Khalsa News homepage

 

 Share on Facebook

Main News Page

ਟਕਸਾਲੀ ਧੂਤੇ ਬੰਟੀ ਭਈਆ ਦੀਆਂ ਗੱਪਾਂ
-: ਆਤਮਜੀਤ ਸਿੰਘ, ਕਾਨਪੁਰ
22.11.19

ਬੰਟੀ ਭਈਆ ਦੀ ਇਕ ਹੋਰ ਗੱਪ ਕਹਿੰਦਾ ਅੱਜ ਦੇ ਵੇਲੇ ਤਾਂ ਮੀਡੀਆ ਹੈ ਜੇ ਕਿਸੇ ਫਲਾਣੇ ਕਥਕਾਰ ਨੇ ਕਥਾ ਕਰਨੀ ਹੋਵੇ ਤੇ ਇਕੱਠ ਹੋ ਜਾਂਦਾ ਹੈ ਪਰ ਬਾਬੇ ਨਾਨਕ ਵੇਲੇ ਕੋਈ ਮੀਡੀਆ ਨਹੀਂ ਸੀ ਇਸ ਲਈ ਉਸ ਵੇਲੇ ਕਰਾਮਾਤ ਵਿਖਾਉਣੀ ਪੈਂਦੀ ਸੀ ਤਾਂ ਇਕੱਠ ਹੁੰਦਾ ਸੀ .... ਜਿਸ ਤਰ੍ਹਾਂ ਅਚਲ ਬਟਾਲੇ ਦੀ ਧਰਤੀ 'ਤੇ ਸਿੱਧ ਕਰਾਮਾਤਾਂ ਵਿਖਾਉਂਦੇ ਸੀ, ਗੁਰੂ ਨਾਨਕ ਸਾਹਿਬ ਨੇ ਵੀ ਸੁਲਤਾਨ ਪੁਰ ਲੋਧੀ ਵਿਖੇ ਕਰਾਮਾਤ ਵਿਖਾਈ, ਗੁਰੂ ਨਾਨਕ ਨੇ ਵੇਈ ਨਦੀ ਵਿਚ ਚੁੱਭੀ ਮਾਰੀ ਤੇ ਤਿੰਨ ਦਿਨ ਬਾਹਰ ਹੀ ਨਿਕਲੇ ...

ਦੁਖਾਂਤ ਇਸ ਗੱਲ ਦਾ ਹੈ ਕਿ ਸਿਰਫ਼ ਬੰਟੀ ਭਈਆ ਹੀ ਨਹੀਂ ਹੋਰ ਵੀ ਬਥੇਰੇ ਹਨ ਜਿੰਨਾ ਨੇ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫ਼ੀ ਨੂੰ ਕੇਵਲ ਕਰਾਮਾਤ, ਨਾਮ ਸਿਮਰਣ, ਪੂਜਾ, ਦਸਮ-ਦੁਆਰ, ਜਨਮ-ਮਰਣ ਦਾ ਗੇੜ ਅਖੰਡ-ਪਾਠਾਂ ਦੀਆਂ ਲੜੀਆਂ ਤਕ ਸੀਮਤ ਕਰ ਕੇ ਰੱਖ ਦਿੱਤਾ ਹੈ .... ਜਿੱਥੇ ਇਹੋ ਜਿਹੇ ਅਗਿਆਨੀਆਂ ਨੇ ਗੁਰੂ ਨਾਨਕ ਸਾਹਿਬ ਦੀਆਂ ਰਵਾਇਤਾਂ ਨੂੰ ਕਰਾਮਾਤੀ ਰੰਗ ਦਿੱਤਾ ਓੁੱਥੇ ਹਿੰਦੂ ਧਾਰਮਿਕ ਸਾਹਿਤ ਨੇ ਇਹਨਾਂ ਰਵਾਇਤਾਂ ਵਿੱਚ ਮਿਥਿਆਸਕ ਰੰਗ ਵੀ ਭਰਿਆ ਹੈ ....

👉 ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਝੂਠ, 'ਕਿ ਗੁਰੂ ਨਾਨਕ ਸਾਹਿਬ ਜੀ ਤਿੰਨ ਦਿਨ ਵੇਈ ਨਦੀ ਵਿੱਚ ਅਲੋਪ ਰਹੇ ਤੇ ਉੱਥੋਂ ਉਹ ਰੱਬ ਨੂੰ ਮਿਲਣ ਗਏ ....

ਸਭ ਤੋਂ ਵੱਡੀ ਗੱਲ ਸੋਚਣ ਵਾਲੀ ਹੈ ਕੀ ਗੁਰੂ ਨਾਨਕ ਸਾਹਿਬ ਕਿਸੇ ਐਸੇ ਰੱਬ ਨੂੰ ਮੰਨਦੇ ਸਨ, ਜਿਹੜਾ ਕਾਇਨਾਤ ਤੋਂ ਵੱਖਰੀ ਥਾਂ ਤੇ ਕਿਤੇ ਆਸਨ ਲਾ ਕੇ ਬੈਠਾ ਹੋਵੇ ਤੇ ਜਿਸ ਨੂੰ ਮਿਲਣ ਜਾਣ ਦਾ ਰਸਤਾ ਕੋਈ ਨਦੀ ਹੋਵੇ ??

ਪ੍ਰਿੰ. ਗੁਰਬਚਨ ਸਿੰਘ ਪੰਨਵਾਂ ਦੇ ਲੇਖ ਅਨੁਸਾਰ... ਅਸਲ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਰਹਿੰਦਿਆਂ ਮਨੁੱਖੀ ਜੀਵਨ ਦੇ ਹਰ ਪੱਖ ਨੂੰ ਚੰਗੀ ਤਰ੍ਹਾਂ ਪੜਚੋਲਿਆ ਤੇ ਕਿਹਾ ਰਾਜਨੀਤੀ ਵਿਚੋਂ ਇਨਸਾਨੀਅਤ ਦਾ ਤੱਤ ਖਤਮ ਹੋਣ ਕਰਕੇ ਇਹ ਜ਼ੁਲਮ ਦੀਆਂ ਹੱਦਾਂ ਬੰਨ੍ਹੇ ਟੱਪ ਗਈ ਹੈ ਜਿਸ ਕਰਕੇ ਧਰਮ ਵਰਗੀਆਂ ਸਚਾਈਆਂ ਪੰਛੀਆਂ ਦੇ ਖੰਭਾਂ ਵਾਂਗ ਉੱਡ ਗਈਆਂ ਹਨ ..

ਸਲੋਕੁ ਮ: ੧॥ ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥
੧॥ {ਪੰਨਾ ੧੪੫}

ਬੇ-ਇਨਸਾਫ਼ੀ ਦੀ ਖੁੰਢੀ ਛੁਰੀ ਨਾਲ ਰਾਜੇ ਪਰਜਾ ਨੂੰ ਛਿੱਲ ਰਹੇ ਸਨ ਤੇ ਕਿਉਂਕਿ ਧਰਮ ਉਹਨਾਂ ਵਿਚੋਂ ਉੱਡ ਗਿਆ ਸੀ, ਕੂੜ-ਕੁਫ਼ਰ ਦੀ ਹਨ੍ਹੇਰੀ ਰਾਤ ਵਿੱਚ ਸੱਚ ਦਾ ਚੰਦ੍ਰਮਾ ਭਾਲ਼ਿਆਂ ਵੀ ਨਹੀਂ ਲੱਭਦਾ ਸੀ, ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਮੈਂ ਸੱਚ ਦੇ ਚੰਦ੍ਰਮਾਂ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਿਆ ਹਾਂ, ਹਨ੍ਹੇਰੇ ਵਿੱਚ ਕੋਈ ਰਾਹ ਦਿੱਸਦਾ ਨਹੀਂ ....

ਅਸਲ ਵਿਚ ਦੁਨੀਆਂ ਵਿੱਚ ਹਨ੍ਹੇਰੇ ਦਾ ਮੂਲ ਕਾਰਨ ਹਉਮੈਂ ਹੈ ਤੇ ਇਸ ਤੋਂ ਖਲਾਸੀ ਕਿਵੇਂ ਹੋਵੇ? ਇਨ੍ਹਾਂ ਡੂੰਘੀਆਂ ਵਿਚਾਰਾਂ ਨੂੰ ਲੈ ਕੇ ਹੀ ਗੁਰੂ ਨਾਨਕ ਸਾਹਿਬ ਜੀ ਵੇਈਂ ਨਦੀ ਵਿੱਚ ਉੱਤਰੇ, ਪਰ ਅਸੀਂ ਤੱਤ ਦੀ ਗੱਲ ਸਮਝਣ ਦੀ ਥਾਂ 'ਤੇ ਗੁਰੂ ਸਾਹਿਬ ਜੀ ਨੂੰ ਗੈਰ-ਕੁਦਰਤੀ ਢੰਗ ਨਾਲ ਤਿੰਨ ਦਿਨ ਪਾਣੀ ਵਿੱਚ ਬਿਠਾ ਕੇ ਸਾਨੂੰ ਖੁਸ਼ੀ ਪ੍ਰਤੀਤ ਹੁੰਦੀ ਹੈ .....

ਅਸਲ ਵਿਚ ਇਹ ਵੇਈਂ ਨਦੀ ਹੋਰ ਕੋਈ ਨਹੀਂ ਹਿਰਦੇ ਦੀ ਵੇਈਂ ਨਦੀ ਹੈ ਜਿਸ ਵਿਚੋਂ ਗੁਰੂ ਸਾਹਿਬ ਨੇ ਬਾਹਰ ਆ ਕੇ ਜੋ ਪਹਿਲਾ ਉਪਦੇਸ਼ ਦਿੱਤਾ ਕਿ ਪਰਮਾਤਮਾ ਇੱਕ ਹੈ, ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ ਹੈ ਅਸੀਂ ਸਾਰੇ ਇਨਸਾਨ ਹਾਂ .... ਅਸਲ ਵਿਚ ਇਹ ਉਹ ਹੀ ਵੇਈ ਨਦੀ ਦਾ ਕੰਢਾ ਹੈ ਜਿਥੇ ਗੁਰੂ ਸਾਹਿਬ ਨੇ ਬੈਠ ਕੇ ਹਿਰਦੇ ਦੀ ਵੇਈਂ ਨਦੀ ਵਿੱਚ ਉਤਰਦਿਆਂ ‘ਖਾਲਸ’ ਮਨੁੱਖ ਦੀ ਸਿਰਜਣਾ ਕਰ ਦਿੱਤੀ ਜਿਸ ਨੂੰ ਗੁਰੂ ਸਾਹਿਬ ਜੀ ਨੇ ‘ਸਚਿਆਰ’ ਕਿਹਾ ਹੈ ....

ਵੇਈਂ ਨਦੀ ਦਾ ਸੰਕਲਪ ਤੁਹਾਡੇ ਸਾਹਮਣੇ ਹੈ, ਹੁਣ ਫੈਸਲਾ ਤੁਸੀਂ ਕਰਨਾ ਹੈ ਇਹੋ ਜਿਹੇ ਅਗਿਆਨੀਆਂ ਦੀ ਗੱਪਾਂ ਸੁਣਨੀਆਂ ਹਨ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਤੇ ਚਲਕੇ ਅਪਣਾ ਜੀਵਨ ਵਿਤੀਤ ਕਰਨਾ ਹੈ, ਬੋਦੀ ਵਾਲਾ ਪਾਂਡਾਂ {ਬ੍ਰਹਾਮਣ} ਤਾਂ ਕਦੇ ਨਹੀਂ ਚਾਹੁੰਦਾ ਤੁਸੀਂ ਇਸ ਕਰਮਾਤਾਂ ਵਿਚੋਂ ਬਾਹਰ ਨਿਕਲ ਸਕੋ .... ਗੁਰੂ ਰਾਖਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top