ
ਸਹਾਰ ਲੈਂਦੀ ਹੈ ਉਸ ਦੀ ਕੀਮਤ ਵੱਧ ਜਾਂਦੀ ਹੈ, ਇਸੇ ਤਰਾਂ ਜਿਹੜਾ ਮਨੁੱਖ ਸ਼ਬਦ ਦਾ ਰੰਦਾ
ਸਹਾਰ ਲੈਂਦਾ ਉਸਦਾ ਜੀਵਨ ਵੀ ਸ਼ਿੰਗਰ ਜਾਂਦਾ ਹੈ .... ਪਰ ਇਥੇ ਵੀ ਇਕ ਸ਼ਰਤ ਹੈ ਸਤਿਗੁਰ
ਦੇ ਸ਼ਬਦ ਦਾ 'ਰੰਦਾ ਉਹ ਹੀ ਸਹਾਰ ਪਾਉਂਦਾ ਜੋ ਸਤਿਗੁਰ ਨੂੰ ਅਪਣੀ ਮਤਿ ਅਰਪਣ ਕਰ ਦੇਂਦਾ
ਹੈ, ਅਪਣੀ ਮਤਿ ਨੂੰ ਨਾ ਅਰਪਣ ਕਰਣ ਵਾਲਾ 'ਚੋਟਾਂ ਹੀ ਸਾਹਰਦਾ ਹੈ ਭਾਵ ਭਰਮਦਾ ਹੀ ਰਹਿੰਦਾ
ਹੈ ...
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ
ਖਾਵੈ ॥ {ਪੰਨਾ ੬੦੧}
ਬਿਨੁ ਸਤਿਗੁਰ ਸੇਵੇ ਠਉਰ ਨਾ ਪਾਵਹੀ ਮਰਿ
ਜੰਮਹਿ ਆਵਹਿ ਜਾਹਿ ॥ {ਪੰਨਾ ੫੮੯}
ਅਤੇ ਜੋ ਸਤਿਗੁਰ ਨੂੰ ਅਪਣੀ ਮਤਿ ਅਰਪਣ ਕਰ ਦੇਂਦਾ ਹੈ, ਭਾਵ ਮੈਲੀ
ਹੋਈ ਮਤਿ ਨੂੰ ਜੋ ਸਤਿਗੁਰ ਦੇ ਹਵਾਲੇ ਕਰ ਦੇਂਦਾ ਸਤਿਗੁਰ ੳਸ ਨੂੰ ਉਜ਼ਲ ਕਰ ਦੇਂਦੇ ਹਨ
....
"ਹਮ ਮੈਲੇ ਤੁਮ ਊਜਲ ਕਰਤੇ"
ਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ
ਵਡੀ ਹੋਇ ॥ {ਪੰਨਾ ੯੦}
ਭਲਿਓ ਜੇ ਅਪਣੇ ਜੀਵਨ ਨੂੰ ਅਪਣੀ ਮੈਲੀ ਹੋਈ ਮਤਿ ਨੂੰ ਸੰਵਾਰਨਾ
ਚਾਹੁੰਦੇ ਹੋ ਤੇ 'ਸ਼ਬਦ ਗੁਰੂ ਦਾ ਰੰਦਾ ਸਾਹਰਣਾ ਸਿੱਖ ਲਵੋ, ਜੀਵਨ ਬਣ ਜਾਇਗਾ, ਸਤਿਗੁਰ
ਦੇ ਭਾਣੈ ਵਿਚ ਚਲਣ ਨਾਲ ਹੀ ਇਜ਼ਤ ਮਿਲਦੀ ਹੈ ।