Share on Facebook

Main News Page

ਸੰਗਤਾਂ ਕੋਲੋਂ ਲੱਖਾਂ ਰੁਪਈਆ ਭੇਟਾਂ ਤੇ ਮੋਖ ਦੇ ਰੂਪ ਵਿਚ ਲੈਣ ਵਾਲੇ ਰਾਗੀ ਤੇ ਪ੍ਰਚਾਰਕ ਸੰਗਤ ਦੀ ਝੋਲੀ ਵਿੱਚ ਕੀ ਪਾਉਂਦੇ ਹਨ...?
-: ਆਤਮਜੀਤ ਸਿੰਘ, ਕਾਨਪੁਰ
15.04.19

ਬੀਤੇ ਦਿਨ "ਵੈਸਾਖੀ" - "ਖ਼ਾਲਸਾ ਸੰਪੂਰਣਤਾ ਦਿਹਾੜੇ" 'ਤੇ ਕੀਰਤਨੀਆਂ ਨੇ ਅਤੇ ਪ੍ਰਚਾਰਕਾਂ ਨੇ ਸੰਗਤ ਦੀ ਝੋਲੀ ਵਿਚ ਕੀ ਪਾਇਆ ..? ਸਿਰਫ਼ ਬੀਤੇ ਦਿਨ ਹੀ ਨਹੀਂ ਹਰ ਇਕ ਗੁਰਮਤਿ ਸਮਾਗਮ ਵਿਚ ਇਹ ਰਾਗੀ ਪ੍ਰਚਾਰਕ ਸੰਗਤ ਦੀ ਝੋਲੀ ਵਿਚ ਮਹਾਕਾਲ ਸ਼ਿਵਾ ਭਗੌਤੀ ਕਾਲਕਾ ਦੇ ਬੀਜ ਪਾਉਂਦੇ ਹਨ, ਦੱਸੋ ਭਲਾ ਹੈ ਕੋਈ ਇਹੋ ਜਿਹਾ ਕੋਈ ਗੁਰਮਤਿ ਸਮਾਗਮ ਜਿਸ ਵਿਚ ਇਹ ਬੀਜ ਨਾ ਪਾਏ ਜਾਂਦੇ ਹੋਣ ..?

ਭਲਿਓ ਇਹ ਉਹ ਬੀਜ ਨੇ ਜਿੰਨਾਂ ਨੇ ਉਨਾਂ ਅੰਦਰ ਪ੍ਰਫ਼ਲਿਤ ਹੋ ਜਾਣਾ, ਜਿੰਨਾ ਨੂੰ ਇੰਨਾ ਦੇ ਅਰਥ ਨਹੀਂ ਪਤਾ, ਭਲਿਓ ਉਨਾਂ ਨੂੰ ਤੇ ਨਹੀਂ ਪਤਾ 'ਤੁਸੀਂ ਤੇ ਜਾਣੂ ਹੋ, ਕਿਉਂ ਲੱਖਾਂ ਰੁਪਈਆ ਲੈਕੇ ਸੰਗਤ ਨੂੰ ਗੁਮਰਾਹ ਕਰਦੇ ਹੋ, ਕਿਉਂ ਨਹੀਂ ਉਨਾਂ ਦੀ ਝੋਲੀ ਨਿਰੋਲ ਗੁਰਮਤਿ ਪਾਉਂਦੇ .. ਹੈ ਜਵਾਬ ਤੁਹਾਡੇ ਕੋਲ ..?

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਣਾ। ਤੁਧੁ ਬਿਨੁ ਰੋਗੁ ਰਜਾਇਯਾ ਦਾ ਓਢਣੁ ਨਾਗੁ ਨਿਵਾਸਾ ਦਾ ਰਹਿਣਾ। {ਅਖੌਤੀ ਦਸਮ ਗ੍ਰੰਥ}
'ਗੁਰੁ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ' {ਭਾਈ ਗੁਰਦਾਸ ਦੂਜਾ}
'ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ, ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ' {ਅਖੌਤੀ ਦਸਮ ਗ੍ਰੰਥ}
ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ {ਅਖੌਤੀ ਦਸਮ ਗ੍ਰੰਥ}

ਭਲਿਓ ਜਿਹੜੇ 'ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ , ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ' ਇਸ ਸ਼ਬਦ ਨੂੰ ਤੁਸੀ ਬੜੇ ਚਾਉਂ ਨਾਲ ਪੜ੍ਹਦੇ ਹੋ, ਦੱਸੋਗੇ ਭਲਾ 'ਕਿ ਪੀਰ {ਗੁਰੂ} ਵੀ ਛੋਟਾ ਵੱਡਾ ਹੋ ਸਕਦਾ ਹੈ ..? ਪਰ ਜਿਸ ਸ਼ਸਤਰਾਂ ਨੂੰ ਤੁਸੀਂ ਪੀਰ ਬਣਾ ਕੇ ਪੜ੍ਹਦੇ ਹੋ, ਉਹ ਤਾਂ ਛੋਟਾ ਵੱਡਾ ਹੋ ਸਕਦਾ ਹੈ, ਫਿਰ ਉਹ ਪੀਰ ਕਿਵੇਂ ..? , ਨਹੀਂ ਵਿਸ਼ਵਾਸ ਤੈ ਲਾ ਜਾਓ ਅਪਣੇ ਗੁਰੂ ਨੂੰ ਲੁਹਾਰ ਕੋਲ ਫਿਰ ਦਸਿਓ ਉਹ ਛੋਟਾ ਵੱਡਾ ਹੋ ਸਕਦਾ ਹੈ ਕਿ ਨਹੀਂ ਅਤੇ ਅਪਣੀ ਮਣਮਰਜ਼ੀ ਦਾ ਗੁਰੂ ਬਣਵਾ ਸਕਦੇ ਹੋ .. ਹੈਂ ਭਲਾ ਦੱਸੋ ਅਪਣੀ ਮਨਮਰਜ਼ੀ ਦਾ ਵੀ ਗੁਰੂ ਹੁੰਦਾ ਹੈ ..? , ਪਰ ਤੁਸੀਂ ਤਾਂ ਉਸ ਨੂੰ ਅਪਣਾ ਪੀਰ {ਗੁਰੂ} ਬਣਾਈ ਫਿਰਦੇ ਹੋ ।

ਗੁਰਬਾਣੀ ਆਖਦੀ ਹੈ "ਸਬਦੁ ਗੁਰ ਪੀਰਾ ਗਹਿਰ ਗੰਭੀਰਾ" .. ਗੁਰ ਪਾਤਸ਼ਾਹ ਆਖ ਰਹੇ ਨੇ ਇਹ "ਸ਼ਬਦ ਗੁਰੂ" ਮੈਂ ਨਹੀਂ ਬਣਾਇਆ ਗੁਰਬਾਣੀ ਦਾ ਫੁਰਮਾਣ ਹੈ "ਜੈਸੀ ਮਹਿ ਆਵੈ ਖਸਮ ਕੀ ਬਾਣੀ" ਰੱਬ ਨੇ ਬਣਾਇਆ ਹੈ .... ਉਹ ਕਹਿ ਰਿਹਾ 'ਧੁਰ ਕੀ ਬਾਣੀ ਆਈ' .... ਪਰ ਕਿੰਨੀ ਅਜੀਬ ਗੱਲ ਜਿਸ ਨੂੰ ਤੁਸੀੰ ਅਖੌਤੀ ਦਸਮ ਗ੍ਰੰਥ ਅਨੁਸਾਰ ਗੁਰੂ ਮੰਨ ਰਹੇ ਹੋ ਉਹ ਆਖ ਰਿਹਾ 'ਸ਼ਸਤਰ ਮੇਰਾ ਗੁਰੂ' ਹੈ ..। 'ਜਪੁ' ਜੀ ਸਾਹਿਬ ਸਾਡਾ ਪੀਰ 'ਸੁਖਮਨੀ' ਸਾਹਿਬ ਸਾਡਾ ਪੀਰ ਹੈ ਉਸ ਨੂੰ ਕੋਈ ਛੋਟਾ ਵੱਡਾ ਨਹੀਂ ਕਰ ਸਕਦਾ ਕਿਉਂਕੀ ਰੱਬ ਨੇ ਬਣਾਇਆ ਹੈ ..।

ਭਲਿਓ ਲੱਖਾਂ ਰੁਪਈਆ ਸੰਗਤਾਂ ਕੋਲੋਂ ਲੈਣ ਵਾਲਿਓ ! ਜੇ ਜਮੀਰ ਜਾਗਦੀ ਨੇ ਤੇ ਗੁਰੂ ਪ੍ਰਤੀ ਵਫ਼ਾਦਾਰ ਬਣ ਕੇ ਇਸਦਾ ਸੱਚ ਸਾਹਮਣੇ ਰੱਖੋ, ਨਹੀਂ ਤਾਂ ਇਹ ਬੀਜ ਇਕ ਦਿਨ ਨਾਸੂਰ ਬਣ ਕੇ ਤੁਹਾਡੇ ਅੰਦਰ ਹੀ ਚੁਭਣਗੇ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top