ਇਸ
ਗੱਲ ਦਾ ਅਸੀਂ ਪਹਿਲਾਂ ਵੀ ਕਈ ਵਾਰ ਜਿ਼ਕਰ ਕਰ ਚੁੱਕੇ ਹਾਂ 'ਕੀ ਅਖੌਤੀ ਦਸਮ ਗ੍ਰੰਥ ਦਾ
ਲਿਖਾਰੀ ਸਿਰੇ ਦਾ ਝੂਠਾ ਹੈ ਅਤੇ ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੂੰ ਗੁਰੂ ਗ੍ਰੰਥ
ਸਾਹਿਬ ਜੀ ਦੀ ਵਿਚਾਰਧਾਰਾ ਦਾ ਗਿਆਨ ਨਹੀਂ ਹੈ .. ਤੇ ਹੁਣ ਅਖੌਤੀ ਦਸਮ ਗ੍ਰਥ ਦਾ ਇਕ ਹੋਰ
ਝੂਠ ਸਾਹਮਣੇ ਆਇਆ ਹੈ ...
ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਕ੍ਰਿਸ਼ਨ ਅਵਤਾਰ ਦੇ ਆਰੰਭ ਵਿਚ
ਲਿਖਦਾ ਹੈ ਕੀ ਕ੍ਰਿਸ਼ਨ ਅਵਤਾਰ ਦੇ ਛੰਦਾ ਦੀ ਗਿਣਤੀ ੧੧੯੨ ਹੈ ..
ਜੇ ਜੇ ਕ੍ਰਿਸਨ ਚਰਿਤ ਦਿਖਾਏ॥ ਦਸਮ ਬੀਚ ਸਭ ਭਾਖ ਸੁਨਾਏ॥ ਗਿਯਾਰਾ ਸਹਸ ਬਾਨਵੇ ਛੰਦਾ॥ ਕਹੇ
ਦਸਮ ਪੁਰ ਬੈਠ ਅਨੰਦਾ॥੪॥ ਪੰਨਾ ੨੫੪॥
ਜਿਹੜੇ ਜਿਹੜੇ ਕੌਤਕ ਕ੍ਰਿਸਨ ਨੇ ਵਿਖਾਏ ਉਹ ਸਾਰੇ ਭਗਵਤ ਪੁਰਾਣ ਦੇ ਦਸਵੇਂ ਸਕੰਧ ਵਿਚ ਕਹੇ
ਹੋਏ ਹਨ। ਉਥੇ ਇਨ੍ਹਾਂ ਛੰਦਾਂ ਦੀ ਗਿਣਤੀ ੧੧੯੨ ਹੈ ਤੇ ਲਿਖਾਰੀ
(ਦਸਮ) ਨੇ ਅਨੰਦਪੁਰ ਵਿਚ ਬੈਠ ਕੇ ਕਹੇ ਹਨ।
.. ਪਰ ਲਿਖਾਰੀ ੨੪੯੨ ਛੰਦ ਲਿਖਦਾ ਹੈ,
ਇਹ ਗਿਣਤੀ ਤੁਸੀਂ ਆਪ ਅਖੌਤੀ ਦਸਮ ਗ੍ਰੰਥ ਵਿਚ ਵੇਖ ਸਕਦੇ ਹੋ ..
ਦੋਹਰਾ ॥
ਸੱਤ੍ਰਹ ਸੈ ਪੈਤਾਲ ਮਹਿ ਸਾਵਨ ਸੁਦਿ ਥਿਤਿ ਦੀਪ ॥ ਨਗਰ ਪਾਂਵਟਾ ਸੁਭ ਕਰਨ ਜਮਨਾ
ਬਹੈ ਸਮੀਪ ॥੨੪੯੦॥
ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ ॥ ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ
॥੨੪੯੧॥
ਸਵੈਯਾ ॥
ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿੱਤ ਮੈ ਜੁਧੁ ਬਿਚਾਰੈ ॥ ਦੇਹ ਅਨਿੱਤ ਨ
ਨਿੱਤ ਰਹੈ ਜਸੁ ਨਾਵ ਚੜੈ ਭਵਸਾਗਰ ਤਾਰੈ ॥
ਧੀਰਜ ਧਾਮ ਬਨਾਇ ਇਹੈ ਤਨ ਬੁੱਧਿ ਸੁ ਦੀਪਕ ਜਿਉ ਉਜੀਆਰੈ ॥ ਗਯਾਨਹਿ ਕੀ ਬਢਨੀ ਮਨਹੁ ਹਾਥ
ਲੈ ਕਾਤਰਤਾ ਕੁਤਵਾਰ ਬੁਹਾਰੈ ॥੨੪੯੨॥
ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕੇ ਗ੍ਰੰਥੇ
ਕ੍ਰਿਸ਼ਨਾਵਤਾਰੇ ਧਯਾਇ ਸਮਾਪਤ ਮਸਤ ਸੁਭਮ ਸਤੁ ॥੨੧॥
.. ਹੁਣ ਤੁਸੀਂ ਵੇਖ ਹੀ ਚੁਕੇ ਹੋ ਕਿ ਛੰਦਾਂ ਦੀ ਗਿਣਤੀ ਤਾਂ
੨੪੯੨ ਹੈ, ਇਹ ੧੩੦੦ ਛੰਦ ਫਿਰ ਕਿੱਥੋਂ ਆਏ ? .. ਕਿ ਹੁਣ ਇਹ ਸਾਬਤ ਨਹੀਂ ਹੁੰਦਾ
ਕੀ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਸਿਰੇ ਦਾ ਝੂਠਾ ਹੈ, ਜੋ ੧੧੯੨ ਛੰਦ ਕਹਿ ਕੇ ੨੪੯੨
ਛੰਦ ਲਿਖ ਕੇ ਗੁੰਮਰਾਹ ਕਰ ਰਿਹਾ ਹੈ .. ਹੁਣ ਤੁਸੀਂ ਆਪ ਫੈਸਲਾ
ਕਰੋ ਜੋ ਆਪ ਅਪਣੇ ਲਿਖਣੇ ਤੇ ਅਡੋਲ ਨਹੀਂ, ਉਸ ਗ੍ਰੰਥ ਨੂੰ ਦਸਮ ਪਾਤਸ਼ਾਹ ਦੇ ਨਾਂ ਨਾਲ
ਜੋੜਨਾ ਕਿੰਨਾ ਵੱਡਾ ਧੋਖਾ ਹੈ .. ਐਸੇ ਝੂਠੇ ਗ੍ਰੰਥ ਦੇ ਲਿਖਾਰੀ ਦਸਮ ਪਿਤਾ ਨਹੀਂ ਹੋ
ਸਕਦੇ ..।