Share on Facebook

Main News Page

ਅਗਿਆਨੀ ਕੁਲਵੰਤ ਸਿੰਘ ਜੀ, ਜ਼ਰਾ ਦੇਖੋ ਕੀ ਇਹ ਹਨ ਮਹਿੰਗੀਆਂ ਚੀਜ਼ਾਂ ਅਖੌਤੀ ਦਸਮ ਗ੍ਰੰਥ ਵਿੱਚ ?
-:
ਆਤਮਜੀਤ ਸਿੰਘ, ਕਾਨਪੁਰ 14.08.19

ਬਚਿੱਤਰੀ ਅਗਿਆਨੀ ਸਿੰਘ ਕੁਲਵੰਤ ਸਿੰਘ ਦੀ ਨਵੀਂ ਗੱਪ ਕਹਿੰਦਾ ਅਖੌਤੀ ਦਸਮ ਗ੍ਰੰਥ ਵਿੱਚ ਕੁੱਝ ਮਹਿੰਗੀ ਚੀਜ਼ਾਂ ਹਨ .. ਅਤੇ ਪੁਰਾਤਨ ਸਿੰਘ ਅਪਣੇ ਨਾਲ ਰੱਖਦੇ ਸਨ!!!

ਓਇ ਭਲਿਆ ! ਲੋਕਾਂ ਨੂੰ ਖੁਲ ਕੇ ਕਿਉਂ ਨਹੀਂ ਦੱਸਦਾ ਇਸ ਵਿੱਚ ਕਿਹੜੀ ਮਹੰਗੀ ਚੀਜਾਂ ਹਨ, ਖੁਲ ਕੇ ਦੱਸੋ ਅਗਿਆਨੀ ਜੀ ਇਸ ਵਿੱਚ ਕੀ ਲਿਖਿਆ ਹੈ ..

ਅਗਿਆਨੀ ਜੀ 'ਕਿ ਇਹ ਮਹੰਗੀ ਚੀਜਾਂ ਹਨ ਅਖੌਤੀ ਦਸਮ ਗ੍ਰੰਥ ਵਿੱਚ ..

ਇਕ ਦਿਨ ਬਾਗ ਚੰਚਲਾ ਗਈ ॥ ਹਸਿ ਹਸਿ ਬਚਨ ਬਖਾਨਤ ਭਈ ॥ ਸ੍ਰੀ ਨਿਸਿ ਰਾਜ ਪ੍ਰਭਾ ਤ੍ਰਿਯ ਤਹਾਂ ॥ ਐਸੀ ਭਾਂਤਿ ਉਚਾਰਿਯੋ ਉਹਾਂ ॥੧॥ ਜੌ ਰਾਜੇ ਤੇ ਬਾਰਿ ਭਿਰਾਊ ॥ ਅਪਨੀ .... ਸਭੈ ਮੁੰਡਾਊ ॥

ਪੋਸਤ ਭਾਂਗ ਅਫੀਮ ਮੰਗਾਵੈ॥ ਏਕ ਖਾਟ ਪਰ ਬੈਠ ਚੜਾਵੈ ॥ ਹਸਿ ਹਸਿ ਕਰਿ ਦਿਉ ਜਾਂਘਨ ਲੇਹੀ॥ ਰਾਜ ਤਰੁਨਿ ਕੌ ਬਹੁ ਸੁਖ ਦੇਹੀ॥14॥ ਪੰਨਾ ੧੨੩੫ ਅਖੌਤੀ ਦਸਮ ਗ੍ਰੰਥ। ਚਰਿਤ੍ਰ ੩੯੦

ਪੋਸਤ ਭਾਂਗ ਅਫੀਮ ਮੰਗਾਈ ॥ ਪਾਨਿ ਡਾਰਿ ਕਰਿ ਭਾਂਗ ਘੁਟਾਈ ॥ ਪਾਨ ਕਿਯਾ ਦੁਹੂੰ ਬੈਠਿ ਪ੍ਰਜੰਕਹਿ ॥ ਰਤਿ ਮਾਨੀ ਭਰਿ ਭਰਿ ਦ੍ਰਿੜ ਅੰਕਹਿ ॥੫॥ ਪੰਨਾ ੧੩੦੨

ਪੋਸਤ ਭਾਂਗ ਅਫੀਮ ਮੰਗਾਈ ॥ ਦੁਹੂੰ ਖਾਟ ਪਰ ਬੈਠਿ ਚੜਾਈ ॥ ਚਾਰਿ ਪਹਰ ਤਾ ਸੌ ਕਰਿ ਭੋਗਾ ॥ ਭੇਦ ਨ ਲਖਾ ਦੂਸਰੇ ਲੋਗਾ ॥੧੧॥ ਪੰਨਾ ੧੩੧੩

ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾ ਤਰ ਦਿਯੋ ਬਨਾਇ ॥ ਚੁੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਤਿਹ ਭਗ ਮੋ ਭਏ ॥੨॥ ਪੰਨਾ ੧੩੫੮

ਅਗਿਆਨੀ ਜੀ ਅਸ਼ਲੀਲਤਾ ਨਾਲ ਭਰਪੂਰ ਇਹ ਤੁਹਾਡੀ ਮਹੰਗੀ ਚੀਜਾਂ ਜਿੰਨਾਂ ਨੂੰ ਪੜ੍ਹ ਕੇ ਹਰ ਇਕ ਸਿੱਖ ਭੈਣ ਭਰਾ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ ਤੇ ਅੰਦਰਹੁ ਅਵਾਜ ਨਿਕਲਦੀ ਹੋਵੇਗੀ 'ਕਿ ਇਹ ਮੇਰੇ ਦਸਮ ਪਿਤਾ ਦੀ ਬਾਣੀ ਨਹੀਂ ਹੋ ਸਕਦੀ, ਉਹ ਇਹੋ ਜਿਹਾ ਗੰਦ ਨਹੀਂ ਲਿਖ ਸਕਦੇ, ਅਗਿਆਨੀ ਜੀ ਪਤਾ ਨਹੀਂ ਇਹ ਤੁਹਾਨੂੰ ਕਿਥੋਂ ਮਹਿੰਗੀ ਚੀਜਾਂ ਲਗਦੀਆਂ ਹਨ ..

ਅਗਿਆਨੀ ਜੀ ੧੭੨੫ ਤੋਂ ਪਹਿਲਾਂ ਵਿਖਾਓ ਉਹ ਕਿਹੜਾ ਪੁਰਾਤਨ ਸਿੰਘ ਹੈ ਜਿੰਨੇ ਇਹ ਗ੍ਰੰਥ ਅਪਣੇ ਕੋਲ ਰਖਿਆ ਹੋਵੇ, ਅਗਿਆਨੀ ਜੀ ਤੁਸੀਂ ਤੇ ਝੱਟ ਨਾਲ ਕਹਿ ਦਿੱਤਾ ਪੁਰਾਤਨ ਸਿੰਘ ਇਸ ਗ੍ਰੰਥ ਨੂੰ ਅਪਣੇ ਕੋਲ ਰਖਦੇ ਸਨ, ਅਗਿਆਨੀ ਜੀ ੧੭੨੫ ਤੋਂ ਪਹਿਲਾਂ ਇਸ ਗ੍ਰੰਥ ਦਾ ਕੋਈ ਵਜੂਦ ਨਹੀਂ ਸੀ, ੧੭੨੫ ਤੋਂ ਬਾਦ ਇਹ ਗ੍ਰੰਥ ਹੋਂਦ ਵਿੱਚ ਆਇਆ ਅਤੇ ਅਗਿਆਨੀ ਜੀ ੧੭੦੮ ਤੋਂ ੧੭੨੫ ਤਕ ਦਸੋਂ ਕਿਹੜਾ ਪੁਰਾਤਨ ਸਿੰਘ ਸੀ ਜਿੰਨਾਂ ਨੇ ਇਸ ਗ੍ਰੰਥ ਨੂੰ ਅਪਣੇ ਕੋਲ ਰਖਿਆ ਹੋਵੇ ....

ਅਗਿਆਨੀ ਜੀ ਤੁਹਾਡੇ ਲਈ ਹੋਵਣਗੀਆਂ ਇਹ ਮਹੰਗੀ ਚੀਜਾਂ, ਪਰ ਜਾਗਦੇ ਜਮੀਰ ਵਾਲਿਆਂ ਲਈ, ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤ ਸਿੱਖਾਂ ਲਈ ਇਹ ਅਖੌਤੀ ਦਸਮ ਗ੍ਰੰਥ ਗੁਰੂ ਕ੍ਰਿਤ ਨਹੀਂ ਹੈ ..।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top