ਕਾਏਂ
ਰੇ ਮਨ ਬਿਖਿਆ ਬਨ ਜਾਇ ॥
ਅੱਜ ਦਾ ਸਿੱਖ ਬਿਖਿਆ {ਅਖੌਤੀ ਦਸਮ ਗ੍ਰੰਥ, ਸੂਰਜ ਪ੍ਰਕਾਸ਼} ਦੇ
ਜ਼ਹਰ ਦੇ ਖਤਰਨਾਕ ਜੰਗਲ ਵਿਚ ਇਸ ਤਰ੍ਹਾਂ ਫੱਸ ਗਿਆ ਹੈ ਇਸ ਤਰ੍ਹਾਂ ਭਟਕ ਗਿਆ ਹੈ ਕੀ
ਉਹ ਇਸ ਵਿਚੋਂ ਨਿਕਲਣ ਦੀ ਥਾਂ ਤੇ ਇਸ ਦੀ ਜ਼ਹਰੀਲੀ ਬੂਟੀਆਂ {ਮਹਾਕਾਲ, ਕਾਲਕਾ,
ਭਗੌਤੀ, ਸ਼ਿਵਾ} ਨੂੰ ਅਪਣੇ ਜੀਵਨ ਦੀ ਖੁਰਾਕ ਬਣਾ ਬੈਠਾ ਹੈ "ਭੂਲੌ ਰੇ ਠਗਮੂਰੀ ਖਾਇ"
ਅਤੇ ਇਸ ਜ਼ਹਰੀਲੇ ਖਤਰਨਾਕ ਜੰਗਲ ਵਿਚ ਫਸਿਆ ਸਿੱਖ ਇਸ
ਜ਼ਹਿਰੀਲੀ ਬੂਟੀਆਂ {ਮਹਾਕਾਲ, ਭਗੌਤੀ, ਕਾਲਕਾ, ਸ਼ਿਵਾ}
ਦੀ ਪਛਾਣ ਕਰਨ ਦੀ ਥਾਂ 'ਤੇ ਇਸ ਤੋਂ ਖਹਿੜਾ ਛੁਡਾਉਣ ਦੀ ਥਾਂ ਤੇ ਇਸ ਬੂਟੀਆਂ ਨੂੰ
ਖਾਣ ਦੇ ਤਰੀਕੇ ਲੱਭ ਰਿਹਾ ਹੈ, ਪੁਰਾਤਨ ਸਿੱਖ ਦੇ ਜੀਵਨ ਦੀਆਂ ਵੀ ਇਹ ਬੂਟੀਆਂ
ਖੁਰਾਕ ਸਨ, ਸਾਡੇ ਦਾਦੇ ਪੜਦਾਦੇ ਵੀ ਇਹ ਬੂਟੀਆਂ ਖਾਉਂਦੇ ਸਨ, ਸਾਡੇ ਮਾਂ ਪਿਓ ਵੀ
ਖਾਉਂਦੇ ਸਨ, ਓਇ ਭਲਿਓ ਜੇ ਉਹਨਾਂ ਨੇ ਪਛਾਣ ਨਹੀਂ ਕੀਤੀ ਤੇ ਇਹਦਾ ਮਤਲਬ ਇਹ ਨਹੀਂ
ਤੁਸੀਂ ਵੀ ਘੋਖਣ ਦੀ ਥਾਂ ਪਰਖ ਕਰਨ ਦੀ ਥਾਂ ਤੇ ਉਸ ਨੂੰ ਜਾਣ ਬੂਝ ਕੇ ਨਿਗਲੀ ਜਾਓ
.. ਇਸ ਵੱਡੀ ਮੂਰਖਤਾ ਹੋਰ ਕੀ ਹੋ ਸਕਦੀ ਹੈ ..
ਭਲਿਓ ਗੁਰੂ ਸਾਹਿਬ ਨੇ ਸਾਨੂੰ ਖੂਬਸੂਰਤ ਥਾਲ "ਪੋਥੀ
ਪਰਮੇਸਰ ਕਾ ਥਾਨੁ" ਬਖਸ਼ਿਆ ਹੈ ਅਸੀਂ ਉਸ ਖੂਬਸੂਰਤ ਥਾਲ ਵਿਚੋਂ ਭੋਜਨ ਛੱਕਣਾਂ
ਸੀ, ਜਿਸ ਨੂੰ ਖਾਉਣ ਨਾਲ ਤ੍ਰਿਪਤੀ ਆਉਂਦੀ ਹੈ, ਗੁਰਬਾਣੀ ਦਾ ਫੁਰਮਾਣ ਹੈ ..
ਥਾਲ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ
ਅੰਮ੍ਰਿਤੁ ਸਾਰੁ ॥ ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥
ਅਸੀਂ ਇਸ ਖੂਬਸੂਰਤ ਥਾਲ ਦੇ ਭੋਜਨ ਰਾਹੀਂ ਇਸ ਜ਼ਹਰੀਲੇ ਖਤਰਨਾਕ
ਜੰਗਲ ਦੀਆਂ ਬੂਟੀਆਂ ਦੀ ਪਛਾਣ ਕਰਨ ਸੀ ਤੇ ਅਸੀਂ ਇਸ ਬੂਟੀਆਂ ਦੀ ਪਛਾਣ ਕਰਨ ਦੀ ਥਾਂ
ਤੇ ਇਸ ਨੂੰ ਨਿਤ ਦੇ ਭੋਜਨ ਵਿਚ ਸ਼ਾਮਲ ਕਰਕੇ ਇਸ ਨੂੰ ਨਿਗਲ ਰਹੇ ਹਾਂ ਅਤੇ ਇਸ ਨੂੰ
ਖਾਣ ਦੇ ਤਰੀਕੇ ਲੱਭ ਰਹੇ ਹਾਂ, ਦੁਸ਼ਮਣ ਤੇ ਇਹ ਹੀ ਚਾਹੁੰਦਾ ਹੈ ਤੁਸੀਂ ਇਸ ਜੰਗਲ
ਵਿਚ ਫੱਸ ਕੇ ਇਹਦੀ ਜ਼ਹਰੀਲੀ ਬੂਟੀਆਂ {ਮਹਾਕਾਲ, ਭਗੌਤੀ, ਕਾਲਕਾ, ਸ਼ਿਵਾ} ਨੂੰ ਖਾਓ
ਤੇ ਉਹ ਤੁਹਾਨੂੰ ਅਤੇ ਗੁਰੂ ਨੂੰ ਇਸਦਾ ਉਪਾਸਕ ਸਾਬਤ ਕਰ ਸਕੇ ..
ਭਲਿਓ ਸਮਾਂ ਰਹਿੰਦੇ ਇਸ ਜੰਗਲ ਦੀ ਜ਼ਹਰੀਲੀ ਬੂਟੀਆਂ ਨੂੰ ਪਛਾਣੋਂ
ਤੇ ਇਸ ਖਤਰਨਾਕ ਜੰਗਲ ਵਿਚੋਂ ਬਹਾਰ ਆਓ
ਅਤੇ ਗੁਰੂ ਦੇ ਬਖਸ਼ੇ ਖੂਬਸੂਰਤ ਥਾਲ "ਪੋਥੀ
ਪਰਮੇਸਰ ਕਾ ਥਾਨੁ" ਨੂੰ ਨਿਤ ਦਾ ਭੋਜਨ ਬਨਾਓ .. ਗੁਰੂ ਰਾਖਾ।