Share on Facebook

Main News Page

550 ਸਾਲ ! ਹਾਲੇ ਵੀ ਸਾਡਾ ਬੁਰਾ ਹਾਲ !
-: ਆਤਮਜੀਤ ਸਿੰਘ, ਕਾਨਪੁਰ
05.07.19

ਗੁਰੂ ਨਾਨਕ ਸਾਹਿਬ ਜੀ ਦੀ ੫੫੦ ਸਾਲਾ ਸ਼ਤਾਬਦੀ ਨੂੰ ਮੁੱਖ ਰਖਦਿਆ ਕਈ ਜਥੇਬੰਦੀਆਂ ਵਲੋਂ ਨਗਰ ਕੀਰਤਨ ਤੇ ਯਾਤਰਤਵਾਂ ਉਲੀਕੀਆਂ ਜਾ ਰਹੀਆਂ ਹਨ, ਇੰਨਾਂ ਨਗਰ ਕੀਰਤਨ ਤੇ ਯਾਤਰਵਾਂ ਨੂੰ ਉਲੀਕਣ ਵਾਲੇ ਜਵਾਬ ਦੇਵਾਗੇਂ ਕੀ ਇੰਨਾਂ ਯਾਤਰਵਾਂ ਤੇ ਨਗਰ ਕੀਰਤਨ ਰਾਹੀਂ ਕੌਮ ਨੂੰ ਕੀ ਲਾਭ ਹੋਵੇਗਾ ..? ਕੁਝ ਸਵਾਲ ਆਪ ਦੇ ਸਨਮੁਖ ਹਨ ..

- ਕੀ ੫੫੦ ਸਾਲਾ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ .. ਨਗਰ ਕੀਰਤਨ, ਯਾਤਰਾਵਾਂ ਜਾਂ ਥਾਂ-ਥਾਂ ਲੰਗਰ ਲਾਉਣ ਨਾਲ ਸਫਲ਼ ਹੋ ਜਾਵੇਗੀ ...?
- ਕੀ ਇਸ ਤਰਾਂ ੫੫੦ ਸਾਲਾ ਸ਼ਤਾਬਦੀ ਮਨਾਉਣ ਨਾਲ ਵਹਿਮਾਂ ਭਰਮਾਂ ਕਰਮਕਾਂਡਾ ਵਿਚ ਫੱਸੀ ਲੁਕਾਈ ਅਗਿਆਨਤਾ ਵਿਚੋਂ ਬਾਹਰ ਆ ਜਾਵੇਗੀ ..?
- ਕੀ ਇਸ ਤਰਾਂ ੫੫੦ ਸਾਲਾ ਸ਼ਤਾਬਦੀ ਮਨਾਉਣ ਨਾਲ ਗੁਰੂ ਨਾਨਕ ਸਾਹਿਬ {ਗੁਰਬਾਣੀ ਦੀ ਸਿਖਿਆ} ਦਾ ਸਦੇਸ਼ ਘਰ ਘਰ ਪਹੁੰਚ ਜਾਵੇਗਾ ....? {"ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।" (ਭਾਈ ਗੁਰਦਾਸ ਜੀ) }
- ਕੀ ਗੁਰ ਸਾਹਿਬਾਨਾਂ ਦੇ ਜੀਵਨ ਕਾਲ ਦੇ ਦੌਰਾਨ ਵਿਚ ਵੀ ਸਿੱਖਾਂ ਨੇ ਇੰਝ ਹੀ ਸ਼ਤਾਬਦੀ ਦਿਵਸ ਮਨਾਏ ਸੀ ..?

ਭਲਿਓ ਗੁਰੂ ਨਾਨਕ ਸਾਹਿਬ ਦਾ ੫੫੦ ਸਾਲਾ ਮਨਾਇਆ ਤਾਂ ਹੀ ਸਫ਼ਲ ਹੈ ਜਦੋਂ ਗੁਰੂ ਨਾਨਕ ਸਾਹਿਬ ਦੀ ਸਿਖਿਆ ਘਰ ਘਰ ਪਹੁੰਚੇ... ਨਹੀਂ ਤੇ ਜਿੰਨੀ ਮਰਜ਼ੀ ਯਾਤਰਾਵਾਂ ਤੇ ਨਗਰ ਕੀਰਤਨ ਕੱਢ ਲਓ ਕੋਈ ਲਾਭ ਨਹੀਂ, ਕਿਉਂਕੀ ਬਹੁਤਾਤ ਲੁਕਾਈ ਗਿਆਨ ਤੋਂ ਹੀਣੀ ਹੋ ਕੇ "ਪਰਜਾ ਅੰਧੀ ਗਿਆਨ ਬਿਨੁ..." ਅਖੌਤੀ ਸਾਧਾਂ, ਮੂਰਤਾਂ, ਵਹਿਮਾਂ, ਭਰਮਾਂ, ਕਰਮਕਾਂਡਾ ਵਿਚ ਫਸੀ ਹੋਈ ਹੈ ।

ਭਲਿਓ ਜੇ ੫੫੦ ਸਾਲਾ ਸ਼ਤਾਬਦੀ ਦਿਵਸ ਮਨਾਉਣਾ ਹੀ ਹੈ ਤੇ ਪਿੰਡ-ਪਿੰਡ, ਘਰ-ਘਰ ਜਾ ਕੇ ਗੁਰਬਾਣੀ ਦਾ ਗਿਆਨ ਵੰਡੋ, ਲੋਕਾਂ ਨੂੰ ਗੁਰਬਾਣੀ ਨਾਲ ਜੋੜੋ ਤਾਂ ਕੀ ਲੋਕਾਂ ਵਿਚ ਜਾਗ੍ਰਤੀ ਆ ਸਕੇ, ਲੋਕੀ ਅਪਣੇ ਫ਼ਰਜਾ ਪ੍ਰਤੀ ਸੁਚੇਤ ਹੋ ਸਕਣ, ਗੁਰਬਾਣੀ ਦੀ ਸਿਖਿਆ ਨੂੰ ਅਪਣੇ ਜੀਵਨ ਵਿਚ ਅਪਣਾ ਕੇ ਅਪਣਾ ਜੀਵਨ ਸਫ਼ਲਾ ਕਰ ਸਕਣ ਤਾਂ ਹੀ ਇਹ ਸਾਡਾ ੫੫੦ ਸਾਲਾ ਮਨਾਇਆ ਸਫਲ ਹੈ ।

ਨੋਟ: ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ੧੪ ਅਪ੍ਰੈਲ ਨੂੰ ਹੁੰਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top