ਇਹ
ਭਾਈ ਗੁਰਦਾਸ ਦੂਜਾ ਕਦੋਂ ਜੰਮਿਆ ...?
ਭਾਈ ਗੁਰਦਾਸ ਜੀ ਦਾ ਸਸਕਾਰ ਛੇਵੇਂ ਪਾਤਸ਼ਾਹ ਨੇ ਆਪਣੀ ਹੱਥੀਂ ਕੀਤਾ ਸੀ ...,
ਫਿਰ ਇਹ ਭਾਈ ਗੁਰਦਾਸ ਦੂਜਾ ਕਦੋਂ ਜੰਮਿਆ ...?
ਕਿ ਕਿਸੇ ਨੂੰ ਪਤਾ ਹੈ ਭਾਈ ਗੁਰਦਾਸ ਦੂਜੇ ਦਾ ਜਨਮ ਕਦੋਂ ਹੋਇਆ ਅਤੇ ਸਸਕਾਰ ਕਿਸ ਨੇ ਕੀਤਾ
....? ਇਹ ਭਾਈ ਗੁਰਦਾਸ ਦੂਜੇ ਦਾ ਇਤਿਹਾਸ ਕੀ ਹੈ ..?
ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚ ਕਿਸੇ ਭਾਈ ਗੁਰਦਾਸ ਦੂਜੇ ਦੀ ਰਚਨਾ ਨੂੰ ਸ਼ਾਮਲ ਕਰਨਾ 'ਭਾਈ
ਗੁਰਦਾਸ' ਜੀ ਨਾਲ ਬਹੁਤ ਵੱਡੀ ਬੇਈਮਾਨੀ ਨਹੀਂ!!!
ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਭਾਈ ਗੁਰਦਾਸ ਦੂਜੇ ਦੀ ਰਚਨਾ ਸ਼ਾਮਲ ਕਰਨਾ ਸਾਹਿਤਿਕ
ਬੇਈਮਾਨੀ ਹੈ,
ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਇਸ ਵਾਰ ਸ਼ਾਮਲ ਕਰਨਾ "ਗੁਰ
ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ .. ਵਾਹੁ ਵਾਹੁ
ਗੋਬਿੰਦ ਸਿੰਘ ਆਪੇ ਗੁਰ ਚੇਲਾ" ਕਿਸੇ ਸਾਜਸ਼ ਹੇਠ ਗੁਰੂ
ਸਾਹਿਬ ਨੂੰ ਅਤੇ ਸਿੱਖਾਂ ਨੂੰ ਦੁਰਗਾ ਦਾ ਉਪਾਸਕ ਸਾਬਿਤ ਕਰਨਾ ਹੈ ..
ਜੇ ਕੋਈ ਭਾਈ ਗੁਰਦਾਸ ਦੂਜਾ ਹੋਇਆ ਵੀ ਹੈ ਤਾ ਉਸਦੀਆਂ ਰਚਨਾਵਾਂ ਨੂੰ ਪਹਿਲੇ ਵਾਲੇ ਭਾਈ
ਗੁਰਦਾਸ ਜੀ ਦੀਆਂ ਰਚਨਾਵਾਂ ਨਾਲ ਸ਼ਾਮਲ ਕਰਨ ਦਾ ਕੀ ਮਲਤਬ?? ਦੂਜੇ ਦੀ ਅਲੱਗ ਪੋਥੀ ਬਣਾਈ ਜਾ
ਸਕਦੀ ਸੀ? ਪਰ ਇਹ ਸਭ ਵੇਖ ਕੇ ਇੰਝ ਹੀ ਲਗਦਾ ਹੈ ਕਿਸੇ ਸਾਜਸ਼ ਹੇਠ ਹੀ ਇਸ ਨੂੰ ਭਾਈ ਗੁਰਦਾਸ
ਦੀਆਂ ਵਾਰਾਂ ਵਿੱਚ ਸ਼ਾਮਲ ਕੀਤਾ ਗਿਆ ਅਤੇ ਇਸ ਵਾਰ ਦਾ ਮੁਖ ਮਕਸਦ ਦੂਜੇ ਧਰਮ ਪ੍ਰਤੀ ਨਫ਼ਰਤ
ਫੈਲਾਣਾ ਹੈ, ਤੁਸੀਂ ਆਪ ਇਸ ਵਾਰ ਦੀ ਸ਼ਬਦਾਵਲੀ ਪੜ੍ਹ ਕੇ ਵੇਖ ਸਕਦੇ ਹੋ ..
ਹਰ ਪੰਥ ਦਰਦੀ ਸਿੱਖ ਇਹ ਚੰਗੀ ਤਰ੍ਹਾਂ ਸਮਝਦਾ
ਹੈ ਕਿ ਇਹ ਵਾਰ ਨਿਰੋਲ ਗੁਰਮਤਿ ਵਿਰੋਧੀ ਹੈ ਤੇ ਕਿਸੇ ਪੰਥ ਦੋਖੀ ਤਾਕਤ (ਲੇਖਕ) ਦੀ ਲਿਖੀ ਹੋਈ
ਹੈ। ਆਉ ਇਸ ਵਾਰ ਬਾਰੇ ਵੀ ਵਿਚਾਰ ਕਰ ਲੈਣਾ ਲਾਹੇਵੰਦਾ ਰਹੇਗਾ। ਇਸੇ ਵਾਰ ਵਿੱਚ
ਲਿਖਿਆ ਮਿਲਦਾ ਹੈ:
“ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ॥”
ਭਾਵ ਦਸ਼ਮੇਸ਼ ਜੀ
ਨੇ ‘ਖੰਡੇ ਦੀ ਪਾਹੁਲ’ ਵਾਲੇ ਕੌਤਕ ਸਮੇਂ ਦੇਵੀ "ਕਾਲਕਾ" ਦੀ ਪੂਜਾ ਕੀਤੀ। ਇਸ ਵਾਰ
ਨੂੰ ਗੁਰਮਤਿ ਵਿਰੋਧੀ ਸਾਬਿਤ ਕਰਦੇ ਕੁੱਝ ਹੋਰ ਨੁੱਕਤੇ ਵਿਚਾਰ ਲੈਂਣੇ ਲਾਹੇਵੰਦ ਰਹਿਣਗੇ।
ਇਸਲਾਮ ਕੌਮ ਪ੍ਰਤੀ ਸਿੱਖਾਂ ਵਿੱਚ ਨਫਰਤ ਪੈਦਾ ਕਰਨ ਦੇ ਮਨੋਰਥ ਨਾਲ ਲਿਖੀ ਗਈ ਇਸ ਵਾਰ ਦੇ
ਕੁੱਝ ਅੰਸ਼ ਹੇਠ ਲਿਖੇ ਅਨੁਸਾਰ ਹਨ:
1. ਤੁਰਕ ਦੁਸਟ ਸਭ ਛੈ ਕੀਏ ਹਰਿਨਾਮੁ
ਉਚਾਰਾ॥ (ਪਉੜੀ 15 ਤੁੱਕ 10ਵੀਂ)
2. ਤਬ ਸੁੰਨਤ ਕੋਇ ਨ ਕਰ ਸਕੈ ਕਾਂਪਿਉ ਤੁਰਕਾਨਾ॥ ਇਉਂ
ਉਮਤ ਸਭ ਮੁਹੰਮਦੀ ਖਪਿ ਗਈ ਨਿਦਾਨਾ॥ (ਪਉੜੀ 16 ਤੁੱਕ 16-17)
3. ਦੀਨ ਮੁਹੰਮਦ ਉਠ ਗਇਉ ਹਿੰਦਕ ਠਹਿਰਾਏ॥ ਤਹਿ
ਕਲਮਾ ਕੋਇ ਨ ਪੜਿ ਸਕੇ ਨਹੀਂ ਜ਼ਿਕਰ ਅਲਾਏ॥ ਨਿਵਾਜ਼
ਦਰੂਦ ਨ ਫਾਤਿਹਾ ਨਹ ਲੰਡ ਕਟਾਏ॥ ਯਹ ਰਾਹ ਸ਼ਰੀਅਤ ਮੇਟ
ਕਰਿ ਮੁਸਲਿਮ ਭਰਮਾਏ॥ (ਪਉੜੀ 17 ਤੁੱਕ 2-5)
4. ਸਭ ਜਗ ਤਿਨਹੂੰ ਲੁਟ ਕਰਿ ਤੁਰਕਾ ਚੁਣਿ ਖਾਏ॥ (ਪਉੜੀ
17 ਤੁੱਕ 7)
5. ਸਭ ਤੁਰਕ ਮਲੇਛ ਖਪਾਇ ਕਰਿ ਸਚ ਬਣਤ ਬਣਾਏ॥ (ਪਉੜੀ
17 ਤੁੱਕ13ਵੀਂ)
6. ਤਬ ਸਭ ਤੁਰਕਨ ਕੋ ਛੇਦਿ ਕਰਿ ਆਕਾਲ ਜਪਾਏ॥ (ਪਉੜੀ
19 ਤੁੱਕ 10ਵੀਂ)
7. ਔਰੰਗੇ ਇਹ ਬਾਦ ਰਚਾਇਉ, ਤਿਹ ਅਪਨਾ ਕੁਲ ਨਾਸ ਕਰਾਇਉ॥
(ਪਉੜੀ 22 ਤੁੱਕ 15-16)
8. ਤੁਰਕ ਦੁਸਟ ਸਭ ਮਾਰ ਬਿਦਾਰੇ॥ (ਪਉੜੀ 24 ਤੁੱਕ
3)
16ਵੀਂ ਪਉੜੀ ਤੋਂ ਪਹਿਲਾਂ ਖੰਡ ਲਪੇਟਣੀ ਸ਼ੁਰੂ
ਕੀਤੀ ਗਈ ਹੈ, ਤੇ 16ਵੀਂ ਪਉੜੀ ਤੋਂ ਲੈ ਕੇ ਅੱਗੇ ਜ਼ਹਿਰ
ਘੋਲੀ ਗਈ ਹੈ।
ਜ਼ਰਾ ਕਰੋ ਦਰਸ਼ਨ
41ਵੀਂ ਵਾਰ ਦੀ 16ਵੀਂ ਪਉੜੀ ਦੇ:
ਗੁਰੁਬਰ ਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ॥ ਤਬ
ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ॥
ਇਉਂ ਉਠੇ ਸਿੰਘ ਭਭਕਾਰਿ ਕੈ ਸਭ ਜਗ ਡਰਪਾਨਾ॥ ਮੜੀ
ਦੇਵਲ ਗੋਰ ਮਸੀਤਿ ਢਾਹਿ ਕੀਏ ਮੈਦਾਨਾ॥
ਬੇਦ ਪੁਰਾਨ ਖਟ ਸਾਸਤ੍ਰਾ ਫੁਨ ਮਿਟੇ
ਕੁਰਾਨਾ॥ ਬਾਂਗ
ਸਲਾਤ ਹਟਾਇ ਕਰਿ ਮਾਰੇ ਸੁਲਤਾਨਾ॥
ਮੀਰ ਪੀਰ ਸਭ ਛਪਿ ਗਏ ਮਜਹਬ ਉਲਟਾਨਾ॥ ਮਲਵਾਨੇ
ਕਾਜੀ ਪੜਿ ਥਕੇ ਕਛੁ ਮਰਮੁ ਨ ਜਾਨ॥
ਲਖ ਪੰਡਤਿ ਬ੍ਰਹਮਨ ਜੋਤਕੀ ਬਿਖ ਸਿਉ ਉਰਝਾਨਾ॥ ਫੁਨ
ਪਾਥਰ ਦੇਵਲ ਪੂਜਿ ਕੈ ਅਤਿ ਹੀ ਭਰਮਾਨਾ॥
ਇਉਂ ਦੋਨੋ ਫਿਰਕੇ ਕਪਟ ਮੋਂ ਰਚ ਰਹੇ
ਨਿਦਾਨਾ॥ ਇਉਂ
ਤੀਸਰ ਮਜਹਬ ਖਾਲਸਾ ਉਪਜਿਓ ਪਰਧਾਨਾ॥
ਜਿਨਿ ਗੁਰੁ ਗੋਬਿੰਦ ਕੇ ਹੁਕਮ ਸਿਉ ਗਹਿ
ਖੜਗ ਦਿਖਾਨਾ॥ ਤਿਹ
ਸਭ ਦੁਸਟਨ ਕਉ ਛੇਦਿ ਕੈ ਅਕਾਲ ਜਪਾਨਾ॥
ਫਿਰ ਐਸਾ ਹੁਕਮ ਅਕਾਲ ਕਾ ਜਗ ਮੈ ਪ੍ਰਗਟਾਨਾ॥ ਅਬ
ਸੁੰਨਤ ਕੋਇ ਨ ਕਰ ਸਕੈ ਕਾਂਪਤਿ ਤੁਰਕਾਨਾ॥
ਇਉਂ ਉਮਤ ਸਭ ਮੁਹੰਮਦੀ ਖਪਿ ਗਈ ਨਿਦਾਨਾ॥ ਤਬ
ਫਤੇ ਡੰਕ ਜਗ ਮੋ ਘੁਰੇ ਦੁਖ ਦੁੰਦ ਮਿਟਾਨਾ॥
ਇਉਂ ਤੀਸਰ ਪੰਥ ਰਚਾਇਨੁ ਵਡ ਸੂਰ ਗਹੇਲਾ॥ ਵਾਹ
ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥16॥
ਕੀ ਗੁਰੂ ਸਾਹਿਬ ਐਸਾ ਹੁਕਮ ਕਰ ਸਕਦੇ ਸਨ ਕਿ ਹਿੰਦੂ - ਮੁਸਲਮਾਨਾਂ ਦੇ ਮੰਦਿਰ, ਮਸੀਤਾਂ,
ਮੜੀਆਂ ਢਾਹ ਕੇ, ਮੈਦਾਨ ਬਣਾ ਦਿਓ?
ਦੂਜੇ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਦੁਸ਼ਟ ਕਹਿਣਾ "ਤਿਹ ਸਭ
ਦੁਸਟਨ ਕਉ ਛੇਦਿ ਕੈ..." ਕੀ ਇਹ ਗੁਰੂ ਸਾਹਿਬ ਕਹਿ ਸਕਦੇ ਹਨ? ਹੁਣ ਕੋਈ ਸੁੰਨਤ ਨਹੀਂ
ਕਰ ਸਕਦਾ, ਸਾਰੇ ਤੁਰਕ ਕੰਬਣ ਲੱਗ ਪਏ "ਅਬ ਸੁੰਨਤ ਕੋਇ ਨ ਕਰ ਸਕੈ
ਕਾਂਪਤਿ ਤੁਰਕਾਨਾ"...
ਉਪਰੋਕਤ ਵਿਚਾਰ ਤੋਂ ਉਪਰੰਤ ਇਹ ਸਾਬਿਤ ਕਰਨ ਲਈ ਸ਼ਾਇਦ ਹੀ ਕੋਈ ਗੁੰਜਾਇਸ਼ ਬਚਦੀ ਹੋਵੇ ਕਿ ਇਹ
ਭਾਈ ਗੁਰਦਾਸ ਦੂਜਾ ਪੰਥ ਵਿਰੋਧੀ ਤਾਕਤਾਂ ਵਲੋਂ ਪੰਥ ਦੇ ਵਿਹੜੇ ਵਿੱਚ ਵਾੜਿਆ ਗਿਆ ਹੈ ਅਤੇ ਇਹ
ਵਾਰ "ਗੁੜ ਨਾਲ ਲਾਈ ਜ਼ਹਿਰ" ਹੈ .. ਸੋ ਇਹੋ ਜਿਹੀ ਰਚਨਾਵਾਂ
ਅਤੇ ਲਿਖਾਰੀਆਂ ਨੂੰ ਪਛਾਨਣ ਦੀ ਲੋੜ ਜੋ ਪੰਥ ਦੇ ਵੇੜ੍ਹੇ ਵਿੱਚ ਜ਼ਹਿਰ ਘੋਲ ਰਹੇ ਹਨ .. ਗੁਰੂ
ਰਾਖਾ।