ਅੱਜ
ਸਾਧ ਲਾਣੇ, ਬਾਬਿਆਂ, ਸੰਪ੍ਰਦਾਈਆਂ ਨੇ ਨੌਜਵਾਨੀ ਨੂੰ ਐਸੇ ਭਰਮ ਜਾਲ ਵਿਚ ਫੱਸਾ ਦਿੱਤਾ
ਹੈ ਜਿਸ ਵਿਚੋਂ ਉਹ ਬਾਹਰ ਹੀ ਨਹੀਂ ਆਉਣਾ ਚਾਹੁੰਦੇ ..
ਬੇ-ਅੰਮ੍ਰਿਤੀਏ ਦੇ ਹੱਥ ਦਾ ਪਾਣੀ
ਨਹੀਂ ਪੀਣਾ, ਉਸਦੇ ਹੱਥੋ ਲੈ ਕੇ ਕੁੱਝ ਨਹੀਂ ਖਾਣਾ, ਉਸਦੇ ਹੱਥ ਦਾ ਬਣਿਆ ਨਹੀਂ ਖਾਣਾ .. ਸਰਬਲੋਹ ਦੇ ਭਾਂਡਿਆਂ ਵਿਚ ਬਣਿਆ ਖਾਣਾ, ਅਪਣੀ ਹੱਥੀ ਬਣਾ ਅਤੇ ਮਾਂ ਜਾਂ ਘਰਵਾਲੀ ਦੇ ਹੱਥ
ਦਾ ਬਣਿਆ ਹੋਇਆ ਖਾਣਾ ਹੈ, ਉਹ ਵੀ ਤਾਂ ਜੇ ਉਨਾਂ ਨੇ ਵੀ ਸਾਡੇ ਤੋਂ ਅੰਮ੍ਰਿਤਪਾਨ ਕੀਤਾ
ਹੋਵੇ .... ਸਿਰਫ਼ ਇੰਨਾ ਹੀ ਨਹੀਂ ਕਈ ਜਿਹੜੇ ਘਰ ਘਰ ਜਾ ਕੇ ਕੀਰਤਨ ਕਰਦੇ ਹਨ ਉਹ ਅਪਣੀ
ਹੱਥੀਂ ਆਪਣੇ ਲਈ ਭੋਜਨ ਤਿਆਰ ਕਰਦੇ ਹਨ ਅਤੇ ਸੰਗਤ ਲਈ ਘਰ ਵਾਲੇ ਤਿਆਰ ਕਰਦੇ ਹਨ .... ਇਹ
ਭਰਮ ਨਹੀਂ ਤੇ ਹੋਰ ਕੀ ..?
ਗੁਰਬਾਣੀ ਦਾ ਫੁਰਮਾਣ ਹੈ ..
ਬਸੰਤੁ ਹਿੰਡੋਲੁ ਘਰੁ ੨ ੴ ਸਤਿਗੁਰ ਪ੍ਰਸਾਦਿ ॥
ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥ ਆਵਹਿ ਜੂਠੇ ਜਾਹਿ
ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥
ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥
ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ
ਬ੍ਰਹਮ ਅਗਨਿ ਕੇ ਲੂਠੇ ॥੨॥
ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ
ਬੈਠਿ ਖਾਇਆ ॥੩॥
ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ
ਬਿਚਾਰਾ ॥੪॥੧॥੭॥ {ਪੰਨਾ 1195}
ਹੇ ਪੰਡਿਤ! ਦੱਸ, ਉਹ ਕਿਹੜੀ ਥਾਂ ਸੁੱਚੀ
ਹੈ ਅਤੇ ਦੱਸ ਕਿਹੜੀ ਚੀਜ ਪਵਿੱਤਰ ਹੈ?
ਭਲਿਓ ਦੱਸੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰਸੋਈਆ ਕੌਣ ਸੀ,
ਕੀ ਉਹ ਅੰਮ੍ਰਿਤਧਾਰੀ ਸੀ ..?, ਸਾਹਿਬਜਾਦਿਆ ਨੂੰ
ਦੁੱਧ ਪਿਲਾਉਣ ਵਾਲਾ ਕੌਣ ਸੀ, ਕੀ ਉਹ ਅੰਮ੍ਰਿਤਧਾਰੀ ਸੀ ..?
ਅਸੀਂ ਕਿਹੜੇ ਭਰਮਾਂ ਵਿਚ ਫੱਸੇ ਹੋਏ ਹਾਂ ..? ਭਲਿਓ ਗੁਰੂ ਸਾਹਿਬ ਨੇ ਸਾਨੂੰ ਭਰਮਾਂ ਵਿਚੋਂ
ਬਾਹਰ ਕੱਢਿਆ ਸੀ ਤੇ ਅਸੀਂ ਉਹਨੇ ਹੀ ਭਰਮਾਂ ਵਿਚ ਫੱਸ ਗਏ ਹਾਂ .. ਭਲਿਓ ਪੁੱਛੋਂ ਇਹਨਾਂ
ਕੋਲੋਂ ਇਹ ਸਭ ਕਰਨ ਲਈ ਕਿਥੇ ਲਿਖਿਆ ਹੈ? ਤੇ ਆਪ ਸਿਆਣੇ ਬਣੋ, ਗੁਰਬਾਣੀ ਦਾ ਫੈਸਲਾ ਪੜ੍ਹੋ
..
"ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥"
ਅਸਲ ਵਿਚ ਉਹ ਹੀ ਮਨੁੱਖ ਸੁੱਚਾ ਹੈ ਜਿਹਨੇ ਸੱਚੀ ਵੀਚਾਰ ਕੀਤੀ
ਹੈ, ਸੱਚੀ ਵੀਚਾਰ ਨੂੰ ਜੀਵਨ ਵਿੱਚ ਅਪਣਾਇਆ ਹੈ।.. ਭਲਿਓ ਤੁਸੀਂ ਜੇ ਆਪ ਗੁਰਬਾਣੀ
ਨੂੰ ਪੜ੍ਹ ਕੇ ਵਿਚਾਰਿਆ ਹੁੰਦਾ ਤੇ ਕਿਸੇ ਵਿਚ ਇੰਨੀ ਜ਼ੂਅਰਤ ਨਾ ਹੁੰਦੀ ਉਹ ਤੁਹਾਨੂੰ ਇਹੋ
ਜਿਹੇ ਪਾਖੰਡਾਂ ਭਰਮਾਂ ਵਿਚ ਫੱਸਾ ਸਕਦਾ .. ਭਲਿਓ ਆਪਣੇ ਅੰਦਰ ਗਿਆਨ ਦੀਵਾ ਜਗਾਓ ਤਾ ਕੀ
ਇਹ ਭਰਮ ਦੂਰ ਹੋ ਸਕਣ "ਦੀਵਾ ਬਲੈ ਅੰਧੇਰਾ ਜਾਇ" .. ਸੁਚੇਤ ਹੋਣਾ ਪਏਗਾ ਇਹੋ ਜਿਹਾ ਤੋਂ
ਜੋ ਭਰਮਾਂ ਵਿਚ ਪਾਉਂਦੇ ਹਨ ਅਤੇ ਜ਼ੂਅਰਤ ਕਰਨੀ ਪਏਗੀ ਇੰਨਾਂ ਅੱਗੇ ਸਵਾਲ ਕਰਨ ਦੀ ਤਾਂ
ਇਸ ਭਰਮਾਂ ਵਿਚੋਂ ਨਿਕਲ ਸਕਾਗੇਂ .. ਗੁਰੂ ਰਾਖਾ ।