ਸੋਨੇ
ਵਰਗੀ ਗੁਰਬਾਣੀ ਦੀਆਂ ਵਿਚਾਰਾਂ ਨੂੰ ਛੱਡ ਕੇ ਲੋਕੀਂ ਗੁਰਦੁਆਰਿਆਂ ਵਿਚ ਸੋਨਾ ਚੜ੍ਹਾਈ
ਫਿਰਦੇ ਹਨ ...
ਭਾਈ ਗੁਰਦਾਸ ਜੀ ਦਾ ਕਥਨ ਹੈ ..
"ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ
ਤੈਸਾ ਪੁੰਨ ਸਿਖ ਕਉ ਇਕ ਸਬਦ ਸਿਖਾਏ ਕਾ।"
ਸਿਰਫ਼ ਇੰਨਾਂ ਹੀ ਨਹੀਂ ਬਾਬਾ ਕਬੀਰ ਜੀ ਦਾ ਬਚਨ ਪੜ੍ਹ ਲਓ ..
ਕੰਚਨ ਸਿਉ ਪਾਈਐ ਨਹੀ ਤੋਲਿ ॥
ਮਨੁ ਦੇ ਰਾਮੁ ਲੀਆ ਹੈ ਮੋਲਿ ॥
ਅਸੀਂ ਗੁਰੂ ਨੂੰ ਸੋਨੇ ਦੀਆਂ ਪਾਲਕੀਆਂ ਸੋਨੇ ਦੇ ਸਿੰਘਾਸਨ ਤਕ ਸੀਮਿਤ ਕਰ ਦੇਣਾ ਚਾਹੁੰਦੇ,
ਕਿਉਂਕੀ ਸਾਨੂੰ ਗੁਰੂ ਦੀ ਗੱਲ ਚੰਗੀ ਨਹੀਂ ਲਗਦੀ, ਗੁਰੂ ਕਹਿੰਦਾ ਪਰਾਇਆ ਹੱਕ ਨਾ ਖਾ,
ਗੁਰੂ ਕਹਿੰਦਾ ਹੈ ਪਰਾਇਆ ਰੂਪ ਨਾ ਦੇਖ, ਫਿਰ ਸਾਨੂੰ ਗੁਰੂ ਦੀ ਗੱਲ ਕਿਥੋਂ ਚੰਗੀ ਲਗੇ,
ਸਗੋਂ ਅਸੀਂ ਗੁਰੂ 'ਤੇ ਅਪਣੀ
ਥੋਪਣਾ ਚਾਹੁੰਦੇ ਹਾਂ ..
ਸੋਨਾ ਭੇਂਟ ਕਰਨ ਵਾਲੇ, ਸੋਨੇ ਦੇ ਲੈਂਪ ਭੇਟ ਕਰਨ ਵਾਲੇ, ਸੋਨੇ ਦੀਆਂ ਘੜੀਆਂ ਭੇਟ ਕਰਨ
ਵਾਲਿਆਂ ਨੇ ਜੇ ਕਿਸੇ ਹਸਪਤਾਲ ਜਾਂ ਗਰੀਬਾਂ ਦੀ ਬਸਤੀ ਗੇੜਾ ਮਾਰ ਲਿਆ ਹੁੰਦਾ ਤੇ ਕਿਤੇ
ਮਨੁੱਖਤਾ ਦਾ ਭਲਾ ਹੋ ਜਾਂਦਾ ..
ਭਲਿਓ ਗੁਰੂ ਨੂੰ ਸੋਨੇ ਦੀਆਂ ਪਾਲਕੀਆਂ, ਸੋਨੇ ਦੇ ਚਵਰ,
ਸੰਗਮਰਮਰ ਦੀ ਲੋੜ ਨਹੀਂ .. ਸਗੋਂ ਸਾਨੂੰ ਗੁਰੂ ਕੋਲ ਬਹਿ ਕੇ ਅਪਣਾ ਜੀਵਨ ਸੋਨੇ
ਵਰਗਾ ਬਨਾਉਣ ਦੀ ਲੋੜ ਹੈ ਅਤੇ ਸੋਚਣ ਦੀ ਲੋੜ ਹੈ ਸੋਨੇ ਵਰਗੀ ਜਵਾਨੀ ਨਸ਼ਿਆਂ 'ਚ ਰੁਲ ਗਈ
ਅਸੀਂ ਧਰਮ ਅਸਥਾਨਾਂ 'ਤੇ ਸੋਨਾ ਚੜ੍ਹਾਉਣ ਨੂੰ ਸੇਵਾ ਸਮਝਦੇ ਰਹਿ ਗਏ .. ਗੁਰੂ ਰਾਖਾ ।